ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 25, 2008

ਦੀਪ ਨਿਰਮੋਹੀ - ਨਜ਼ਮ

ਸੁਪਨਾ

ਲਘੂ ਨਜ਼ਮ

ਕਾਗਜ਼ ਦੇ ਸੀਨੇ ਤੇ

ਝਰੀਟਿਆ

ਮੈਂ-------

ਇੱਕ ਸੁਪਨਾ

ਤੇ ਸਾਂਭ ਰੱਖਿਆ

ਸੈਲਫ਼ ਤੇ ਪਈਆਂ

ਆਪਣੀਆਂ ਕਿਤਾਬਾਂ ਚ---

---------------!

ਮੇਰੀ ਅੱਖਰੋਂ ਕੋਰੀ ਮਾਂ ਨੇ

ਰੱਦੀ ਦੇ ਭਾਅ ਵੇਚ ਕੇ

ਮੇਰਾ ਸੁਪਨਾ

ਅੱਜ ਚੁੱਲ੍ਹੇ ਅੱਗ ਬਾਲ਼ੀ....

ਕਈ ਦਿਨਾਂ ਬਾਦ

3 comments:

Gurinderjit Singh (Guri@Khalsa.com) said...

ਖੁਸ਼ਿਕਸਮਤ ਹੋ ਤੁਸੀਂ, ਕੁੱਝ ਤਾਂ ਮਾਂ ਦੇ ਕੰਮ ਆਇਆ, ਵਰਨਾ ਅਸੀਂ ਅਸਲ ਰੂਪ ਵਿਚ ਕਵਿਤਾ ਨੂੰ ਉਸਦੇ ਸਬਜੈਕਟ ਤੱਕ ਨਹੀਂ ਪਹੁੰਚਾਉਂਦੇ।

ਤਨਦੀਪ 'ਤਮੰਨਾ' said...

Respected Deep ji...bahut hi khoobsurat nazam naal haazri lavayee hai tussi ajj...kamaal ho gayee..laghu nazam hai par behadd asrdaar...Quinine vangoon..:)

ਮੇਰੀ ਅੱਖਰੋਂ ਕੋਰੀ ਮਾਂ ਨੇ
ਰੱਦੀ ਦੇ ਭਾਅ ਵੇਚ ਕੇ
ਮੇਰਾ ਸੁਪਨਾ
ਅੱਜ ਚੁੱਲ੍ਹੇ ਅੱਗ ਬਾਲ਼ੀ....
ਕਈ ਦਿਨਾਂ ਬਾਦ।

Kamaal karti aah satraan ch tan...Bahut bahut mubarakbaad enni sohney khayalan nu nazam ch dhaal ke bhejan layee.

Tamanna

Unknown said...

supnay toan ehsaas tkk da safar kavita nay tai kita...
tey kavita toan asliyat tkk da safar supnay nay....
mussavar raji'