ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, February 9, 2009

ਡਾ: ਦੇਵਿੰਦਰ ਕੌਰ - ਨਜ਼ਮ

ਜਸ਼ਨ

ਨਜ਼ਮ

ਨਾ ਖ਼ਤ ਦੀ ਉਡੀਕ

ਨਾ ਕਿਸੇ ਆਮਦ ਦੀ ਇੰਤਜ਼ਾਰ

ਨਾ ਮਿਲਣ ਸਮੇਂ ਸਤਰੰਗੀ ਪੀਂਘ ਦੇ ਝੂਟੇ

ਨਾ ਵਿਛੜਣ ਸਮੇ ਕੌਲ ਕਰਾਰਾਂ ਦੀ ਮਿਠਾਸ

..................

ਉਹ ਹੁੰਦਾ ਹੈ.........

ਰੌਣਕ ਹੀ ਰੌਣਕ ਹੁੰਦੀ ਹੈ

ਉਹ ਨਹੀਂ ਹੁੰਦਾ ਤਾਂ

ਸੁੰਨਸਾਨ ਰੌਣਕ ਹੁੰਦੀ ਹੈ

ਰੌਣਕ ਮੇਰੇ ਸਾਹਾਂ ਚ ਧੜਕਦੀ ਹੈ

.......................

ਮੇਰੀ ਮਿੱਟੀਚੋਂ ਇਕ ਸੁਗੰਧ

ਲਗਾਤਾਰ ਉੱਠਦੀ ਰਹਿੰਦੀ ਹੈ

ਮੈਂ ਉਸ ਸੁਗੰਧ ਚ ਮੁਗਧ

ਸਾਰੇ ਕਾਰ ਵਿਹਾਰ ਕਰ

ਘਰ ਪਰਤਦੀ ਹਾਂ

............................

ਲੱਛਮੀ ਦਾ ਬਸਤਾ ਕਿੱਲੀ ਟੰਗਦੀ ਹਾਂ

............................

ਮੇਨਕਾ ਦੇ ਹਉਕੇ ਨਾਲ ਗੀਤ ਲਿਖਦੀ ਹਾਂ

.............................

ਪਾਰਵਤੀ ਦੇ ਪੈਰਾਂ ਚ ਅਗਰਬੱਤੀ ਜਲਾਉਂਦੀ ਹਾਂ

................................

ਸਰਸਵਤੀ ਦੇ ਬੋਲਾਂ ਸੰਗ ਹੇਕ ਲਾਉਂਦੀ ਹਾਂ

.................................

ਇੰਝ...........

ਆਪਣੇ ਹੋਣ ਦਾ ਜਸ਼ਨ ਮਨਾਉਂਦੀ ਹਾਂ!!


1 comment:

Deep Jagdeep Singh said...

ਕੱਲੇ ਹੋਣਾ ਵੀ ਕਿੰਨਾ ਖੁਸ਼ਗਵਾਰ ਹੁੰਦਾ ਹੈ। ਦਵਿੰਦਰ ਜੀ ਆਪਣੀ ਲੁਧਿਆਣੇ ਭੱਠਲ ਸਾਹਿਬ ਦੇ ਘਰ ਵਾਲੀ ਮੁਲਾਕਾਤ ਯਾਦ ਆ ਗਈ।