ਗ਼ਜ਼ਲ
ਲੱਖ ਨਹਾ ਲੈ ਜਿੱਥੇ ਮਰਜ਼ੀ, ਮਨ ਏਦਾਂ ਨਹੀਂ ਨਿੱਖਰਦਾ ।
ਪਾਣੀ ਤਾਂ ਪਾਣੀ ਹੈ ਆਖ਼ਰ, ਚਾਹੇ ਕਿਸੇ ਵੀ ਸਰਵਰ ਦਾ!
----
ਕੋਲੋਂ ਦੀ ਸਭ ਅਣਗੌਲ਼ੇ ਜਦ ਵਾਰੀ-ਵਾਰੀ ਗੁਜ਼ਰ ਗਏ,
ਦਿਲ ਟੁੱਟਾ ਸੀ ਸ਼ੋਖ ਜਿਹੇ ਉਸ ਰਸਤੇ ਵਿਚਲੇ ਮੰਜ਼ਰ ਦਾ।
----
ਉਸ ਵੇਲੇ ਮੈਂ ਭੋਲ਼ਾ-ਭਾਲ਼ਾ ਸ਼ਾਤਰ ਸਾਂ ਮਾਸੂਮ ਜਿਹਾ,
ਵਾਰ ਕਿਸੇ ਨੇ ਕੀਤਾ ਸੀ ਜਦ ਨੈਣਾਂ ਦੇ ਇੱਕ ਖ਼ੰਜਰ ਦਾ।
----
ਵਕਤ ਇਸ਼ਾਰੇ ਕੀਤੇ ਮੈਨੂੰ, ਠਿੱਲ ਲੈ ਬੇੜੀ ਸਾਹਿਲ ਵੱਲ,
ਸ਼ੌਕ ਸੀ ਮੇਰਾ ਅਜ਼ਮਾਣੇ ਦਾ ਗੁੱਸਾ ਏਸ ਸਮੁੰਦਰ ਦਾ ।
----
ਆਪਣਾ ਆਪ ਬਚਾ ਕੇ ਰੱਖੀਂ, ਘਰ ਜਿੰਨਾ ਮਹਿਫ਼ੂਜ਼ ਨਹੀਂ,
ਕਾਰੋਬਾਰੀ ਅੱਡਾ ਹੈ, ਭਰਵਾਸ ਨਹੀਂ ਇਸ ਮੰਦਰ ਦਾ ।
ਵਜ਼ਨ: ਸੱਤ ਵਾਰੀ ਫੇਲੁਨ+ਫਾ
1 comment:
Respected Gurman Gill ji...bahut hi khoobsurat ghazal bheji hai tussi sabh pathakaan layee...bahut bahut shukriya.
Mainu eh sheyer bahut ziada sohney laggey...
ਲੱਖ ਨਹਾ ਲੈ ਜਿੱਥੇ ਮਰਜ਼ੀ, ਮਨ ਏਦਾਂ ਨਹੀਂ ਨਿੱਖਰਦਾ ।
ਪਾਣੀ ਤਾਂ ਪਾਣੀ ਹੈ ਆਖ਼ਰ, ਚਾਹੇ ਕਿਸੇ ਵੀ ਸਰਵਰ ਦਾ!
Iss sheyer ton Rafi saheb da oh purana geet yaad aa geya..Tere andron maaill na jaavey...Tirthaan te jaan waliye..:)
ਵਕਤ ਇਸ਼ਾਰੇ ਕੀਤੇ ਮੈਨੂੰ, ਠਿੱਲ ਲੈ ਬੇੜੀ ਸਾਹਿਲ ਵੱਲ,
ਸ਼ੌਕ ਸੀ ਮੇਰਾ ਅਜ਼ਮਾਣੇ ਦਾ ਗੁੱਸਾ ਏਸ ਸਮੁੰਦਰ ਦਾ ।
----
ਆਪਣਾ ਆਪ ਬਚਾ ਕੇ ਰੱਖੀਂ, ਘਰ ਜਿੰਨਾ ਮਹਿਫ਼ੂਜ਼ ਨਹੀਂ,
ਕਾਰੋਬਾਰੀ ਅੱਡਾ ਹੈ, ਭਰਵਾਸ ਨਹੀਂ ਇਸ ਮੰਦਰ ਦਾ ।
Bahut khoob!!
Tamanna
Post a Comment