ਆਪਣੀਆਂ ਪਹਿਲੀਆਂ ਦੋ ਕਿਤਾਬਾਂ ‘ਗੰਦਲ਼ਾਂ’ ਅਤੇ ‘ਕਿਰਚਾਂ’ ਨਾਮੀ ਸੰਗ੍ਰਹਿਆਂ ਵਿਚ ਗ਼ਜ਼ਲ ਦੇ ਰੂਪ ਅਤੇ ਵਿਧਾਨ ਉੱਤੇ ਕਾਫ਼ੀ ਤਜਰਬੇ ਵੀ ਕੀਤੇ ਹਨ ਪਰ ਹੁਣ ਮਹਿਸੂਸ ਕਰਦਾ ਹਾਂ ਕਿ ਨਿਰੇ ਬਹਿਰਾਂ ਜਾਂ ਜ਼ਿਹਾਫ਼ਾਂ ਦੇ ਨਾਮ ਯਾਦ ਕਰ ਲੈਣੇ ਅਤੇ ਗ਼ਜ਼ਲਾਂ ਨੂੰ ਉਨ੍ਹਾਂ ਮੁਤਾਬਿਕ ਢਾਲ਼ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਹੋਰ ਵੀ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਬਾਰੇ ਜ਼ਿਆਦਾ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ। ਜਿਨ੍ਹਾਂ ਵਿਚ ਸਾਦਗੀ ਅਤੇ ਖ਼ਿਆਲ-ਉਡਾਰੀ ਪ੍ਰਮੁੱਖ ਹਨ।
ਸਾਦਗੀ ਗ਼ਜ਼ਲ ਦਾ ਉਹ ਮੀਰੀ ਗੁਣ ਹੈ ਜੋ ਕਿਸੇ ਲੇਖਕ ਵਿਚ ਲੰਮੀ ਘਾਲਣਾ ਤੋਂ ਬਾਅਦ ਆਉਂਦਾ ਹੈ ਅਤੇ ਖ਼ਿਆਲ ਦੀ ਉਡਾਰੀ ਨਾਲ਼ ਜਿੱਥੇ ਲੇਖਕ ਖ਼ੁਦ ਦਿਸਹੱਦਿਆਂ ਨੂੰ ਛੂਹਣ ਦਾ ਦਾਅਵੇਦਾਰ ਹੋ ਨਿਬੜਦਾ ਹੈ ਓਥੇ ਹੀ ਆਪਣੇ ਪਾਠਕਾਂ ਨੂੰ ਵੀ ਆਲੌਕਿਕ ਗਗਨ-ਮੰਡਲਾਂ ਦੀ ਸੈਰ ਕਰਵਾ ਦਿੰਦਾ ਹੈ। ਵੇਖਦੇ ਹਾਂ ਅਜੋਕੇ ਰਾਕਟ-ਯੁਗ ਵਿਚ ਅਣਦਿਸਦੇ ਸੌਰ-ਮੰਡਲ ਨੂੰ ਵਿਗਿਆਨੀ ਪਹਿਲਾਂ ਗਾਹੁੰਦੇ ਹਨ ਜਾਂ ਕੋਈ ਗ਼ਜ਼ਲਗੋ! ਲੇਖਕ ਦਾ ਫ਼ਰਜ਼ ਤਾਂ ਆਲ਼ੇ-ਦੁਆਲ਼ੇ ਵਿੱਚੋਂ ਕੁਝ ਖ਼ਾਸ ਲੱਭਣਾ ਅਤੇ ਸਮਾਜਿਕ ਸ਼ੀਸ਼ੇ ਦੇ ਸਾਹਮਣੇ ਰੱਖਣਾ ਹੁੰਦਾ ਹੈ ਪਰ ਇਹ ਸ਼ੀਸ਼ੇ ਦੀ ਮਰਜ਼ੀ ਹੈ ਕਿ ਉਹ ਧੁੰਦਲ਼ਾ ਹੀ ਰਹਿਣਾ ਚਾਹੁੰਦਾ ਹੈ ਜਾਂ ਸਾਫ਼ ਅਤੇ ਨੇਕ-ਦਿਲ।
ਗੁਰਦਰਸ਼ਨ ਬਾਦਲ
******
ਦੋਸਤੋ! ਅੱਜ ਦੀ ਪੋਸਟ ‘ਚ ਡੈਡੀ ਜੀ ਗੁਰਦਰਸ਼ਨ ਬਾਦਲ ਜੀ ਦੇ ਹਾਲ ਹੀ ਵਿਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਕਿਰਨਾਂ’ ‘ਚੋਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਸ਼ਾਮਿਲ ਕਰ ਰਹੀ ਹਾਂ। ਉਹਨਾਂ ਦੀਆਂ ਨਵ-ਪ੍ਰਕਾਸ਼ਿਤ ਕਿਤਾਬਾਂ ਬਾਰੇ ਵਿਸਤਾਰਤ ਜਾਣਕਾਰੀ ਟਾਈਟਲ ਡਿਜ਼ਾਈਨਾਂ ਸਹਿਤ ਕੱਲ੍ਹ ਨੂੰ ਪੋਸਟ ਕੀਤੀ ਜਾਵੇਗੀ। ਆਰਸੀ ਪਰਿਵਾਰ ਵੱਲੋਂ ਬਾਦਲ ਸਾਹਿਬ ਨੂੰ ਇਸ ਕਿਤਾਬ ਦੀ ਪ੍ਰਕਾਸ਼ਨਾ 'ਤੇ ਦਿਲੀ ਮੁਬਾਰਕਬਾਦ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਗ਼ਜ਼ਲ
ਊਂ ਦਿਲ ਦਾ ਵਿਸਥਾਰ ਬੜਾ ਸੀ, ਵਿੱਚੋਂ ਇੰਨਾ ਨਿੱਕਲ਼ਿਆ।
ਕੰਡੇ ਉੱਤੇ ਭਾਰ ਤੋਲਿਆ, ਕੰਡੇ ਜਿੰਨਾ ਨਿੱਕਲ਼ਿਆ।
------
ਅੱਖੀਆਂ ਕੋਲ਼ ਚਰਿੱਤਰ ਕਿੰਨੇ, ਉਮਰਾਂ ਤਕ ਨਈਂ ਗਿਣ ਹੋਣੇ,
ਹੰਝੂ ਤਾਂ ਬਸ ਦੋ-ਤਿੰਨ ਹੀ ਸੀ, ਪਾਣੀ ਕਿੰਨਾ ਨਿੱਕਲ਼ਿਆ।
------
ਦੁੱਖਾਂ, ਦਰਦਾਂ, ਆਹਾਂ ਤਕ ਨੂੰ, ਲਗਦੈ ਬੰਨ੍ਹ ਲਵੇਗਾ ਉਹ,
ਜਿਸ ਰਾਹੀ ਦੇ ਬੋਝੇ ਵਿੱਚੋਂ, ਗ਼ਮ ਦਾ ਪਿੰਨਾ ਨਿੱਕਲ਼ਿਆ।
-----
‘ਬਾਦਲ’ ਦੀ ਤਾਸੀਰ ਦੁਤਰਫ਼ੀ, ਉਸਨੂੰ ਪਰਖ਼ਣ ਔਖਾ ਹੈ,
ਉੱਤੋਂ ਕੌੜਾ-ਕੌੜਾ, ਵਿੱਚੋਂ ਉਹ ਰਸ-ਭਿੰਨਾ ਨਿੱਕਲ਼ਿਆ।
=====
ਗ਼ਜ਼ਲ
ਲਾਰਿਆਂ ‘ਤੇ ਹੋਰ ਵਾਅਦਾ ਟਿਕ ਗਿਆ।
ਖ਼ਾਰ ‘ਤੇ ਸ਼ਬਨਮ ਦਾ ਕਤਰਾ ਟਿਕ ਗਿਆ।
-----
ਡੋਬ ਕੇ ਸੋਹਣੀ ਨੂੰ ਦਰਿਆ ਟਿਕ ਗਿਆ।
ਰੂਪ ਦੀ ਛੋਹ ਨਾਲ਼ ਪਾਰਾ ਟਿਕ ਗਿਆ।
-----
ਹੋਰ ਵੀ ਕੁਝ ਦੂਰ ਮੰਜ਼ਿਲ ਹੋ ਗਈ,
ਠੀਕ ਥਾਂ ਜਦ ਪੈਰ ਪਹਿਲਾ ਟਿਕ ਗਿਆ।
-----
ਤੁਰ ਗਈ ਬਰਸਾਤ, ਉਸਦੇ ਨਾਲ਼ ਹੀ,
ਦਿਲ ਦੇ ਮਚਲਣ ਦਾ ਵੀ ਖ਼ਤਰਾ ਟਿਕ ਗਿਆ।
-----
ਟਿਕ-ਟਿਕਾਅ ਵਿਚ ਝੂਮਦਾ ਸੀ ਮਸਤ ਹੋ,
ਨ੍ਹੇਰੀਆਂ ਆਈਆਂ ਤਾਂ ਪੱਤਾ ਟਿਕ ਗਿਆ।
-----
ਰੂਪ ਦੀ ਬੁੱਕਲ਼ ‘ਚ ਹੀ ਠੰਢਕ ਮਿਲ਼ੀ,
ਰੂਪ ਦੀ ਬੁੱਕਲ਼ ‘ਚ ਪਾਲ਼ਾ ਟਿਕ ਗਿਆ।
-----
ਮੈਂ ਇਕੱਲਾ ਹਾਂ, ਜ਼ਰਾ ਮੇਰੀ ਸੁਣੋ!
ਦੋ ਕੁ ਸਿਫ਼ਰਾਂ ਨਾਲ਼ ਏਕਾ ਟਿਕ ਗਿਆ।
-----
ਆਪਣੀ ਹੀ ਜੜ ਜਦੋਂ ਕਟਣੀ ਪਈ,
ਤੜਪਿਆ ਦਸਤਾ, ਕੁਹਾੜਾ ਟਿਕ ਗਿਆ।
-----
ਰਾਤ ਭਰ ‘ਬਾਦਲ’ ਨਾ ਸੁੱਤਾ ਪੀੜ ਥੀਂ,
ਦਿਨ ਚੜ੍ਹਾਅ ਦੇ ਨਾਲ਼ ਕਮਲ਼ਾ ਟਿਕ ਗਿਆ।
=====
ਗ਼ਜ਼ਲ
ਪਿਸ ਰਹੇ ਨੇ ਪਰਦਿਆਂ ਅੰਦਰ, ਸਤਾਈ ਧੁੱਪ ਦੇ ਟੁਕੜੇ।
ਕਿਸ ਤਰ੍ਹਾਂ ਅਪਣੱਤ ਵੰਡਣ ਫਿਰ, ਪਰਾਈ ਧੁੱਪ ਦੇ ਟੁਕੜੇ।
------
ਕੌਣ ਰੋਕੇਗਾ? ਸਮੇਂ ਦੀ ਚਾਲ ਦਾ ਚੱਕਰ ਬੇਕਾਬੂ ਹੈ,
ਮਸਤ ਕੁਦਰਤ ਡੈਣ ਲੱਗੇ, ਤੇ ਲੁਕਾਈ ਧੁੱਪ ਦੇ ਟੁਕੜੇ।
-----
ਜਿਸ ਸਵੈਟਰ ਕੋਲ਼ ਏਨਾ ਨਿੱਘ ਤੇ ਅਪਣੱਤ ਭਰਿਆ ਹੈ,
ਉਹਨਾਂ ਮਾਹਿਰ ਉਂਗਲ਼ੀਆਂ ਦੀ ਹੈ ਬੁਣਾਈ, ਧੁੱਪ ਦੇ ਟੁਕੜੇ।
-----
ਤਨ ਢਕਣ ਦਾ ਫ਼ਿਕਰ ਕਾਹਦਾ ਹੈ, ਮਿਰੀ ਸਰਕਾਰ ਦੇ ਹੁੰਦਿਆਂ?
ਕਰ ਹੀ ਦਿੰਦੇ ਪੇਟ ਦੀ ਆਈ-ਚਲਾਈ, ਧੁੱਪ ਦੇ ਟੁਕੜੇ।
------
ਧੁੱਪ ਨੇ ਵੀ ਮੂੰਹ ਵਿਖਾਲਣ ਦੀ, ਅਨੋਖੀ ਸ਼ਰਤ ਰਖ ਦਿੱਤੀ,
ਧੁੱਪ-ਲਿਪਟੀ ਏਸ ਛਾਂ ਦੀ, ਮੂੰਹ-ਵਿਖਾਈ, ਧੁੱਪ ਦੇ ਟੁਕੜੇ।
-----
ਛਾਂ ਨਹੀਂ ਮੁਕਦੀ ਕਦੇ ਵੀ, ਕਹਿ ਰਹੀ ਹੈ ਬਾਣ ਦੀ ਮੰਜੀ,
ਵੇਖ ਸੂਰਜ ਇਕ ਹੈ, ਤੇ ਹਨ ਸਤਾਈ ਧੁੱਪ ਦੇ ਟੁਕੜੇ।
-----
ਆਸਮਾਂ ਹੋਇਐ ਵਿਰੋਧੀ, ਫੇਰ ‘ਬਾਦਲ’ ਕੀ ਕਰੇ ਦੱਸੋ?
ਜਦ ਪਰਿੰਦੇ ਹੀ ਫਿਰਨ, ਖੰਭੀਂ ਲੁਕਾਈ ਧੁੱਪ ਦੇ ਟੁਕੜੇ।
13 comments:
Janaab Gurdarshan Baadal huran nu Punjabi ghazal wich ikk zikryog te miyari vaadha karan 'te dilon mubarkbad.
Hello Tamanna:
To see Aarsee blog working again gave me very good feeling. That shows how much we love your work.
-Sukhinder
Editor: SANVAD
Toronto ON Canada
Email: poet_sukhinder@hotmail.com
khoobsoorat ghazlaan janaab baadal saahib diyaan
Dear Tamanna!
Badal Sahib’s new publications woke you up
and the ARSEE came back to life.
Thanks and congratulations to Badal sahib!
Welcome back ......home Tamanna!
I wish you a healthy and creative future.
Ravinder Ravi
Canada
ਵਾਹ !!!!
ਲਾਰਿਆਂ 'ਤੇ ਹੋਰ ਵਾਅਦਾ ਟਿਕ ਗਿਆ ।
ਖਾਰ 'ਤੇ ਸ਼ਬਨਮ ਦਾ ਕਤਰਾ ਟਿਕ ਗਿਆ ।
ਡੋਬ ਕੇ ਸੋਹਣੀ ਨੂੰ ਦਰਿਆ ਟਿਕ ਗਿਆ ।
ਰੂਪ ਦੀ ਛੋਹ ਨਾਲ ਪਾਰਾ ਟਿਕ ਗਿਆ ।
ਬਹੁਤ ਖੂਬ .....
ਬਾਦਲ ਸਾਹਿਬ ਨੂੰ ਨਵ-ਪ੍ਰਕਾਸ਼ਿਤ ਕਿਤਾਬਾਂ ਲਈ ਬਹੁਤ ਬਹੁਤ ਮੁਬਾਰਕਾਂ । ਆਰਸੀ 'ਤੇ ਦੁਬਾਰਾ ਆਕੇ ਚੰਗਾ ਲਗਿਆ ।
ਬਾਦਲ ਜੀ ਦੀ ਨਵ-ਪ੍ਰਕਾਸ਼ਿਤ ਪੁਸਤਕ ਲਈ ਬਹੁਤ ਬਹੁਤ ਵਧਾਈ । ਆਰਸੀ ਦੇ ਦੁਬਾਰਾ ਹਰਕਤ ਵਿਚ ਆਉਣ ਨਾਲ ਸਾਹਿਤਕ ਵਿਹੜੇ ਦੀ ਰੌਣਕ ਫਿਰ ਤੋਂ ਵੱਧ ਗਈ । ਤੁਹਾਡੀ ਸਿਹਤਯਾਬੀ ਲਈ ਦੁਆ ਮੰਗਦੇ ਹਾਂ ਤਾਂ ਕਿ ਤੁਸੀਂ ਇਸ ਕਾਫਲੇ ਨੂੰ ਬਹੁਤ ਦੂਰ ਤਕ ਲੈ ਕੇ ਚਲੋ। ਖੁਸ਼ਆਮਦੀਦ !
ਸੁਰਜੀਤ
ਬਾਦਲ ਸਾਹਿਬ ਨੂੰ ਨਵ- ਪ੍ਰਕਾਸ਼ਿਤ ਪੁਸਤਕ 'ਕਿਰਨਾਂ' ਮੁਬਾਰਕਬਾਦ | ਨਵੇਂ ਰਦੀਫ਼ ਅਤੇ ਨਵੇਂ ਖਿਆਲ ਵਾਲੀਆਂ ਗ਼ਜ਼ਲਾਂ ਪੜ੍ਹ ਕੇ ਦਿਲ ਬਾਗ- ਬਾਗ ਹੋ ਗਿਆ |
ਤੁਹਾਡੀਆ ਕਿਤਾਬਾਂ ਮੇਰੇ ਕੋਲ ਹਨ, ਪਰ ਮੈਂ ਇਹ ਇੱਕੇ ਦਮ ਨਹੀਂ ਪੂਰੀ ਤਰਾਂ ਮਾਣਕੇ ਇਹਨਾਂ ਨੂੰ ਪੜ੍ਹ ਰਿਹਾ ਹਾਂ। ਇਹਨਾਂ ਦੀ ਸ਼ਿੱਦਤ ਨਾਲ ਇੱਕਸਾਰ ਹੋ ਰਿਹਾ ਹਾਂ ।
ਦਰਵੇਸ਼
Congratulations to Badal Sahib for the new book. Hope you are doing well.
Good wishes and happy New year
ਬਾਦਲ ਸਾਹਿਬ ਨੂੰ ਨਵ- ਪ੍ਰਕਾਸ਼ਿਤ ਪੁਸਤਕ 'ਕਿਰਨਾਂ'ਲਈ ਮੁਬਾਰਕਬਾਦ | .............
'ਬਾਦਲ' ਦੀ ਤਾਸੀਰ ਦੁਤਰਫੀ, ਉਸਨੂੰ ਪਰਖਣ ਔਖਾ ਹੈ,
ਉੱਤੋਂ ਕੌੜਾ-ਕੌੜਾ,ਵਿੱਚੋਂ ਉਹ ਰਸ-ਭਿੰਨਾ ਨਿਕਲਿਆ ।.......ਬਹੁਤ ਖੂਬਸੂਰਤ
ਆਰਸੀ ਦੁਬਾਰਾ ਤੋਂ ਕੰਮ ਕਰ ਰਿਹਾ ਹੈ ਬਹੁਤ ਖੁਸ਼ੀ ਹੋਈ...ਰੱਬ ਅੱਗੇ ਦੁਆ ਹੈ ਕਿ ਤੁਸੀਂ ਤੰਦਰੁਸਤ ਰਹੋ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਦੇ ਰਹੋ ।
Hor vi kuj door manjil ho gayee
Theek thaa jad pair pehla tik geyaa
Bahut asha laga.
Rab karey hoor vi jiaada likho
Happy New Year Badal Sahib
Davinder Kaur
California
davinderkaur@yahoo.com
Tandeep
Congratulations from the core of my heart for the publication of your dad's books. I feel proud of his writings. May God bless you all and your mission. Regards.
Mota Singh Sarai
Walsall
UK
Badl sahib sat srhi akal ji, aap ji de chale jan to baad aap naal rabta nhi ho sakia te na hi net te hi time de saki do char var hi arsi nu padan da moka milia tuhadia kitaba nu bde anand naal pad rhi han ji. bhut hi bakamal ashrar ne ji. madam nu ve sat sri akal beti tandeep nu pyar.
Amarjit Kaur Hirdey
Post a Comment