ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, March 2, 2009

ਅਸ਼ਰਫ਼ ਗਿੱਲ - ਗ਼ਜ਼ਲ

ਗ਼ਜ਼ਲ

ਧੜਕਦੇ ਦਿਲ ਚ ਸੌਖੈ ਪਿਆਰ ਨੂੰ, ਕੁਝ ਚਿਰ ਦਬਾ ਲੈਣਾ।

ਛਲਕਦੇ ਜਾਮ ਅੱਖਾਂ ਦੇ, ਨਾਮੁਮਕਿਨ ਪਰ, ਲੁਕਾ ਲੈਣਾ।

----

ਅਸੀਂ ਚਿਰਾਂ ਤੀਕਰਾਂ ਅੰਦਰ, ਮੁਹੱਬਤ ਸਾਂਭ ਰੱਖਦੇ ਹਾਂ,

ਅਸਾਡਾ ਮਸ਼ਗਲੈ ਨਫ਼ਰਤ ਦੀ, ਫ਼ਿਤਰਤ ਦਾ ਮਜ਼ਾ ਲੈਣਾ।

----

ਤੁਸੀਂ ਯਾਦਾਂ ਨੂੰ ਸੁਣਿਐ, ਦੇ ਰਹੇ ਹੋ ਦਿਲ ਕਿਰਾਏ ਤੇ,

ਮਿਰੀ ਖ਼ਾਤਰ ਵੀ ਆਪਣੇ, ਦਿਲ ਦੀ ਇਕ ਨੁੱਕਰ ਬਚਾ ਲੈਣਾ।

----

ਮਿਰਾ ਜੇ ਸਾਹ ਅੰਦਰ ਜਾ ਕੇ, ਛੇਤੀ ਬਾਹਰ ਨੂੰ ਆਉਂਦੈ,

ਤਿਰਾ ਜਿਗਰੈ ਮਿਰੀ ਖ਼ੁਸ਼ੀਆਂ ਦਾ, ਸਾਹ ਪੀ ਕੇ ਪਚਾ ਲੈਣਾ।

----

ਅਸਾਡੇ ਹੋਸ਼ ਅੰਦਰ ਵਲਵਲਾ, ਤੇ ਜੋਸ਼ ਐਨਾ ਏਂ,

ਅਸਾਂ ਮੰਜ਼ਲ ਦੀਆਂ ਰਾਹਾਂ, ਨੂੰ ਨਾਲ਼ ਆਪਣੇ ਦੁੜਾ ਲੈਣਾ।

----

ਭਵਾ ਕੇ ਧੌਣ ਜਦ ਤੱਕਦੇ ਨੇ, ਲੰਘਦੇ ਲੋਕ, ਲਗਦਾ ਏ,

ਗ਼ਰੀਬਾਂ ਝੋਂਪੜਾ ਹਰ ਇਕ, ਚੁਬਾਰੇ ਵਿਚ ਬਣਾ ਲੈਣਾ।

----

ਬਣਾਈ ਸੀ ਜਦੋਂ ਕੁੱਲੀ, ਸੀ ਮਹਿੰਗਾਈ ਤੇ ਓਦੋਂ ਵੀ,

ਕਿਸੇ ਦਿਨ ਜਾਪਦੈ ਹੁਣ ਵੇਚ ਕੋਠਾ,ਢਿੱਡ ਚ ਲਾ ਲੈਣਾ।

----

ਤੇਰੇ ਖ਼ਾਬਾਂ ਨੂੰ ਵਾਧੂ ਨੀਂਦਰਾਂ ਦੀ, ਲੋੜ ਪੈਣੀਂ ਏਂ,

ਮੇਰੇ ਖ਼ਾਬਾਂ ਦੇ ਵਿਚ ਆ ਕੇ, ਮੇਰੀ ਨੀਂਦਰ ਚੁਰਾ ਲੈਣਾ।

----

ਵਧਾਓ ਵੈਰ ਅਸ਼ਰਫ਼ਨਾਲ਼, ਭਾਵੇਂ ਗ਼ੈਰ ਵੀ ਸਮਝੋ,

ਕਿਸੇ ਦਿਨ ਵੇਖਣਾ ਉਹਨੂੰ, ਕਿਸੇ ਅਪਣਾ ਬਣਾ ਲੈਣਾ।


No comments: