ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, February 11, 2009

ਬਲਬੀਰ ਸਿੰਘ ਡੁਮੇਲੀ - ਗ਼ਜ਼ਲ

ਨਾਮ: ਬਲਬੀਰ ਸਿੰਘ ਡੁਮੇਲੀ

ਜਨਮ : ਜਨਵਰੀ 24, 1954

ਨਿਵਾਸ: ਨਿਊਯਾਰਕ, ਯੂ.ਐੱਸ.ਏ.

ਸੰਤ ਬਾਬਾ ਦਲੀਪ ਸਿੰਘ ਮੈਮੋਲੀਅਲ ਖ਼ਾਲਸਾ ਕਾਲਜ, ਡੁਮੇਲੀ ਤੋਂ ਬੀ ਏ ਕੀਤੀਐਮ ਏ (ਪੁਲੀਟੀਕਲ ਸਾਇੰਸ ਦੀ-ਭਾਗ ਪਹਿਲਾ) ਕਰਕੇ ਅਮਰੀਕਾ ਆ ਗਏਚਾਲੀ ਕੁ ਨਜ਼ਮਾਂ ਲਿਖੀਆਂ ਹਨਵੱਡੇ ਭਰਾ ਉਂਕਾਰ ਸਿੰਘ ਡੁਮੇਲੀ ਅਤੇ ਜਸਬੀਰ ਸਿੰਘ ਡੁਮੇਲੀ ਵੀ ਲਿਖਦੇ ਹਨਬਲਬੀਰ ਦਾ ਬੇਟਾ ਅਮਰਜੀਤ ਸਿੰਘ ਡੁਮੇਲੀ ਵੀ ਲਿਖਦਾ ਹੈਬਲਬੀਰ ਪੰਜਾਬੀ ਸਾਹਿਤ ਅਕੈਡਮੀ ਨਿਊਯਾਰਕ ਦਾ ਪਬਲਿਕ ਰਿਲੇਸ਼ਨ ਆਫੀਸਰ ਹੈ

ਸੁਰਿੰਦਰ ਸੋਹਲ

ਯੂ.ਐੱਸ.ਏ.

-------------

ਦੋਸਤੋ! ਸੁਰਿੰਦਰ ਸੋਹਲ ਜੀ ਨੇ ਬਲਬੀਰ ਸਿੰਘ ਡੁਮੇਲੀ ਜੀ ਦੀ ਇਹ ਖ਼ੂਬਸੂਰਤ ਗ਼ਜ਼ਲ ਆਰਸੀ ਲਈ ਭੇਜੀ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ ਅਤੇ ਡੁਮੇਲੀ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨਾਂ ਵੱਲੋਂ ਜੀਅ ਆਇਆਂ ਨੂੰ।

ਅਦਬ ਸਹਿਤ

ਤਨਦੀਪ ਤਮੰਨਾ

==============

ਗ਼ਜ਼ਲ

ਕਿਸ ਨੇ ਅੱਜ ਅੰਬਰ ਵਿਚ ਲਾਂਬੂ ਲਾਇਆ ਹੈ

ਉੱਡਦੇ ਹਰ ਪੰਛੀ ਨੂੰ ਹੀ ਝੁਲਸਾਇਆ ਹੈ

-----

ਤੇਲ ਨਹੀਂ ਹੰਝੂ ਚੋਏ ਦਹਿਲੀਜ਼ਾਂ ਤੇ,

ਕਾਮਾ ਪੁੱਤ ਬਣ ਮਿੱਟੀ ਘਰ ਮੁੜ ਆਇਆ ਹੈ

----

ਕ੍ਰਿਸ਼ਨ ਤਾਂ ਰੱਖਿਆ ਕਰਨੀ ਚਾਹੁੰਦਾ ਹੈ ਉਸਦੀ,

ਪਰ ਪੰਚਾਲੀ ਖ਼ੁਦ ਹੀ ਪੱਲੂ ਲਾਹਿਆ ਹੈ

----

ਕਦੇ ਨਸ਼ੇ ਸਨ ਗਿੱਧੇ, ਭੰਗੜੇ, ਤੀਆਂ ਦੇ,

ਮਾਰੂ ਨਸ਼ੇ ਚ ਅੱਜ ਹਰ ਪਿੰਡ ਨਸ਼ਿਆਇਆ ਹੈ

----

ਸ਼ਹਿਰ ਅੰਦਰ ਸੁਖ-ਸਾਂਦ’ ‘ਬਰਾਬਰਸਾਰੇ ਨੇ,

ਹਾਕਮ ਨੇ ਬੰਬਾਂ ਦਾ ਮੀਂਹ ਬਰਸਾਇਆ ਹੈ


2 comments:

Gurinderjit Singh (Guri@Khalsa.com) said...

Very beautiful frm all aspects!!!!

Unknown said...

pehla te dooja shayar bahut sohne lagge.