ਕਰਬਲਾ
ਨਜ਼ਮ
ਮੇਰੇ ਅੰਦਰ
ਕੱਚੀ ਉਮਰੇ
ਦਮ ਤੋੜਦੀਆਂ
ਨਜ਼ਮਾਂ ਦਾ ਵਿਰਲਾਪ ਹੈ...
ਅੱਖਰ .. ਸ਼ਬਦ .. ਵਾਕ
ਇਕ ਦੂਜੇ 'ਚ ਰਲ਼ਗੱਡ
ਅਹਿਸਾਸਾਂ ਦੀਆਂ
ਖੂੰਟੀਆਂ ‘ਤੇ ਲਟਕੇ
ਬੇ-ਵਿਸਾਹੀ ਜਿਹੀ ਨਾਲ਼
ਤੱਕ ਰਹੇ ਨੇ ਇਕ ਦੂਜੇ ਵੱਲ...
.............
ਇਹ ਕਿਸ ਤਰ੍ਹਾਂ
ਦੀ ਡਗਰ ‘ਤੇ ਹਾਂ
ਕਿ ਬੇਅੰਤ ਮੀਲ਼ਾਂ ਦੇ
ਸਫ਼ਰ ਤੋਂ
ਸਫ਼ਰ ਤੋਂ
ਬਾਅਦ ਵੀ ਖੜ੍ਹਾ ਹਾਂ
ਉੱਥੇ ਹੀ...
...........
ਭੌਤਿਕਤਾ ਦਾ ਅਜਗਰ
ਭੌਤਿਕਤਾ ਦਾ ਅਜਗਰ
ਨਿਗਲ਼ ਰਿਹੈ
ਸੂਖ਼ਮਤਾ ਦੇ ਪਰਿੰਦੇ
ਤੇ
ਜਜ਼ਬਿਆਂ ਦੀ ਖ਼ੁਦਕੁਸ਼ੀ
ਸਿਰਜ ਰਹੀ ਹੈ
ਨਿੱਤ ਨਵਾਂ
ਕਰਬਲਾ...
ਹਰ ਜਨਮ...
ਰੂਹ ਨੂੰ
ਪਿਆਸ ਦਾ ਵਰਦਾਨ ਹੈ
ਤੇ
ਸੁੰਨੇਪਣ ਦਾ ਸਰਾਪ ਹੈ..
ਮੇਰੇ ਅੰਦਰ
ਕੱਚੀ ਉਮਰੇ
ਦਮ ਤੋੜਦੀਆਂ
ਨਜ਼ਮਾਂ ਦਾ ਵਿਰਲਾਪ ਹੈ...
1 comment:
ਵਿਚਾਰ ਨਾਲ਼ ਕੀਤੇ ਇਨਸਾਫ਼....
Post a Comment