ਸੋਚਿਆ ਨਾ ਸੀ ਕਿ ਏਦਾਂ ਦਿਨ ਸੁਨਹਿਰੇ ਹੋਣਗੇ।
ਕੱਚੀਆਂ ਨੀਂਦਾਂ ਦੇ ਸੁਪਨੇ ਏਨੇ ਗਹਿਰੇ ਹੋਣਗੇ।
ਟੁੱਟ ਕੇ ਬਰਸੇਗਾ ਪਾਣੀ ਵਾਂਗਰਾਂ ਰੂਹ ਦਾ ਗ਼ੁਬਾਰ,
ਬੱਦਲਾਂ ਵਾਂਗੂੰ ਜਦੋਂ ਵੀ ਦਰਦ ਗਹਿਰੇ ਹੋਣਗੇ।
ਆਪਣੀ ਛਾਤੀ 'ਤੇ ਤਰਦੇ ਪੱਥਰਾਂ ਨੂੰ ਵੇਖ ਕੇ,
ਵਗ ਰਹੇ ਪਾਣੀ ਵੀ ਤਾਂ ਇੱਕ ਪਲ ਨੂੰ ਠਹਿਰੇ ਹੋਣਗੇ।
ਆਪਾਂ ਜਦ ਹੋਏ ਵਿਯੋਗੀ, ਆਪਣੇ ਪੱਲੇ ਉਦੋਂ,
ਠੰਡੀਆਂ ਰਾਤਾਂ ਅਤੇ ਤਪਦੇ ਦੁਪਹਿਰੇ ਹੋਣਗੇ।
ਇਹ ਨਹੀਂ ਦਾਅਵਾ ਕੋਈ, ਇਸ ਵਕ਼ਤ ਦੀ ਮਰਹਮ ਦੇ ਨਾਲ,
ਫ਼ੱਟ ਮੇਰੇ ਭਰਨਗੇ ਜਾਂ ਹੋਰ ਗਹਿਰੇ ਹੋਣਗੇ।
ਲਿਖਦਿਆਂ ਮਾਸੂਮ ਅੱਖਰ ਸੋਚਿਆ ਨਾ ਸੀ ਕਦੇ,
ਮੇਰੀਆਂ ਨਜ਼ਮਾਂ 'ਤੇ ਵੀ ਛਵ੍ਹੀਆਂ ਦੇ ਪਹਿਰੇ ਹੋਣਗੇ।
4 comments:
ਦੋਸਤੋ! ਸੁਰਿੰਦਰ ਸੋਹਲ ਵੀਰ ਜੀ ਦੀ ਈਮੇਲ 'ਚ ਆਈ ਟਿੱਪਣੀ ਮੈਂ ਏਥੇ ਪੋਸਟ ਕਰ ਰਹੀ ਹਾਂ ਜੀ..:)
-------
ਲਿਖਦਿਆਂ ਮਾਸੂਮ ਅੱਖਰ ਸੋਚਿਆ ਨਾ ਸੀ ਕਦੇ,
ਮੇਰੀਆਂ ਨਜ਼ਮਾਂ 'ਤੇ ਵੀ ਛਵ੍ਹੀਆਂ ਦੇ ਪਹਿਰੇ ਹੋਣਗੇ।
ਕਮਾਲ ਹੈ ਰਾਜਿੰਦਰਜੀਤ!
ਸੁਰਿੰਦਰ ਸੋਹਲ
ਯੂ.ਅੱਸ.ਏ.
This comment is from the FaceBook
---
Akam Manuke - bahut pyari ghazal..
Sunday at 8:34pm · Unlike · 1
Another one from the FB:)
-----
Kamal Dev Pall --------
ਟੁੱਟ ਕੇ ਬਰਸੇਗਾ ਪਾਣੀ ਵਾਂਗਰਾਂ ਰੂਹ ਦਾ ਗੂਬਾਰ ,
ਬੱਦਲਾਂ ਵਾਗੂੰ ਜਦੋਂ ਵੀ ਦਰਦ ਗਹਿਰੇ ਹੋਣਗੇ |
-------------੦----------
ਰਜਿੰਦਰਜੀਤ ਜੀ ਇਸ ਗ਼ਜ਼ਲ ਵਾਸਤੇ ਮੁਬਾਰਕਾਂ ਹੋਣ..pall
5 hours ago · Unlike · 1
ਵਾਹ ...ਰਾਜਿੰਦਰ ਜੀਤ...ਬਹੁਤ ਖ਼ੂਬ ਗ਼ਜ਼ਲ ਹੈ....ਮੁਬਾਰਕਾਂ...
Post a Comment