ਜੋਗਣ
ਨਜ਼ਮ
ਨਾ ਰੁੱਖ ਨਾ ਪਰਬਤ ਕੋਈ
ਕਿੱਥੇ ਜਾ ਕੇ ਘਟਾ ਹੈ ਰੋਈ।
.....
ਆਪਣਾ ਰੁਦਨ ਹੈ ਆਪੇ ਸੁਣਦੀ
ਨਾ ਮਿਲ਼ਿਆ ਜਦ ਮਹਿਰਮ ਕੋਈ।
.....
ਨਗਰੀ ਤੇਰੀ ਹੁੰਮਸ ਧੂੰਆਂ
ਪਲ ਦੋ ਪਲ ਮੈਂ ਮਸਾਂ ਖਲੋਈ।
.....
ਸਾਹ ਆਵੇ ਪਰ ਅਰਥੀ ਜਾਵੇ
ਇਹ ਸਮਿਆਂ ਨਾਲ਼ ਕੈਸੀ ਹੋਈ।
.....
ਤੈਨੂੰ ਜਿੰਦ ਟੋਲ਼ਦੀ ਫਿਰਦੀ
ਲੋਕੀਂ ਸਮਝਣ ਜੋਗਣ ਕੋਈ।
.....
ਜੋ ਕੋਈ ਆਪਣੇ ਅੱਥਰੂ ਪੂੰਝੇ
ਆਪਣਾ ਤਾਂ ਹੈ ਈਸਾ ਸੋਈ।
.....
ਨਾ ਮਿਲ਼ਿਆ ਜਦ ਮਹਿਰਮ ਕੋਈ
ਗਲ਼ ਲੱਗ ਆਪਣੇ ਆਪੇ ਰੋਈ।
No comments:
Post a Comment