ਮੈਂ ਕਦੇ ਪਲ ਭਰ ਲਈ ਉਸ ਤੋਂ ਜੁਦਾ ਹੋਇਆ ਨਾ ਸੀ।
ਉਹ ਵਿਦਾ ਕਿੰਝ ਹੋ ਗਿਆ ਜਦ ਮੈਂ ਵਿਦਾ ਹੋਇਆ ਨਾ ਸੀ।
----
ਤੋੜ ਕੇ ਰਿਸ਼ਤੇ ਪੁਰਾਣੇ ਚੁੱਪ ਚੁਪੀਤੇ ਤੁਰ ਗਿਆ,
ਤੁਰ ਗਿਆ ਉਹ ਜਿਸ ਤਰ੍ਹਾਂ ਮੈਂ ਸੋਚਿਆ ਹੋਇਆ ਨਾ ਸੀ।
----
ਉਹ ਕਿਵੇਂ ਤੁਰ ਪੈਂਦਾ ਮੇਰੇ ਨਾਲ਼ ਸੋਚਾਂ ਵਾਂਗ ਹੀ,
ਜਦ ਮੈਂ ਉਸ ਨੂੰ ਲਕਸ਼ ਅਪਣਾ ਦੱਸਿਆ ਹੋਇਆ ਨਾ ਸੀ।
----
ਉਹ ਜਦੋਂ ਤੱਕ ਮੇਰੀਆਂ ਸੋਚਾਂ ‘ਚ ਮੇਰੇ ਨਾਲ਼ ਸੀ,
ਮੈਂ ਕਦੇ ਤਨਹਾ ਕਦੇ ਬੇ-ਆਸਰਾ ਹੋਇਆ ਨਾ ਸੀ।
----
ਕੁਝ ਪਤਾ ਨਾ ਸੀ ਕਿ ਕਿੰਨਾ ਦਰਦ ਹੁੰਦਾ ਏਸ ਵਿਚ,
‘ਪਾਲ’ ਮੇਰੇ ਨਾਲ਼ ਜਦ ਤਕ ਹਾਦਸਾ ਹੋਇਆ ਨਾ ਸੀ।
No comments:
Post a Comment