ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 26, 2008

ਗੁਰਦੀਪ ਸਿੰਘ ਪੁਰੀ - ਨਜ਼ਮ

ਦੋਸਤੋ! ਅੱਜ ਮੈਂ ਗੱਲ ਵੀ ਬੜੀ ਖ਼ੁਸ਼ੀ ਤੇ ਮਾਣ ਨਾਲ਼ ਸਭ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਗਲਾਸਗੋ, ਸਕਾਟਲੈਂਡ ਵੱਸਦੇ ਡੈਡੀ ਜੀ ਦੇ ਪਰਮ-ਮਿੱਤਰ ਸਤਿਕਾਰਤ ਸ: ਗੁਰਦੀਪ ਸਿੰਘ ਪੁਰੀ ਜੀ ਨੇ ਆਪਣੀਆਂ ਦੋ ਕਿਤਾਬਾਂ ਆਰਸੀ ਲਈ ਭੇਜੀਆਂ ਹਨ। ਪੁਰੀ ਸਾਹਿਬ ਜਿੱਥੇ ਬਹੁਤ ਵਧੀਆ ਇਨਸਾਨ ਹਨ, ਓਥੇ ਇੱਕ ਬਹੁਤ ਵਧੀਆ ਲੇਖਕ ਵੀ। ਹੁਣ ਤੱਕ ਤਿੰਨ ਕਹਾਣੀ ਸੰਗ੍ਰਿਹ: ਉਦਾਸੇ ਫੁੱਲ ਬਹਾਰ ਦੇ, ਖ਼ਾਹਿਸ਼, ਇੱਕ ਰਾਤ ਦਾ ਕਤਲ, ਕਵਿਤਾ ਸੰਗ੍ਰਹਿ: ਹਾਸੇ ਵਿਲਕ ਪਏ, ਸੱਖਣੇ ਹੱਥ, ਵਾਪਸੀ ਦਾ ਸਫ਼ਰ, ਰੇਖਾ ਚਿੱਤਰ: ਬਿਨ ਤੁਸਾਂ ਅਸੀਂ ਸੱਖਣੇ ਪੰਜਾਬੀ ਸਾਹਿਤ ਨੂੰ ਦੇ ਚੁੱਕੇ ਹਨ। ਇਸ ਤੋਂ ਇਲਾਵਾ ਸਾਹਿਤਕ ਤੌਰ ਤੇ ਵੀ ਬੇਹੱਦ ਸਰਗਰਮ ਹਨ ਅਤੇ ਮੋਗੇ ਦੀ ਮੁਸਕਾਣ, ਬ੍ਰਿਜਬਾਨੋ, ਕੀ ਜਾਣਾਂ ਮੈਂ ਕੌਣ , ਦਰਦ ਨਾ ਜਾਣੇ ਕੋਇ , ਦਰਦ ਭਿੱਜੇ ਬੋਲ, ਹੰਸਨੀਆਂ ਤ੍ਰਿਹਾਈਆਂ, ਅਮਲਤਾਸ ਦੇ ਫੁੱਲ, ਪ੍ਰਦੇਸੋਂ ਪਰਿੰਦੇ ਪਰਤ ਆਏ...ਤੇ ਹੋਰ ਬਹੁਤ ਸਾਰੀਆਂ ਪੱਤ੍ਰਕਾਵਾਂ ਤੇ ਮੈਗਜ਼ੀਨਾਂ ਦਾ ਸੰਪਾਦਨ ਕਰ ਚੁੱਕੇ ਹਨ। ਮੈਂ ਉਹਨਾਂ ਦੀਆਂ ਦੋ ਨਜ਼ਮਾਂ ਆਰਸੀ ਤੇ ਪੋਸਟ ਕਰਨ ਦਾ ਮਾਣ ਮਹਿਸੂਸ ਕਰ ਰਹੀ ਹਾਂ ਤੇ ਨਾਲ਼ ਹੀ ਪੁਰੀ ਸਾਹਿਬ ਨੂੰ ਖ਼ੁਸ਼ਆਮਦੀਦ ਤੇ ਕਿਤਾਬਾਂ ਭੇਜਣ ਲਈ ਸ਼ੁਕਰੀਆ ਅਦਾ ਕਰਦੀ ਹਾਂ, ਉਹਨਾਂ ਨੇ ਸਕਾਟਲੈਂਡ ਬੈਠਿਆਂ ਹਾਜ਼ਰੀ ਲਵਾਈ ਹੈ।

ਉਹ ਤੇ ਮੇਰਾ ਘਰ

ਨਜ਼ਮ

ਉਹ ਆਏ ਮੇਰੇ ਘਰ ਤਾਂ

ਪਰ.....................

ਸਿਰ ਆਪਣਾ

ਘਰ ਛੱਡ ਆਏ!

ਬੱਸ ਲੋਕ ਦਿਖਾਵਾ

ਯਾਰ ਵਿਖਾਵਾ

ਸੰਜੀਦਗੀ ਤੋਂ ਬਿਨ੍ਹਾ

ਅਪਣੱਤ ਤੋਂ ਕੋਰਾ!

ਉਨਾਂ ਜਦ

ਆਪਣਾ ਹੱਥ ਵਧਾਇਆ

ਤਾਂ ਮੇਰੀ ਸੋਚ ਨੇ ਗੋਤਾ ਖਾਇਆ।

ਉਹਨਾਂ ਦੇ ਹੱਥਾਂ ਤੇ ਦਸਤਾਨੇ ਸਨ

ਪੈਰਾਂ ਵਿੱਚ ਜੁਰਾਬਾਂ

ਮੂੰਹ ਉੱਪਰ ਬੁਰਕਾ ਸੀ

ਧੜ੍ਹ ਤੇ ਸਭ ਕੁੱਝ ਵੱਖਰਾ ਸੀ।

ਕੁੱਝ ਵੀ ਨਹੀਂ ਸੀ ਅਜਿਹਾ

ਜਿਸਨੂੰ ਛੂੰਹਦਿਆ ਮੈਂ

ਜਾਂ ਉਹ

ਝੁਣਝੁਣੀ ਵਿੱਚ ਛਿੜਦੇ

ਕੋਈ ਕੰਬਣੀ ਲੱਗਦੀ

ਕੁੱਝ ਸਾਹ ਰੁਕਦੇ,

ਕੁੱਝ ਸਿਰ ਜੁੜਦੇ

ਦੋਸਤੀਆਂ.....

ਇੰਝ ਦੀਆਂ ਤਾਂ ਨਹੀਂ ਹੁੰਦੀਆਂ

ਦੋਸਤ ਤਾਂ ਦੋਸਤਾਂ ਲਈ ਮਰ ਮਿਟਦੇ।

ਪਤਾ ਨਹੀਂ ਕਿਉਂ

ਮੇਰੀ ਧਾਹ ਨਿੱਕਲ਼ ਗਈ

ਮੈਂ ਜ਼ੋਰ ਦੀ ਬੁੜਬੁੜਾਇਆ-

ਮਿਲ਼ਣਾ ਹੈ ਤਾਂ

ਯਾਰੋ!

ਬੁਰਕਿਆਂ ਚੋਂ ਬਾਹਰ

ਨਿਕਲ਼ ਆਓ!

ਹੱਥਾਂ ਤੇ ਦੋਸਤੀ ਦੀ

ਮਹਿੰਦੀ ਰਚਾਓ!

ਤੇ ਪੈਰਾਂ ਵਿੱਚ

ਮਿੱਤਰਾਂ ਨੂੰ ਮਿਲ਼ਣ ਦੀ

ਤਾਂਘ ਕਰੋ!

ਨਾ ਬੁਰਕੇ ਪਹਿਨ ਕੇ

ਮਿਲ਼ਣ ਦੀ ਸਾਂਗ ਕਰੋ

ਧੜ੍ਹ ਤੇ ਇੱਕੋ ਸਿਰ ਲੈ ਕੇ ਆਓ!

ਤੇ ਸਿਰ ਹੇਠਾਂ ਇੱਕੋ ਧੜ੍ਹ

ਦੋਸਤਾ!

ਦੋਸਤੀ ਬਾਰੇ ਜੇ ਕੁੱਝ ਪੜ੍ਹਨਾ ਹੈ

ਤਾਂ ਇਹੋ ਪੜ੍ਹ...........

..........................

ਸਰੀਰ ਦੀਆਂ ਦੂਰੀਆਂ ਤਾਂ

ਮਿਟ ਜਾਂਦੀਆਂ ਨੇ

ਪਰ ਦਿਲਾਂ ਦੀਆਂ ਦੂਰੀਆਂ

ਕੌਣ ਮੇਟੇਗਾ?

ਅਜਿਹੀ ਖ਼ੁਦਗ਼ਰਜ਼ ਦੋਸਤੀ ਦੇ

ਦਰ ਕੌਣ ਮੱਥਾ ਟੇਕੇਗਾ?

ਮੇਰੀ ਜ਼ੋਰਦਾਰ ਆਵਾਜ਼ ਸੁਣ

ਮੇਰੇ ਨੇੜੇ

ਚੋਗਾ ਚੁਗ ਰਹੇ ਪੰਛੀ

ਇਕ-ਦਮ ਉੱਡ-ਪੁੱਡ ਗਏ

ਤੇ ਓਹ ਵੀ...............

......................

ਜੋ ਮੇਰੇ ਘਰ ਤਾਂ ਆਏ

ਪਰ..................

ਸਿਰ ਆਪਣਾ................

........ਘਰ ਛੱਡ ਆਏ!

=============

ਮੰਜ਼ਿਲ ਲੋਕ ਤੇ ਡਰ

ਨਜ਼ਮ

ਮੈ ਤਾਂ ਬਹੁਤ ਵਾਰੀ

ਮਨ ਨੂੰ ਕਿਹਾ:

ਕੁੱਤਿਆਂ ਦੇ ਭੌਂਕਣ ਤੇ

ਕਾਫ਼ਿਲੇ ਨਹੀਂ ਰੁਕਦੇ

ਨਹੀਂ ਮਰਦੇ ਢੱਗੇ

ਕਾਵਾਂ ਦੇ ਬੋਲਣ ਤੇ!

ਪਰ ਮਨ ਤਾਂ ਮਨ ਹੈ

ਵਿਸ਼ਵਾਸ, ਹੌਂਸਲੇ ਤੇ

ਦ੍ਰਿੜ ਇਰਾਦੇ ਬਿਨ੍ਹਾਂ

ਡੋਲ ਜਾਂਦਾ ਹੈ

ਕਿਰ ਜਾਂਦਾ ਹੈ

ਕਦੇ-ਕਦੇ ਹੱਥਾਂ ਵਿੱਚ ਫੜੀ

ਰੇਤ ਵਾਂਗਰ

ਤੇ ਲੱਗਦਾ ਹੈ

ਕਦੀ-ਕਦੀ ਲੋਕ

ਇਸ ਮਨ ਦੇ ਰੁੱਖ ਨੂੰ

ਤੁਰ ਪੈਣਗੇ ਛਾਂਗਣ

ਪਰ ਲੋਕਾਂ ਦੀ ਫ਼ਿਕਰ ਕਰਦਿਆਂ

ਮਨ ਦੇ ਪੈਰਾਂ ਚ ਮੈਂ

ਪੱਥਰ ਧਰਦਾ ਰਿਹਾ

ਤੋਰ ਨੂੰ ਰੋਕਦਾ ਰਿਹਾ

ਪਰ ਅੱਜ ਮੰਜ਼ਿਲ ਦੇ

ਪੜਾਅ ਤੇ ਪਹੁੰਚ ਕੇ

ਮਹਿਸੂਸ ਹੁੰਦਾ ਹੈ

ਮੈਂ............

ਐਵੈਂ ਹੀ..............

ਕੁੱਤਿਆਂ ਦੇ ਭੌਂਕਣ

ਤੇ

ਕਾਵਾਂ ਦੇ ਬੋਲਣ ਤੇ

ਡਰਦਾ ਰਿਹਾ

ਆਪੇ ਵਿੱਚ ਮਰਦਾ ਰਿਹਾ

ਉਂਝ ਮੰਜ਼ਿਲ ਤੇ ਪਹੁੰਚਣਾ

..........ਔਖਾ ਨਹੀਂ ਹੈ!!

2 comments:

ਤਨਦੀਪ 'ਤਮੰਨਾ' said...

Respected Gurdeep Puri Uncle ji...bahut bahut shukriya... pehley bol kitaaban bhejan da..Ajj post keetiaan dono nazaman mainu bahut pasand aayeean...tuhadiaan nazaman vichli transparency mainu bahut pasand aayee..koi bnawat nahin si..

ਉਹ ਆਏ ਮੇਰੇ ਘਰ ਤਾਂ
ਪਰ.....................
ਸਿਰ ਆਪਣਾ
ਘਰ ਛੱਡ ਆਏ!
ਬੱਸ ਲੋਕ ਦਿਖਾਵਾ
ਯਾਰ ਵਿਖਾਵਾ
ਸੰਜੀਦਗੀ ਤੋਂ ਬਿਨ੍ਹਾ
ਅਪਣੱਤ ਤੋਂ ਕੋਰਾ!
----
Tussi kinna sohna likheya hai..I guess ajehey experiences saadi sabh di zindagi ch zaroor hundey ne...

ਅਜਿਹੀ ਖ਼ੁਦਗ਼ਰਜ਼ ਦੋਸਤੀ ਦੇ
ਦਰ ਕੌਣ ਮੱਥਾ ਟੇਕੇਗਾ?
ਮੇਰੀ ਜ਼ੋਰਦਾਰ ਆਵਾਜ਼ ਸੁਣ
ਮੇਰੇ ਨੇੜੇ
ਚੋਗਾ ਚੁਗ ਰਹੇ ਪੰਛੀ
ਇਕ-ਦਮ ਉੱਡ-ਪੁੱਡ ਗਏ
ਤੇ ਓਹ ਵੀ...............
......................
ਜੋ ਮੇਰੇ ਘਰ ਤਾਂ ਆਏ
ਪਰ..................
ਸਿਰ ਆਪਣਾ................
........ਘਰ ਛੱਡ ਆਏ!
Kammal hi karti...Mubarakaan!!
--------
ਮੈਂ............
ਐਵੈਂ ਹੀ..............
ਕੁੱਤਿਆਂ ਦੇ ਭੌਂਕਣ
ਤੇ
ਕਾਵਾਂ ਦੇ ਬੋਲਣ ‘ਤੇ
ਡਰਦਾ ਰਿਹਾ
ਆਪੇ ਵਿੱਚ ਮਰਦਾ ਰਿਹਾ
ਉਂਝ ਮੰਜ਼ਿਲ ‘ਤੇ ਪਹੁੰਚਣਾ
..........ਔਖਾ ਨਹੀਂ ਹੈ!!
How optimistic!! Simply great!!

Tamanna

ਤਨਦੀਪ 'ਤਮੰਨਾ' said...

Gurdeep Puri ji di kavita vi pyari laggi.

Davinder Singh Punia
canada