ਖ਼ੁਦੀ ਨੂੰ ਆਸਰਾ ਦਿੱਤਾ ਬੇਗਾਨੀ ਆਸ ਤੋਂ ਪਹਿਲਾਂ।
ਮੈਂ ਅੱਥਰੂ ਪੂੰਝ ਚੁੱਕਾ ਸੀ ਤੇਰੇ ਧਰਵਾਸ ਤੋਂ ਪਹਿਲਾਂ ।
----
ਨਦੀ ਉੱਛਲੇ ਬਹੁਤ, ਮੈਂ ਖ਼ੁਸ਼ ਵੀ ਹੁੰਦਾ ਹਾਂ ਤੇ ਡਰਦਾ ਹਾਂ
ਬੁਝਾ ਜਾਵੇ ਨ ਮੈਨੂੰ ਹੀ ਉਹ ਮੇਰੀ ਪਿਆਸ ਤੋਂ ਪਹਿਲਾਂ ।
----
ਤੂੰ ਹੁਣ ਭੇਜੇਂ ਜਾਂ ਅਗਲੇ ਪਲ, ਤੇਰੀ ਹਊਮੈ ਦੀ ਹੈ ਮਰਜ਼ੀ
ਮੈਂ ਕੁੱਲ ਜੰਗਲ ਦਾ ਜਾਣੂੰ ਹੋ ਗਿਆਂ ਬਣਵਾਸ ਤੋਂ ਪਹਿਲਾਂ ।
----
ਹਰਿਕ ਟੁਕੜੇ 'ਚ ਸੀ ਕੋਈ ਕਸ਼ਿਸ਼, ਕੋਈ ਤੜਪ ਐਸੀ
ਮੈਂ ਜੁੜ ਚੁੱਕਿਆ ਸੀ ਖੰਡਿਤ ਹੋਣ ਦੇ ਅਹਿਸਾਸ ਤੋਂ ਪਹਿਲਾਂ ।
----
ਉਦ੍ਹੇ ਸੁਪਨੇ 'ਚ ਸੈਆਂ ਪਿੰਜਰੇ ਦਿਸਦੇ ਰਹੇ ਰਾਤੀਂ
ਪਰਿੰਦਾ ਪਰ ਲੁਹਾ ਆਇਆ ਕਿਸੇ ਪਰਵਾਸ ਤੋਂ ਪਹਿਲਾਂ ।
----
ਤਿਰਾ ਜਾਣਾ ਜਿਵੇਂ ਦੁਨੀਆ ਦਾ ਸਭ ਤੋਂ ਦਰਦ ਹੈ ਭਾਰਾ
ਕੁਝ ਐਸਾ ਜਾਪਦਾ ਸੀ ਰੋਣ ਦੇ ਅਭਿਆਸ ਤੋਂ ਪਹਿਲਾਂ ।
----
ਬੜਾ ਕੁਝ ਵਕ਼ਤ ਨੇ ਲਿਖਿਆ ਮੇਰੇ ਤਨ 'ਤੇ ਮੇਰੀ ਰੂਹ 'ਤੇ
ਤੁਸੀਂ ਮੈਨੂੰ ਹੀ ਪੜ੍ਹ ਲੈਣਾ ਮਿਰੇ ਇਤਿਹਾਸ ਤੋਂ ਪਹਿਲਾਂ ।
6 comments:
ਬਹੁਤ ਹੀ ਭਾਵ ਭਿੰਨੀ ਗ਼ਜ਼ਲ ਲਿਖੀ ਹੈ ਤੁਸੀਂ. ਬਹੁਤ ਅਜੀਬ ਅਤੇ ਅਸਲ ਹੁੰਦਾ ਹੈ ਕਿਸੇ ਖਿਆਲ ਦਾ
ਮਨ ਤੋਂ ਮਨ ਤਕ ਜਾਣਾ.
Rajinderjit Ji!
Tuhadi har rachna.. hamesha wangoo khoobsurat hai!
Kitab parrdeyan vi eh gazal dil khichhdi hai!
Veer Rajinder,
Teri ghazal padh ke man swaad-swaad ho gaya. shabd kayi dafa aap muhaare likhwaa lainde han saade kolon, eh ghazal vi eyon hi bahurhi jaapdi hai. do sheyar taan bas laajawaab ne -
1. toon hun bhejen ya agle pal
2. tira jaana jiven duniya da
ikk nikka jeha sujhaa hai. dooje sheyar da pehla misra eyon ni ho sakda:
'nadi uchhle bahut, main khush vi hunda haan, te dardaan vi'
Tera aapna,
Gagan
Yaar Kamaal hi kar ditti Nikke Veer! MAIN ATHROO POONJH CHUKKA C TERE DHARVAAS TON PEHLAN...Kia baat hai yaar...Enni vadhia rachna layee Mubarak Chhotia..!
Tera 22,
Jaggi Kussa
ਰਾਜਿੰਦਰਜੀਤ.ਜੀਓ...ਕਿਆ ਬਾਤ ਹੈ ਯਾਰ...ਵਾਹ...|
bahut aoukha radeef te kafiya nibhaia tusi.bahut vadiya yaar maza aa giya.
Post a Comment