ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 31, 2008

ਨਿਰਮਲ ਸਿੰਘ ਕੰਧਾਲਵੀ - ਗ਼ਜ਼ਲ

ਗ਼ਜ਼ਲ

ਚੜ੍ਹਿਆ ਫੇਰ ਨਵਾਂ ਇਕ ਸਾਲ

ਸਾਡਾ ਤਾਂ ਬਸ ਉਹੀਉ ਹਾਲ

----

ਰੁਦਨ ਕਰੇਂਦੀ ਖ਼ਾਲੀ ਜੇਬ,

ਅੰਦਰ ਹੈ ਨੀ ਕੁਝ ਵੀ ਮਾਲ

----

ਕਦੇ ਹੁੰਦਾ ਸੀ ਕਾਲ਼ਾ ਕਾਲ਼ਾ,

ਹੁਣ ਤਾਂ ਸਾਰੀ ਕਾਲ਼ੀ ਦਾਲ਼

----

ਕੀ ਪੁਛਦੈਂ ਬਈ ਢੀਚਕ ਦਾ?

ਕੀ ਦੱਸਾਂ! ਕੀ ਹੋਇਆ ਹਾਲ

----

ਗਿਆ ਸੀ ਠਾਣੇ ਰਪਟ ਲਿਖੌਣ,

ਓਦੋਂ ਦੀ ਹੀ ਵਿਗੜੀ ਚਾਲ

----

ਸ਼ੋਅ-ਰੂਮ ਨਿਰਾ ਧੋਖਾ ਹੁੰਦੈ,

ਵਿਕਦੈ ਅੰਦਰ ਚਲਾਵਾਂ ਮਾਲ

----

ਕੀ ਲੱਭਦਾ ਏਂ ਬਾਹਰੋਂ ਤੂੰ?

ਲੱਭਣਾ ਏਂ ਤਾਂ ਅੰਦਰੋਂ ਭਾਲ਼

----

ਗਾਹੁੰਦੇ ਸੀ ਦਰਿਆਵਾਂ ਨੂੰ,

ਟੱਪਿਆ ਨਹੀਂ ਹੁਣ ਜਾਂਦਾ ਖਾਲ਼।

----

ਖ਼ੰਜਰ ਓਸ ਚੁਭੋਇਆ ਹੈ,

ਜੋ ਬਣਦਾ ਸੀ ਮੇਰੀ ਢਾਲ

----

ਨ੍ਹੇਰ ਪੈ ਗਿਆ ਹਰ ਪਾਸੇ,

ਨਿਰਮਲ ਸਿੰਘਾਦੀਵਾ ਬਾਲ਼

No comments: