ਨਾ ਤਾਂ ਮੈਂ ਹੀ ਉਸਨੂੰ ਸਮਝਿਆ ਨਾ ਹੀ ਉਸਨੇ ਮੈਨੂੰ ਜਾਣਿਆ।
ਉਂਝ ਦੋਹਾਂ ਵਾਂਗ ਮੁਸਾਫ਼ਰਾਂ ਇਕ ਦੂਏ ਦੇ ਸਾਥ ਨੂੰ ਮਾਣਿਆ।
----
---
ਬਿਨ ਦਿਲ ਮਿਲ਼ੇ ਬਣੇ ਹਮਸਫ਼ਰ ਤੁਰੇ ਦਿਲ ਦੀ ਰਾਹ ‘ਤੇ ਉਮਰ ਭਰ
ਹੈ ਸਿਤਮ ਦੀ ਗੱਲ ਕਿ ਦੋਹਾਂ ਨੇ ਦੂਏ ਦਿਲ ਦਾ ਦਿਲ ਨਾ ਪਛਾਣਿਆ।
----
ਜਿਹਦੇ ਆਸੇ ਪਾਸੇ ਗ਼ਮ ਰਹੇ ਜਿਹਦੇ ਮਗਰ ਮਗਰ ਉਦਾਸੀਆਂ
ਉਹ ਨੂੰ ਹੇਜ ਹੌਲ ਨੇ ਖਾ ਲਿਆ ਉਨ੍ਹੇ ਮੋਹ ਦਾ ਸਾਥ ਨਾ ਮਾਣਿਆ।
----
ਇਕ ਅਜਨਬੀ ਦਾ ਮੂੰਹ ਮੋੜਨਾ ਅਧਵਾਟੇ ਨਾਤਾ ਤੋੜਨਾ
ਇਹ ਕੋਈ ਹੈਰਾਨੀ ਦੀ ਗੱਲ ਨਹੀਂ ਸਾਨੂੰ ਅਪਣਿਆਂ ਨਾ ਸਿਆਣਿਆ।
----
ਬੁੱਤ, ਮੂਰਤਾਂ ਨੂੰ ਵੀ ਪੂਜਿਆ, ਸਿਰ ਪੁਸਤਕਾਂ ਨੂੰ ਨਿਵਾਇਆ
ਨਾ ਕਿਤੋਂ ਵੀ ਰੱਬ ਦੀ ਸੂਹ ਮਿਲ਼ੀ ਮਾਰੂਥਲ ਕੀ ਵਣ-ਤ੍ਰਿਣ ਛਾਣਿਆ।
----
ਐ ਨਦੀਮ! ਛੱਡ ਏਸ ਰੋਣ ਨੂੰ ਇਸ ਰੋਣ ਧੋਣ ‘ਚ ਕੁਛ ਨਹੀਂ
ਕੀ ਹੈ ਆਉਂਣਾ ਓਸ ਦਾ ਜਗਤ ‘ਤੇ ਜਿਹਨੇ ਰੱਜ ਕੇ ਜਗਤ ਨਾ ਮਾਣਿਆ।
No comments:
Post a Comment