ਬੋਲਾਂ ਦੇ ਝੁਰਮਟ
ਨਜ਼ਮ
ਭਰੇ ਮੇਲੇ ‘ਚ ਇਕ ਰੌਣਕ ਵਿਚਾਰੀ
ਵਿਛੜੇ ਬਾਲ ਵਾਂਗੂੰ ਫਿਰੇ ਬੇਸਹਾਰੀ
ਜਦੋਂ ਬੋਲਾਂ ਦੇ ਝੁਰਮਟ ਬਿਖਰ ਜਾਣਗੇ
ਭਟਕਦੇ ਹੋਏ ਪੈਰ ਫਿਰ ਕਿਧਰ ਜਾਣਗੇ ?
----
ਨ੍ਹੇਰੇ ਨੂੰ ਅਲਵਿਦਾ ਵੀ ਕਹਿ ਦਿਆਂਗਾ
ਧੁੱਪਾਂ ਨੂੰ ਮੋਕਲੇ ਵਿਹੜੇ ਵੀ ਦਿਆਂਗਾ
ਦਿਨ ਦੀ ਅੱਖ ਵਿਚ ਲੋ ਦਾ ਸੁਰਮਚੂ
ਸੁੱਤੇ ਉਠ ਕੇ ਸਵੇਰੇ ਜਦੋਂ ਪਾਣਗੇ ।
----
ਤਪਦਾ ਸਹਿਰਾ ਵੀ ਪੈਰਾਂ ਨੂੰ ਲੰਘਣਾ ਪਵੇਗਾ
ਪਾਣੀਆਂ ਤੇ ਪੁਲ ਵੀ ਇੱਕ ਬਨਣਾ ਪਵੇਗਾ
ਬੋਲ ਗਲ਼ੇ ਅੰਦਰ ਹੀ ਦਫ਼ਨ ਹੁੰਦੇ ਰਹੇ ਤਾਂ
ਫੇਰ ਬੁਲ੍ਹਾਂ ਨੂੰ ਵੰਝਲੀ ਕਿਵੇਂ ਲਾਣਗੇ ।
----
ਅਜੇ ਮੇਰਾ ਅੱਖਰ ਬੇ-ਸਹਾਰਾ ਜਿਹਾ ਹੈ
ਲ਼ਫਜ਼ਾਂ ਦੀ ਅੱਖ ਵਿਚ ਵੀ ਪਾਰਾ ਜਿਹਾ ਹੈ
ਨਜ਼ਮ ਦੇ ਚੌਰਾਹੇ ‘ਚ ਹੋਰ ਉਹ ਕਦੋਂ ਤਕ
ਬੇਵਫ਼ਾਈਆਂ ਦਾ ਟੂਣਾ ਕਰੀ ਜਾਣਗੇ ।
----
ਅਜੇ ਆਸ ਰਾਹਾਂ ਤੋਂ ਮੈਨੂੰ ਬੜੀ ਹੈ
ਮੇਰੀ ਤੋਰ ਹੁਣੇ ਹੀ ਤਾਂ ਪੈਂਡੇ ਚੜ੍ਹੀ ਹੈ
ਜੇ ਸੀਨੇ ‘ਚ ਹੰਭਲਾ ਹੀ ਨਾ ਰਿਹਾ ਤਾਂ
ਸਦਾ ਪੈੜਾਂ ਤੇ ਛਾਲੇ ਲੜੀ ਜਾਣਗੇ ।
----
ਸਾਗਰ ਦਾ ਲਹਿਰ ਬਸ ਇੱਕ ਹਾਦਸਾ ਹੈ
ਕਿਨਾਰਾ ਪਾਣੀਆਂ ਦੀ ਖੁਲ੍ਹ ਨੂੰ ਸਜ਼ਾ ਹੈ
ਤੁਰ ਗਈਆਂ ਲੈ ਕੇ ਜਿਧਰ ਨੂੰ ਹਵਾਵਾਂ
ਪਾਣੀ ਓਸੇ ਪਾਸੇ ਚਲੇ ਜਾਣਗੇ ।
----
ਕੰਧਾਂ ਦੇ ਵਾਂਗ ਖੁਰ ਜਾਵਾਂਗਾ ਮੈਂ ਵੀ
ਗੁਜ਼ਰੇ ਵਕਤ ਵਾਂਗੂੰ ਤੁਰ ਜਾਵਾਂਗਾ ਮੈਂ ਵੀ
ਜੇ ਵਿਹੜਾ ਚੁਪ ਕਰਕੇ ਜ਼ੁਲਮ ਸਹਿੰਦਾ ਰਿਹਾ ਤਾਂ
ਸਾਡੇ ਚੁਲ੍ਹਿਆਂ ‘ਚ ਹੌਕੇ ਠਰੀ ਜਾਣਗੇ ।
----
ਭਰੇ ਮੇਲੇ ‘ਚ ਇਕ ਰੌਣਕ ਵਿਚਾਰੀ
ਵਿਛੜੇ ਬਾਲ ਵਾਂਗੂੰ ਫਿਰੇ ਬੇ-ਸਹਾਰੀ
ਜਦੋਂ ਬੋਲਾਂ ਦੇ ਝੁਰਮਟ ਬਿਖਰ ਜਾਣਗੇ
ਭਟਕਦੇ ਹੋਏ ਪੈਰ ਫਿਰ ਕਿਧਰ ਜਾਣਗੇ ?
1 comment:
Respected Dhaliwal saheb....enni oshni nazam bheji hai tussi...kiss tarh shukriya adah kraan? Bahut hi khoob!!
ਭਰੇ ਮੇਲੇ ‘ਚ ਇਕ ਰੌਣਕ ਵਿਚਾਰੀ
ਵਿਛੜੇ ਬਾਲ ਵਾਂਗੂੰ ਫਿਰੇ ਬੇਸਹਾਰੀ
ਜਦੋਂ ਬੋਲਾਂ ਦੇ ਝੁਰਮਟ ਬਿਖਰ ਜਾਣਗੇ
ਭਟਕਦੇ ਹੋਏ ਪੈਰ ਫਿਰ ਕਿਧਰ ਜਾਣਗੇ ?
----
ਨ੍ਹੇਰੇ ਨੂੰ ਅਲਵਿਦਾ ਵੀ ਕਹਿ ਦਿਆਂਗਾ
ਧੁੱਪਾਂ ਨੂੰ ਮੋਕਲੇ ਵਿਹੜੇ ਵੀ ਦਿਆਂਗਾ
ਦਿਨ ਦੀ ਅੱਖ ਵਿਚ ਲੋ ਦਾ ਸੁਰਮਚੂ
ਸੁੱਤੇ ਉਠ ਕੇ ਸਵੇਰੇ ਜਦੋਂ ਪਾਣਗੇ ।
--------
ਅਜੇ ਮੇਰਾ ਅੱਖਰ ਬੇ-ਸਹਾਰਾ ਜਿਹਾ ਹੈ
ਲਫ਼ਜ਼ਾਂ ਦੀ ਅੱਖ ਵਿਚ ਵੀ ਪਾਰਾ ਜਿਹਾ ਹੈ
ਨਜ਼ਮ ਦੇ ਚੌਰਾਹੇ ‘ਚ ਹੋਰ ਉਹ ਕਦੋਂ ਤਕ
ਬੇਵਫ਼ਾਈਆਂ ਦਾ ਟੂਣਾ ਕਰੀ ਜਾਣਗੇ ।
Aah stanza tan meri rooh takk asr kar geya..Marvellous!! ਆਪਣੀਆਂ ਲਿਖਤਾਂ ਨਾਲ਼ ਏਦਾਂ ਹੀ ਚਾਨਣ ਦਾ ਛਿੱਟਾ ਦਿੰਦੇ ਰਿਹਾ ਕਰੋ...ਆਮੀਨ!!
Tamanna
Post a Comment