ਰੋਈ ਤਮਾਮ ਖ਼ਲਕੇ-ਖ਼ੁਦਾ ਫ਼ੂਟ-ਫ਼ੂਟ ਕੇ।
ਆਰਸੀ ਪਰਿਵਾਰ ਨਾਲ਼ ਇਹ ਖ਼ਬਰ ਬੜੇ ਦੁੱਖ ਨਾਲ਼ ਸਾਂਝੀ ਕੀਤੀ ਜਾ ਰਹੀ ਹੈ ਤੇ ਹਿੰਦੀ ਅਤੇ ਉਰਦੂ ਅਦਬ ਦੇ ਅਜ਼ੀਮ ਸ਼ਾਇਰ ਜਨਾਬ ਸ਼ਹਰਯਾਰ ਸਾਹਿਬ ਅੱਜ ਖ਼ੁਦਾ ਵੱਲੋਂ ਬਖ਼ਸ਼ੀ 75 ਸਾਲਾਂ ਦੀ ਉਮਰ ਭੋਗ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਨੇ, ਉਹਨਾਂ ਦੇ ਤੁਰ ਜਾਣ ਨਾਲ਼ ਉਰਦੂ ਅਦਬੀ ਵਿਚ ਇਕ ਐਸਾ ਖ਼ਲਾਅ ਪੈਦਾ ਹੋ ਗਿਆ ਹੈ, ਜੋ ਕਦੇ ਨਹੀਂ ਭਰੇਗਾ। ਉਨਾਂ ਨੇ ਜਿੱਥੇ ਏਨੀਆਂ ਖ਼ੂਬਸੂਰਤ ਗ਼ਜ਼ਲਾਂ ਕਹੀਆਂ, ਉੱਥੇ ਕਮਾਲ ਦੀਆਂ ਆਜ਼ਾਦ ਨਜ਼ਮਾਂ ਵੀ ਲਿਖੀਆਂ ਤੇ ਅਨੇਕਾਂ ਫਿਲਮਾਂ ਦੇ ਨਗ਼ਮੇਂ ਵੀ ਲਿਖੇ... ਜੀਵਨ-ਕਾਲ ਦੌਰਾਨ ਉਹਨਾਂ ਨੂੰ ਸਾਹਿਤ ਅਕੈਡਮੀ ਪੁਰਸਕਾਰ ਅਤੇ ਜਨਪੀਠ ਪੁਰਸਕਾਰ ਨਾਲ਼ ਸਨਮਾਨਿਤ ਕੀਤਾ ਜਾ ਚੁੱਕਾ ਸੀ....ਉਹ ਆਪਣੀ ਬੇਮਿਸਾਲ ਸ਼ਾਇਰੀ ਨਾਲ਼ ਹਮੇਸ਼ਾ ਸਾਡੇ ਦਰਮਿਆਨ ਰਹਿਣਗੇ....ਖ਼ੁਦਾ ਉਹਨਾਂ ਨੂੰ ਜੱਨਤ ਅਤਾ ਫ਼ਰਮਾਏ..ਅਲਵਿਦਾ ਸ਼ਹਰਯਾਰ ਸਾਹਿਬ...
----
ਸਮੂਹ ਆਰਸੀ ਪਰਿਵਾਰ ਵੱਲੋਂ ਨਿੱਘੀ ਸ਼ਰਧਾਜਲੀ ਦਿੰਦਿਆਂ, ਅੱਜ ਦੀ ਪੋਸਟ ਵਿਚ ਮੈਂ ਸ਼ਹਰਯਾਰ ਹੁਰਾਂ ਦੀਆਂ ਦੋ ਬਹੁਤ ਹੀ ਖ਼ੂਬਸੂਰਤ ਗ਼ਜ਼ਲਾਂ ਪੋਸਟ ਕਰ ਰਹੀ ਹਾਂ ਜੀ....ਅਦਬ ਸਹਿਤ....ਤਨਦੀਪ
********
ਜੋ ਬਾਤ ਕਰਨੇ ਕੀ ਥੀ ਕਾਸ਼ ਮੈਨੇ ਕੀ ਹੋਤੀ।
ਤਮਾਮ ਸ਼ਹਰ ਮੇਂ ਇਕ ਧੂਪ ਸੀ ਮਚੀ ਹੋਤੀ।
ਬਦਨ ਤਮਾਮ ਗੁਲਾਬੋਂ ਸੇ ਢਕ ਗਯਾ ਹੋਤਾ,
ਕਿ ਉਨ ਲਬੋਂ ਨੇ ਅਗਰ ਆਬਯਾਰੀ 1 ਕੀ ਹੋਤੀ।
ਬਸ ਇਤਨਾ ਹੋਤਾ ਮੇਰੇ ਦੋਨੋ ਹਾਥ ਭਰ ਜਾਤੇ,
ਤੇਰੇ ਖ਼ਜ਼ਾਨੇ ਮੇਂ ਬਤਲਾ ਕੋਈ ਕਮਾ ਹੋਤੀ?
ਫ਼ਿਜ਼ਾ ਮੇਂ ਦੇਰ ਤਲਕ ਸਾਂਸੋਂ ਕੇ ਸ਼ਰਰ 2 ਉੜਤੇ,
ਜ਼ਮੀਂ ਪੇ ਦੂਰ ਤਲਕ ਚਾਂਦਨੀ ਬਿਛੀ ਹੋਤੀ।
ਮੈਂ ਇਸ ਤਰਹ ਨ ਜਹਨੱਮ ਕੀ ਸੀੜ੍ਹੀਆਂ ਚੜ੍ਹਤਾ,
ਹਵਸ ਕੋ ਮੇਰੀ ਜੋ ਤੂਨੇ ਹਵਾ ਨ ਦੀ ਹੋਤੀ।
*****
ਔਖੇ ਸ਼ਬਦਾਂ ਦੇ ਅਰਥ - ਆਬਯਾਰੀ 1 – ਮਿਹਰਬਾਨੀ ਕੀਤੀ, ਸ਼ਰਰ 2 - ਚਿੰਗਾਰੀ
====
ਗ਼ਜ਼ਲ
ਤੇਜ਼ ਹਵਾ ਮੇਂ ਜਲਾ ਦਿਲ ਦਾ ਦੀਯਾ ਆਜ ਤਕ।
ਜ਼ੀਸਤ 1 ਸੇ ਇਕ ਅਹਦ 2 ਥਾ, ਪੂਰਾ ਕੀਯਾ ਆਜ ਤਕ।
ਮੇਰੇ ਜੁਨੂੰ ਕੇ ਲੀਏ ਤੇਰੀ ਗਵਾਹੀ ਬਹੁਤ,
ਚਾਕੇ-ਗਰੇਬਾਂ 3 ਨ ਕਯੂੰ ਮੈਨੇ ਸੀਯਾ ਆਜ ਤਕ।
ਕਿਤਨੇ ਸਮੰਦਰ ਮੁਝੇ ਰੋਜ਼ ਮਿਲੇ ਰਾਹ ਮੇਂ,
ਬੂੰਦ ਭੀ ਪਾਨੀ ਨਹੀਂ ਮੈਨੇ ਪੀਯਾ ਆਜ ਤਕ।
ਇਲਮ ਕੇ ਇਸ ਸ਼ਹਰ ਮੇਂ ਕੋਈ ਨਹੀਂ ਪੂਛਤਾ,
ਕਾਰੇ-ਸੁਖ਼ਨ 4 ਕਿਸ ਤਰਹ ਮੈਨੇ ਕੀਯਾ ਆਜ ਤਕ।
ਮੇਹਰੋ-ਵਫ਼ਾ 5 ਕੇ ਸਿਵਾ ਦੋਸਤ ਨਹੀਂ ਜਾਨਤੇ,
ਮੁਝਕੋ ਦੀਆ ਹੈ ਸਦਾ, ਕੁਛ ਨ ਲੀਯਾ ਆਜ ਤਕ।
****
ਔਖੇ ਸ਼ਬਦਾਂ ਦੇ ਅਰਥ - ਜ਼ੀਸਤ 1 – ਜ਼ਿੰਦਗੀ, ਅਹਦ 2 – ਵਾਅਦਾ, ਚਾਕੇ-ਗਰੇਬਾਂ 3 –ਕੁੜਤੇ ਦਾ ਫ਼ਟਿਆ ਹੋਇਆ ਗਲ਼ਾ, ਕਾਰੇ-ਸੁਖ਼ਨ 4 – ਸਾਹਿਤਕ ਕਾਰਜ..ਕਵਿਤਾ ਲਿਖਣੀ ਆਦਿ, ਮੇਹਰੋ-ਵਫ਼ਾ 5 – ਮਿਹਰਬਾਨੀ ਤੇ ਵਫ਼ਾਦਾਰੀ
********
ਗ਼ਜ਼ਲਾਂ ਮੂਲ ਉਰਦੂ ਹਿੰਦੀ ਤੋਂ ਪੰਜਾਬੀ ਲਿਪੀਅੰਤਰ – ਤਨਦੀਪ ‘ਤਮੰਨਾ’
1 comment:
ਇਸ ਮਹਾਨ ਸ਼ਾਇਰ ਦੇ ਜਾਣ ਨਾਲ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ....ਵਿਛਡ਼ੀ ਰੂਹ ਦੀ ਸ਼ਾਂਤੀ ਲਈ ਦੁਆ ਹੈ..
Post a Comment