ਨਜ਼ਮ
ਮੁੜ ਆ...
ਪਰਤ ਆ...
ਮੇਰੀ ਹਾਕ ਆਜੜੀਆਂ ਵਰਗੀ ਹੈ
ਅਤੇ
ਤੇਰੇ ਕਦਮ
ਪੱਥਰਾਂ ਨੂੰ ਚੁੰਮਦੇ
ਪਾਣੀਆਂ ਵਰਗੇ ਨੇ
ਮੈਂ ਰੇਗਿਸਤਾਨ ਵਿੱਚ ਖੜ੍ਹਾ ਹਾਂ
ਅਤੇ
ਤੂੰ ਪਾਣੀਆਂ ਦੇ ਕਦਮਾਂ ਨਾਲ਼
ਮੈਨੂੰ ਛੂਹਣ ਤੋਂ ਡਰਦੀ ਹੈਂ
.....................
ਸ਼ਾਇਦ ਤੂੰ ਪਿੱਛੇ ਪਰਤਣਾ ਨਹੀਂ ਚਾਹੁੰਦੀ
ਕੋਲ਼ੋਂ ਗੁਜ਼ਰਨਾ ਨਹੀਂ ਚਾਹੁੰਦੀ
ਮੇਰੀ ਹਾਕ ਵੀ ਜਿਉਂਦੀ ਹੈ
ਤੇ ਤੇਰਾ ਪਾਣੀ ਵੀ ਵਗਦਾ ਹੈ
.....................
ਮੁੜ ਆ...
ਪਰਤ ਆ...
ਇਹ ਰਿਸ਼ਤਾ ਸਦੀਵੀ ਹੈ...!
3 comments:
ਆਜੜੀ ਦੀ ਆਵਾਜ਼ ਬੜੀ ਸੱਚੀ ਸੁਚੀ ਆਵਾਜ਼ ਹੈ ..ਇਹੋ ਰਿਸ਼ਤੇ ਨੂੰ ਸਦੀਵੀ ਬਣਾਉਂਦੀ ਹੈ.. ਮੁੜਨਾਂ ਯਕੀਨੀ ਹੈ।।
ਖੂਬਸੂਰਤ ਕਵਿਤਾ ਲਿਖ ਕੇ ਤੂੰ ਇਕ ਵਾਰ ਫਿਰ ਮਾਨਸਾ ਗੇੜਾ ਮਾਰ ਗਿਆਂ ਹੈਂ ।।
ਪਾਣੀਆਂ ਦਾ ਵਗਣਾ ਤੇ ਹਾਕ ਦਾ ਜਿਉਂਣ ਜੋਗੇ ਰਹਿਣਾ ਰਿਸ਼ਤਿਆਂ ਤੇ ਜ਼ਿੰਦਗੀ ਦੀ ਸਦੈਵਤਾ ਦੀ ਨਿਸ਼ਾਨੀ ਹੈ...ਤੁਹਾਡੇ ਸ਼ਬਦਾਂ 'ਚ ਜਾਦੂਗਰੀ ਹੈ |
Haak jeondi hai...
says a lot! A great expression.
Post a Comment