ਭੁਚਾਲ
ਉਹ ਧਰਤੀ ਉੱਤੇ ਆਵੇ
ਜਾਂ ਮਨ ਵਿਚ
ਇੱਕੋ ਜਿੰਨਾ
ਵਿਨਾਸ਼ ਕਰਦਾ ਹੈ।
=====
ਪੱਤਝੜ-1
ਬਿਰਖਾਂ ਦੇ ਪੱਤੇ
ਝੜ ਜਾਂਦੇ ਹਨ ਉਦੋਂ
ਪੱਤਝੜ ਆਉਂਦੀ ਹੈ ਜਦੋਂ।
ਮਨ
ਘੋਰ ਉਦਾਸੀ ’ਚ ਘਿਰੇ ਜਦੋਂ
ਕਿਰਨ-ਮ-ਕਿਰਨੀ, ਪੱਤਿਆਂ ਵਾਂਗ
ਸਾਥ ਛੱਡ ਜਾਣ ਆਸਾਂ
ਪੱਤਝੜ ਹੀ ਤਾਂ ਹੁੰਦੀ ਹੈ ਉਦੋਂ।
=====
ਪੱਤਝੜ-2
ਬਿਰਹਨ ਦੇ ਬਨੇਰੇ ਕਾਂ ਬੋਲੇ
ਪੱਤਝੜ ਦੇ ਬੀਤਣ ਦੀ ਆਸ ਹੋ ਗਈ।
====
ਪੱਤਝੜ-3
ਪੱਤਝੜ ਕਿਸੇ ਪੰਛੀ ਦਾ ਨਾਂ ਨਹੀਂ
ਜਿਸ ਨੂੰ ਸ਼ਿਸ਼ਕੇਰ ਕੇ ਉਡਾ ਦਿਓਗੇ।
....................
ਇਹ ਤਾਂ ਰੁੱਤ ਹੈ
ਤਨ ’ਚ ਰਚ ਜਾਂਦੀ
ਮਨ ’ਚ ਵਸ ਜਾਂਦੀ
ਇਹ ਕਿਸੇ ਪੰਛੀ ਦਾ ਨਾਂ ਨਹੀਂ
ਜਿਸ ਨੂੰ ਸ਼ਿਸ਼ਕੇਰ ਕੇ ਉਡਾ ਦਿਓਗੇ।
.........................
ਸਮੁੰਦਰ ਵਰਗੇ ਮਨ ਵਿਚ ਪੈਣੈਂ ਗੋਤਾ ਲਾਉਂਣਾ
ਡੂੰਘੇ ਪੱਤਣਾਂ ਦੀ ਥਾਹ ਹੈ ਪਾਉਂਣੀ ਪੈਣੀਂ
ਫਿਰ ਛਿੜਨਗੇ ਜਲ ਤਰੰਗ, ਮਨ ਵਿਚ
ਫਿਰ ਮਹਿਕੇਗਾ ਤਨ।
......................
ਪੱਤਝੜ ਕਿਸੇ ਪੰਛੀ ਦਾ ਨਾਂ ਨਹੀਂ
ਇਹ ਤਾਂ ਮਨ ਦਾ ਮੌਸਮ ਹੈ।
==========
ਪਲ ਪਲ ਮਰਨਾ
ਨਿਸ਼ਚਿਤ ਹੈ ਜਦ
ਮੌਤ ਦਾ ਇਕ ਦਿਨ
ਫਿਰ ਰੋਜ਼ ਰੋਜ਼
ਕਿਉਂ ਆਉਂਦੀ ਹੈ?
1 comment:
Pichhleyaan salaan 'ch {jadon main sahit naal hi jionda jagda si) tuhadiaan bahuat sariaan khoobsurat kahaniaan parhan ton baad.... oniaan hi tarksangat nazmaan de didar kite ne...taan mehsoos hoeya hai... ke tusin kidhre vi oone nahi hoye ho... tusi shayeri ni shayeri hi rehan ditta hai, paryogbad to kohaan door...
Darshan Darvesh
Post a Comment