ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 25, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਗ਼ਜ਼ਲ

ਅੰਗ-ਅੰਗ ਦੇ ਵਿਚ ਦੁਖੜੇ ਭਰਦੀ ਜਾਂਦੀ ਹੈ।
ਰੇਤੇ ਦੇ ਵਿਚ ਕਿਸ਼ਤੀ ਤਰਦੀ ਜਾਂਦੀ ਹੈ।
----
ਐਨ ਬਸੰਤ ‘ਚ ਜਿਸ ਨਾਲ਼ ਸਰਦੀ ਜਾਂਦੀ ਹੈ।
ਮਨ ਦੇ ਨਿੱਘ ‘ਚ ਕਾਇਆ ਠਰਦੀ ਜਾਂਦੀ ਹੈ।
----
ਇਕ-ਇਕ ਕਰਕੇ ਵਸਤੂ ਘਰ ਦੀ ਜਾਂਦੀ ਹੈ।
ਹਿੰਮਤ ਪਿੱਛੋਂ ਅਹੁ ਹਮਦਰਦੀ ਜਾਂਦੀ ਹੈ।
----
ਪੈੜਾਂ ਦੇ ਵਿਚ ਪੈੜਾਂ ਧਰਦੀ ਜਾਂਦੀ ਹੈ।
ਫਿਰ ਵੀ ਆਫ਼ਤ ਨਵੀਆਂ ਕਰਦੀ ਜਾਂਦੀ ਹੈ।
----
ਉਲਫ਼ਤ ਵਾਲ਼ੀ ਤੰਦ ਬਿਖਰਦੀ ਜਾਂਦੀ ਹੈ।
ਜਿੰਦ ਗ਼ਮਾਂ ਨੂੰ ਹਸ-ਹਸ ਜਰਦੀ ਜਾਂਦੀ ਹੈ।
----
ਵੇਖ-ਵੇਖ ਕੇ ਬਾਗ ਦੀ ਵਾਅ ਵੀ ਵਿਗੜ ਗਈ,
ਤਿਤਲੀ ਵੀ ਹੁਣ ਡਰਦੀ-ਡਰਦੀ ਜਾਂਦੀ ਹੈ।
----
ਚੰਨ ਦੀ ਆਮਦ ਤੀਕ ਉਡੀਕਾਂ ਨਾ ਰੁਕੀਆਂ,
ਹਸਰਤ ਵੀ ਹੁਣ ਬਾਦਲ'! ਮਰਦੀ ਜਾਂਦੀ ਹੈ।

5 comments:

Gurinderjit Singh (Guri@Khalsa.com) said...

ਪਿਆਰੇ ਗ. ਬਾਦਲ ਜੀ,
ਬਹੁਤ ਖੂਬ ਲਿਖਿਆ ਹੈ ਤੁਸਾਂ.. ਖਾਸ ਤੌਰ ਤੇ...
"ਮਨ ਦੇ ਨਿੱਘ ‘ਚ ਕਾਇਆ ਠਰਦੀ ਜਾਂਦੀ ਹੈ'
ਧੰਨਵਾਦ

ਤਨਦੀਪ 'ਤਮੰਨਾ' said...

Respected Dad..tuhada vi bahut bahut shukriya enni khoobsurat nazam sabh naal sanjhi karn te...hauli hauli tussi apne ghazalan de khazane khol rahey hon...just kidding! Tussi apniaan sabh rachnawa mere naal hameshan share kardey hon..:)

ਐਨ ਬਸੰਤ ‘ਚ ਜਿਸ ਨਾਲ਼ ਸਰਦੀ ਜਾਂਦੀ ਹੈ।
ਮਨ ਦੇ ਨਿੱਘ ‘ਚ ਕਾਇਆ ਠਰਦੀ ਜਾਂਦੀ ਹੈ।
---------
ਪੈੜਾਂ ਦੇ ਵਿਚ ਪੈੜਾਂ ਧਰਦੀ ਜਾਂਦੀ ਹੈ।
ਫਿਰ ਵੀ ਆਫ਼ਤ ਨਵੀਆਂ ਕਰਦੀ ਜਾਂਦੀ ਹੈ।
Mainu aah sheyer bahut ziada pasand aaye.

Tamanna

ਤਨਦੀਪ 'ਤਮੰਨਾ' said...

Badal saheb di ghazal vi bahut khoobsurat laggi.

Davinder Singh Punia
Canada

M S Sarai said...

S Badal sahib Jio
Tuhanu parh dil gad gad kar uthda hai. Tamanna ne mainu sunehe bhejan bare v das ditta hai. Meri os waheguru age tuhadi ate tamanna di kaamyaabi lae ardas hai.
Tuhada Apna
Mota Singh Sarai
Walsall

ਗੁਰਦਰਸ਼ਨ 'ਬਾਦਲ' said...

ਸਤਿ ਸ਼੍ਰੀ ਅਕਾਲ ਸਰਾਏ ਸਾਹਿਬ
ਨਿੱਘੀ ਯਾਦ ਪੱਜੇ!
ਧੰਨਭਾਗ...ਤੁਸੀਂ ਆਰਸੀ ਤੇ ਦਰਸ਼ਨ ਦਿੱਤੇ..ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਤੁਹਾਡੇ ਵਰਗੇ ਸਾਹਿਤ ਪ੍ਰੇਮੀ ਸਾਈਟ ਨੂੰ ਪੜ੍ਹ ਕੇ ਹੌਸਲਾ ਅਫ਼ਜ਼ਾਈ ਕਰ ਰਹੇ ਹਨ! ਪੰਜਾਬੀ ਸੱਥ ਲਾਂਬੜਾ ਦਾ ਬਹੁਤ ਯੋਗਦਾਨ ਹੈ, ਪੰਜਾਬੀ ਭਾਸ਼ਾ ਨੂੰ ਚੋਣਵੀਆਂ ਸਾਹਿਤਕ ਲਿਖਤਾਂ ਨਾਲ਼ ਘਰ-ਘਰ ਪਹੁੰਚਾਉਂਣ ਵਿੱਚ...ਤੁਸੀਂ ਤੇ ਤੁਹਾਡੀ ਸਾਰੀ ਟੀਮ ਮੁਬਾਰਕਬਾਦ ਦੀ ਹੱਕਦਾਰ ਹੋ!

ਤੁਹਾਡਾ
ਗੁਰਦਰਸ਼ਨ 'ਬਾਦਲ'