ਨਜ਼ਮ
ਇਹ ਜ਼ਿੰਦਗੀ ਦੀ ਤਾਸ਼ ਹੈ,
ਦਾਵਾਂ ਤੇ ਜਾਨਾਂ ਲੱਗੀਆਂ।
ਗਰੀਬੀ ਦੀ ਬਾਜ਼ੀ ਹਰ ਗਈ,
ਪੱਤੀਂ ਦਗਾੜਾਂ ਵੱਜੀਆਂ।
----
ਯੱਕੇ ਤੇ ਬਾਦੇ ਰੁਸ ਗਏ,
ਬੇਗੀਆਂ ਨੂੰ ਮਾਰਾਂ ਵੱਗੀਆਂ।
ਦਹਿਲੇ ਤੇ ਨਹਿਲੇ ਵੱਜਦੇ,
ਲੈ ਜਾਣ ਕਰਕੇ ਠੱਗੀਆਂ।
----
ਦੁੱਕੀ ਤਿੱਕੀ ਦਾ ਦੌਰ ਹੈ,
ਲੁੱਟਿਆ ਜ਼ਮਾਨਾ ਗੱਪੀਆਂ।
ਲੁੱਟੀਆਂ ਨੇ ਕਦਰਾਂ ਕੀਮਤਾਂ,
ਵਿੱਚ ਝੋਕ ਇੱਜ਼ਤਾਂ ਭੱਠੀਆਂ।
----
ਚੋਰ ਤੇ ਕੁੱਤੀ ਰਲ ਗਏ,
ਗਰੀਬੀ ਨੂੰ ਸੰਨ੍ਹਾਂ ਲੱਗੀਆਂ।
ਅੱਗ ਲਾ ਤਮਾਸ਼ਾ ਦੇਖਦੇ,
ਅੱਜ ਚੁਗਲ ਚੜ੍ਹਕੇ ਢੱਕੀਆਂ।
---
ਕੋਈ ਸੁਣੇ ਫ਼ਰਿਆਦ ਨਾ,
ਰਹਿਣ ਝੋਲੀਆਂ ਅੱਜ ਅੱਡੀਆਂ।
ਭ੍ਰਿਸ਼ਟ ਰੱਬ ਵੀ ਹੋ ਗਿਆ,
ਹਰਾਮੀ ਖਵਾਂਦੇ ਵੱਢੀਆਂ।
----
ਬੇਈਮਾਨ ਵੱਧਦਾ ਫ਼ੁੱਲਦਾ,
ਈਮਾਨ ਹੋਇਆ ਰੱਤੀਆਂ।
ਇਹ ਜ਼ਿੰਦਗੀ ਦੀ ਤਾਸ਼ ਹੈ,
ਦਾਵਾਂ ਤੇ ਜਾਨਾਂ ਲੱਗੀਆਂ।
ਗਰੀਬੀ ਦੀ ਬਾਜ਼ੀ ਹਰ ਗਈ,
ਪੱਤੀਂ ਦਗਾੜਾਂ ਵੱਜੀਆਂ।
No comments:
Post a Comment