ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 25, 2008

ਨਵਿਅਵੇਸ਼ ਨਵਰਾਹੀ - ਨਜ਼ਮ

ਘਾਹ ਬੂਟ
ਨਜ਼ਮ

ਵੇਖਦੇ-ਵੇਖਦੇ
ਫੈਲ ਗਿਆ ਹੈ
ਕੰਕਰੀਟ ਦਾ ਜੰਗਲ
ਚਮਚਮਾਉਂਦੇ,
ਤਿਲਕਾਉਂਦੇ ਕਾਰਪੈਟ
ਕੰਧਾਂ ਸੰਗਮਰਮਰੀ
ਤਰਾਸ਼ੇ ਬਦਨ...
ਰਲਗਡ ਹੋ ਗਏ ਨੇ...

ਘਾਹ ਖੋਤ ਕੇ
ਬਣਾਈ ਗਈ
ਗਗਨਚੁੰਬੀ
ਇਹ ਇਮਾਰਤ
ਕਿੰਨੀ ਹੈ ਸਾਫ਼...
ਪਰ ਮੇਰੇ ਅੰਦਰ
ਉੱਗ ਆਇਆ ਹੈ
ਘਾਹ ਬੂਟ... !

1 comment:

ਤਨਦੀਪ 'ਤਮੰਨਾ' said...

Respected Navrahi ji...bahut hi khoob hai eh khayal...samne High Rise bldg banan da te ander ghah boot uggan da!! Mubarakaan!! Allag allag muddeyaan te vichar jagdey ne ehnu parh ke...

ਘਾਹ ਖੋਤ ਕੇ
ਬਣਾਈ ਗਈ
ਗਗਨਚੁੰਬੀ
ਇਹ ਇਮਾਰਤ
ਕਿੰਨੀ ਹੈ ਸਾਫ਼...
ਪਰ ਮੇਰੇ ਅੰਦਰ
ਉੱਗ ਆਇਆ ਹੈ
ਘਾਹ ਬੂਟ... !

Wah!Wah!!

Tamanna