ਗ਼ਜ਼ਲ
ਤੈਨੂੰ ਵੀ ਮਾਣ ਅਪਣਾ, ਮੈਨੂੰ ਵੀ ਹੈ ਬਥੇਰਾ
ਹੋਵਾਂ ਮੈਂ ਐਵੇਂ ਵਿਚ ਹੀ, ਕਿਉਂਕਰ ਮੁਥਾਜ ਤੇਰਾ?
--------
ਕਾਇਰ ਵੀ ਹੋਣੀਆਂ ਦੀ, ਜਦ ਸਾਣ ‘ਤੇ ਹੈ ਚੜ੍ਹਦਾ
ਭਖ਼ਦਾ ਉਦੋਂ ਹੈ ਉਸ ਦਾ, ਫ਼ੌਲਾਦ ਵਰਗਾ ਜੇਰਾ।
---------
ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ
ਪੈਰਾਂ ‘ਚ ਵਾਟ ਹੁੰਦੀ. ਸੋਚਾਂ ਦੇ ਵਿਚ ਸਵੇਰਾ।
--------
ਮੈਂ ਜ਼ਿੰਦਗੀ ਨੂੰ, ਤੇਰਾ ਨਾਂ ਲੈ ਕੇ, ਹਾਕ ਮਾਰੀ
ਉਂਜ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫ਼ੇਰਾ।
--------
ਅੱਖਾਂ ‘ਚੋਂ ਨੀਂਦ ਖੋਈ , ਜਦ ਤੋਂ ਵਿਹਾਜ ਆਇਆ
ਹਾਸੇ, ਜਿਨ੍ਹਾਂ ਦੇ ਨੈਣੀਂ, ਹੰਝੂਆਂ ਦਾ ਬਸੇਰਾ।
-------
ਸੋਚਾਂ ‘ਚ ਤੂੰ ਏਂ ਵਸਿਆ, ਘੁੰਮ ਦੇਖਿਆ ਜਗਤ ਮੈਂ
ਰਲ਼ਦਾ ਨਾ ਤੇਰੇ ਚਿਹਰੇ, ਦੇ ਨਾਲ਼ ਕੋਈ ਚਿਹਰਾ।
---------
ਝੂਠਾ ਜੇ ਸੱਚ ਬੋਲੇ, ਮੰਨਦਾ ਨਾ ਸੱਚ ਕੋਈ
ਸੱਚੇ ਦਾ ਝੂਠ ਵੀ, ਵਿਸ਼ਵਾਸ ਹੈ ਘਨੇਰਾ।
--------
ਤੈਨੂੰ ਹੀ ਯਾਦ ਕਰ ਕਰ, ਨ੍ਹੇਰਾ ਉਜਾਲਦਾ ਹਾਂ
ਸੂਰਜ ਦੇ ਹੁੰਦਿਆਂ ਵੀ, ਰਹਿੰਦਾ ਏ ਜਦ ਹਨ੍ਹੇਰਾ।
-------
ਸ਼ੀਸ਼ੇ ‘ਚ ਦੇਖਦਾ ਹਾਂ, ਮੁੜ ਮੁੜ ਕੇ ਦੇਖਦਾ ਹਾਂ
ਮੈਂ ਦੇਖਦਾ ਹਾਂ, ਜਦ ਵੀ, ਦਿਸਦਾ ਏ ਅਕਸ ਤੇਰਾ।
--------
ਉਸ ਥਾਂ ‘ਤੇ ਹੀ ਖੜ੍ਹਾ ਹਾਂ, ਜਿਸ ਥਾਂ ਤੂੰ ਆਖਿਆ ਸੀ
ਮੈਂ ਬਿਰਛ ਬਣ ਗਿਆ ਹਾਂ, ਤੂੰ ਮਾਰਿਆ ਨਾ ਫੇਰਾ।
--------
ਮਾਣੇ ਖ਼ੁਸ਼ੀ ਗ਼ਮੀ ਵੀ, ਹਾਮੀ ਸੰਘਰਸ਼ ਦਾ ਵੀ
ਤੂੰ ਹੈਂ ਮੁਹੱਬਤਾਂ ਦਾ, 'ਸੁਖਮਿੰਦਰਾ!' ਚਿਤੇਰਾ।
2 comments:
Respected Uncle Rampuri ji..Saari ghazal hi bahut khoobsurat hai..
ਕਾਇਰ ਵੀ ਹੋਣੀਆਂ ਦੀ, ਜਦ ਸਾਣ ‘ਤੇ ਹੈ ਚੜ੍ਹਦਾ
ਭਖ਼ਦਾ ਉਦੋਂ ਹੈ ਉਸ ਦਾ, ਫ਼ੌਲਾਦ ਵਰਗਾ ਜੇਰਾ।
Bahut khoob!!
ਚੇਤਨ ਮਨੁੱਖ ਹੀ ਤਾਂ, ਜੀਵਨ ਦਾ ਹਾਣ ਬਣਦੇ
ਪੈਰਾਂ ‘ਚ ਵਾਟ ਹੁੰਦੀ. ਸੋਚਾਂ ਦੇ ਵਿਚ ਸਵੇਰਾ।
Kamaal di soch hai!!
--------
ਮੈਂ ਜ਼ਿੰਦਗੀ ਨੂੰ, ਤੇਰਾ ਨਾਂ ਲੈ ਕੇ, ਹਾਕ ਮਾਰੀ
ਉਂਜ ਬੋਲਿਆ ਕੋਈ ਨਾ, ਪਰ ਗੂੰਜਿਆ ਚੁਫ਼ੇਰਾ।
--------
ਉਸ ਥਾਂ ‘ਤੇ ਹੀ ਖੜ੍ਹਾ ਹਾਂ, ਜਿਸ ਥਾਂ ਤੂੰ ਆਖਿਆ ਸੀ
ਮੈਂ ਬਿਰਛ ਬਣ ਗਿਆ ਹਾਂ, ਤੂੰ ਮਾਰਿਆ ਨਾ ਫੇਰਾ।
Eh saare sheyer mainu behadd pasand aaye..Mubarakan kabool karo enni sohni ghazal kehan te.
Tamanna
Sukhminder Rampuri saheb di ghazal vi bahut changi laggi.
Davinder Singh Punia
Canada
Post a Comment