ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 11, 2009

ਗੁਰਚਰਨ ਰਾਮਪੁਰੀ - ਨਜ਼ਮ

ਇਸ ਘਰ ਨੂੰ ਮੁੜ ਸੋਚਣ ਲਾਓ...

ਨਜ਼ਮ

ਇਸ ਘਰ ਵਿੱਚ ਕਿੰਨਾ ਰੌਲ਼ਾ ਹੈ।

...............................

ਸੋਚ ਸੌਂ ਰਹੀ ਗੁੱਸਾ ਜਾਗੇ

ਹਰ ਕੋਈ ਉੱਚੀ ਬੋਲ ਰਿਹਾ ਹੈ

ਪਰ ਕੋਈ ਨਾ ਸੁਣਦਾ।

............................

ਇਸ ਘਰ ਨੂੰ ਮੁੜ ਸੋਚਣ ਲਾਓ

ਇਸਨੂੰ ਚੁੱਪ ਦੀ ਜਾਚ ਸਿਖਾਓ।

ਇਸ ਨੂੰ ਆਖੋ: ਫੇਰ ਸਮਾਧੀ ਲੱਭੇ ਲਾਵੇ

ਤਾਜ ਤਖ਼ਤ ਗੱਦੀ ਠੁਕਰਾਵੇ

ਸੱਚ ਕੀਰਤੀ ਮੁੜ ਕੇ ਗਾਵੇ।

ਅੱਖ ਤੀਸਰੀ ਅਪਣੀ ਖੋਲ੍ਹੇ

ਝਾਤ ਆਪਣੇ ਅੰਦਰ ਪਾਵੇ

ਸ਼ਬਦੀ ਸਾਗਰ ਹੇਠੋਂ ਮੋਤੀ ਲੱਭ ਲਿਆਵੇ।

...............................

ਜਦ ਇਸ ਘਰ ਨੂੰ ਲਗਰਾਂ ਨਾਲ਼

ਕਲੋਲਾਂ ਕਰਦੀ ਵਾ ਦੀ ਬਾਤ ਸੁਣੇਗੀ

ਫਿਰ ਜੀਵਨ ਦੇ ਬਾਗ਼ ਚ ਮੁੜ ਕੇ ਫੁੱਲ ਖਿੜਨਗੇ

ਬੇਦੋਸ਼ੀ ਰੱਤ ਦੀ ਕਲਜੋਗਣ ਰੁੱਤ ਵੀ ਲੰਘ ਜਾਏਗੀ।


1 comment:

Unknown said...

Ikk arse baad tuhadi rachna dekhan ate parhan nu mili hai.... main jaandsa haan ke tusi kasidakari kar rahe si main gairhazir si.... tuhadi sehatyabi di kaamna karda ate usda vi dhanwaad karda haan jisne tuhadi shabadyatra nu hazaraan punjabi pathkaan de sanmukh kita... jio hazaron saal.... Darshan Darvesh