ਲਮਹਾ ਲਮਹਾ ਗ਼ੁਜ਼ਾਰਿਆ ਹੈ ਕਿਵੇਂ,
ਕਿਣਕਾ ਕਿਣਕਾ ਹਿਸਾਬ ਦੇਂਦੀ ਹੈ।
ਪੌਣ ਆ ਆ ਸੁਆਲ ਕਰਦੀ ਹੈ,
ਰੇਤ ਉੱਡ ਉੱਡ ਜੁਆਬ ਦੇਂਦੀ ਹੈ।
-----
ਮੇਰੇ ਜੋੜਾ ਹੀ ਮੇਚ ਨਾ ਆਵੇ,
ਜ਼ਿੰਦਗੀ ਤਾਂ ਸਫ਼ਰ ਦੇ ਗੀਤ ਕਹੇ,
ਮੇਰੇ ਪੈਰੀਂ ਵਿਛਾਂਵਦੀ ਰਾਹਾਂ,
ਮੇਰੇ ਹੱਥੀਂ ਰਬਾਬ ਦੇਂਦੀ ਹੈ।
-----
ਮੈਂ ਸੁਖ਼ਨਵਰ ਸੁਖ਼ਨ ਸਕੂਨ ਮੇਰਾ,
ਮੈਂ ਹਾਂ ਕੁਦਰਤ ਦਾ ਲਾਡਲਾ ਕੋਈ,
ਮੈਨੂੰ ਅੰਬਰ ਅਸੀਸ ਦਿੰਦਾ ਹੈ,
ਮੈਨੂੰ ਧਰਤੀ ਸਵਾਬ ਦੇਂਦੀ ਹੈ।
----
ਜਿਹਦੇ ਅੰਬਰ ਤਲਾਸ਼ ਕਰਦੇ ਨੇ,
ਮੇਰੀਆਂ ਗੁਮਸ਼ੁਦਾ ਉੜਾਨਾਂ ਦੀ,
ਕੋਸੇ ਸਾਹੀਂ ਤੇ ਮਹਿਕਦੇ ਹੱਥੀਂ ,
ਖੁਣ ਹਿੱਕ ‘ਤੇ ਉਕਾਬ ਦੇਂਦੀ ਹੈ।
1 comment:
ਬਹੁਤ ਖ਼ੂਬ ! ਜਗਜੀਤ ਜੀ
ਪੌਣਾ ਦੇ ਸਵਾਲ ਰੇਤ ਦੇ ਜੁਆਬ ...
Post a Comment