ਅੱਧੀ ਰਾਤੇ ਗੱਚ ਭਰਾਤੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਕੋਸੇ ਕੋਸੇ ਚਾਨਣ ਨਾਹ ਕੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਲੀਕਾਂ, ਲੀਹਾਂ, ਰਿਸ਼ਤੇ, ਨਾਤੇ, ਲਿਖਤਾਂ, ਪੜ੍ਹਤਾਂ, ਨਾਮ-ਕੁਨਾਮ,
ਸਾਰੇ ਕੁਛ ਨੂੰ ਮੇਟ ਮਿਟਾ ਕੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਉਹ ਜੋ ਤੈਨੂੰ ਲਿਖ ਨਾ ਹੋਏ ਉਹ ਜੋ ਤੈਨੂੰ ਪਾਏ ਨਾ,
ਉਨ ਸਭ ਦੇ ਉੱਤਰ ਅਣ-ਪਾਤੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਸੁਣਿਆ ਇਕ ਖ਼ਤ ਸੁੰਨ-ਸਮਾਧੋਂ ਜ਼ੱਰਾ ਬਣਿਆ ਮਾਧੋ ਦਾਸ,
ਮਾਧੋ ਦਾਸ ਨੂੰ ਬੰਦਾ ਕਰਨੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਮਕ਼ਤਲ ਵੱਲ ਹੱਸਦੇ ਗਾਉਂਦੇ ਜਾਂਦੇ ਲੋਕ ਜਿਨਾਂ ਨੂੰ ਪੜ੍ਹ ਪੜ੍ਹ ਕੇ,
ਥੱਈਆ ਥੱਈਆ ਬੁੱਲ੍ਹੇ ਨੱਚਦੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਅੱਗ ਦੇ ਦਰਿਆ ਅੰਦਰ ਤੱਤੀ ਲੋਹ ਦੇ ਟਾਪੂ ਉੱਤੇ,
ਤੇਰੇ ਪੱਲੇ ਦੀ ਛਾਂ ਵਰਗੇ ਖ਼ਤ ਇਹ ਕਿੱਥੋਂ ਆਉਂਦੇ ਨੇ।
ਫੁੱਲ ਜਿਹੇ ਇੱਕ ਪਲ ਵਿੱਚ ਜੀਂਦੇ ਕਿੱਦਾਂ ਆਸ਼ਿਕ ਤਿੰਨ ਵੇਲੇ,
ਪ੍ਰੀਤ-ਸੁਨੇਹੇ ਧੁਰ ਅੰਦਰ ਦੇ ਖ਼ਤ ਇਹ ਕਿੱਥੋਂ ਆਉਂਦੇ ਨੇ।
=====
ਗ਼ਜ਼ਲ
ਧਰਤੀ 'ਤੇ ਲਿਖਦਾ ਹੈ ਸੂਰਜ ਲੋਅ ਨਾਲ ਮੇਰਾ ਨਾਮ।
ਰੋਜ਼ ਨਵਾਂ ਦਿਨ ਆਉਂਦਾ ਹੈ ਬਣ ਕੇ ਤੇਰਾ ਪੈਗ਼ਾਮ।
ਤਿਪ ਤਿਪ ਦਿਲ 'ਤੇ ਵਰ੍ਹੇ ਇਉਂ ਪਲ ਪਲ ਤੇਰੀ ਯਾਦ,
ਤਿਲ ਤਿਲ ਕਰਕੇ ਕਵਿਤਾਉਂਦਾ ਹੈ ਮੈਨੂੰ ਜਿਉਂ ਇਲਹਾਮ।
ਮਲ਼ਿਆਂ ਦੀ ਮਹਿਕ ਦਾ ਤੋਸਾ ਦੇ ਕੇ ਰੁਖ਼ਸਤ ਕੀਤਾ ਜਿਸਨੇ,
ਉਸਨੂੰ ਪਤਾ ਸੀ ਰਾਹ 'ਚ ਪੈਣੀ ਸਿੰਮਲ-ਫੁੱਲੀ ਸ਼ਾਮ।
ਸਾਇੰਸ,ਕਲਾ ਤੇ ਸਾਹਿਤ ਦਾ ਜਿਸ ਦਿਲ ਵਿੱਚ ਧਰਮ ਨਹੀਂ,
ਉਸ ਬੇਮੁੱਖ ਨੂੰ ਰਟਣ ਦਿਓ ਅੱਲ੍ਹਾ,ਹਰ-ਹਰ, ਸਤਿਨਾਮ।
ਖੀਸੇ ਪੈਨਸ਼ਨ, ਝੋਲੇ ਬੋਤਲ, ਪੈਰੀਂ ਲਾਲ ਦਰੀ,
'ਮਾਰਕਸ' ਨੂੰ ਅਮਰੀਕਾ ਦੇ ਵਿਚ ਕਿੰਨਾ ਹੈ ਆਰਾਮ।
ਏਡੇ ਸੂਖ਼ਮ ਜਾਲ਼ ਨੂੰ ਸਮਝੇ ਕਾਮੇ ਨੂੰ ਕਦ ਵਿਹਲ,
ਕਿ ਉਸਦਾ ਲੀਡਰ ਹੈ ਅੱਜਕਲ ਸਰਮਾਏ ਦਾ ਜਾਮ।
ਤਹਿਜ਼ੀਬ ਏਹੋ ਜੇਹੀ ਸਾਡੇ ਹੈ ਕਿਸ ਕੰਮ ਦੀ 'ਪ੍ਰੀਤ',
ਜਿਸ ਵਿੱਚ ਦਿਲਮੱਤ ਰਹਿੰਦਾ ਬਹੁਮੱਤ ਅੱਗੇ ਸਦਾ ਨਾਕਾਮ।
ਮੌਸਮ
ਆਰਸੀ ਤੇ ਨਵੀਆਂ ਰਚਨਾਵਾਂ
ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
ਅਦਬ ਸਹਿਤ
ਤਨਦੀਪ ਤਮੰਨਾ
Wednesday, July 13, 2011
ਉਂਕਾਰਪ੍ਰੀਤ - ਗ਼ਜ਼ਲ
ਗ਼ਜ਼ਲ
Subscribe to:
Post Comments (Atom)
1 comment:
Onkarpreet is one of the best punjabi ghazal writers of Canada. He has freshness in his ghazals.
Sukhinder
Editor: SANVAD
Toronto ON Canada
Tel. (416) 858-7077
Email: poet_sukhinder@hotmail.com
Post a Comment