ਨਜ਼ਮ
ਜਸ਼ਨ ਵਿਚ
ਅਨਾਰ ਚੱਲੇ
ਕਿ ਹਾਉਮੈ ਦੇ ਤੀਰ
ਮਤਾਬੀਆਂ ਬਲ਼ੀਆਂ
ਕਿ ਵਾਅਦਿਆਂ ਦੀ ਚਿਖਾ
ਸ਼ੈਂਪੇਨ ਉੱਡੀ
ਕਿ ਰਿਸ਼ਤਿਆਂ ਦੀਆਂ ਧੱਜੀਆਂ
ਫੁਲਝੜੀਆਂ ਚੱਲੀਆਂ
ਕਿ ਵਿਸ਼ਵਾਸ ਦੀ ਗਰਦਨ 'ਤੇ ਛੁਰੀ
ਇਹ ਨਾ ਪੁੱਛ
.......................
ਜਾਦੂ ਦੀ ਟੋਪੀ 'ਚੋਂ
ਖ਼ਰਗ਼ੋਸ਼ ਨਿਕਲਿਆ
ਕਿ ਸ਼ੇਰ ਦੀ ਅਣਖ ਦਾ ਜਨਾਜ਼ਾ
ਰੰਗਲੇ ਗੁਬਾਰੇ
ਝੂੰਮਦੇ ਝੂੰਮਦੇ
ਫ਼ਰਸ਼ ਤੋਂ ਛੱਤ ਵੱਲ ਗਏ
ਕਿ ਚਾਨਣ ਦਾ ਗੋਲ਼ਾ
ਛੱਤ ਤੋਂ ਫ਼ਰਸ਼ ਵੱਲ ਉੱਤਰਿਆ
ਇਹ ਨਾ ਪੁੱਛ
.....................
ਇਹ ਪੁੱਛ
ਕਿ ਜਸ਼ਨ ਵਿਚ
ਦੋਸਤਾਂ ਦੇ ਚਿਹਰਿਆਂ ਤੋਂ
ਦੋਸਤੀ ਦਾ ਨਕਾਬ
ਕਿਸ ਜਲੌਅ
ਕਿਸ ਅੰਦਾਜ਼
ਨਾਲ਼ ਉੱਤਰਿਆ.....!!!
2 comments:
बढ़िया नज्म है !
Soch je maulik hai taan tusi jaroor aapne desh naal jurhye ho... tajuraba nizi lagda hai..
Post a Comment