ਨਜ਼ਮ
ਉਸ ਨੇ ਕਿਹਾ....
......................
“ਆ ਘਰ ਘਰ ਖੇਡੀਏ!”
ਉਹ ਬੋਲੀ......
“ਘਰ ਘਰ ਖੇਡਣ ਤੋਂ ਪਹਿਲਾਂ
ਆਪਾਂ ਘਰ ਦੀ ਪਰਿਭਾਸ਼ਾ ਦਾ
ਫ਼ੈਸਲਾ ਤਾਂ ਕਰ ਲਈਏ
ਕਿਉਂਕਿ ..............
ਹੁਣ ਘਰ ਦੇ ਅਰਥ ਬਦਲ ਚੁੱਕੇ ਹਨ।”
.............................
ਫਿਰ ਉਹ ਦੋਵੇਂ
ਘਰ ਦੀ ਪਰਿਭਾਸ਼ਾ ਲੱਭਣ ਲਈ
ਨਿਕਲ ਤੁਰੇ
ਤੇ ਹੁਣ
ਇਸ ਗੱਲ ਨੂੰ ਕਈ ਵਰ੍ਹੇ ਬੀਤ ਚੁੱਕੇ ਹਨ
ਤੇ ਉਹ
ਮਕਾਨ ਮਕਾਨ ਤਾਂ ਖੇਡ ਰਹੇ ਹਨ
ਪਰ ਅਜੇ ਤਕ
ਘਰ ਘਰ ਨਹੀਂ ਖੇਡ ਸਕੇ।
No comments:
Post a Comment