ਨਜ਼ਮ
ਓਦੋਂ ਤੇਰੇ ਸ਼ਹਿਰ ਅੰਦਰ
ਪਰਵੇਸ਼ ਕਰਦਿਆਂ
ਸਿਰਫ਼ ਇਕ ਬੋਰਡ ਹੁੰਦਾ ਸੀ
ਸਾਦਾ ਜਿਹਾ
...........
ਉਸ ਉੱਪਰ ਲਿਖਿਆ ਹੁੰਦਾ...
ਆਓ ਜੀ! ਜੀ ਆਇਆਂ ਨੂੰ!
.........
ਹੁਣ ਜਦ ਵੀ
ਤੇਰੇ ਸ਼ਹਿਰ ਆਉਂਦਾ ਹਾਂ
ਕਈ ਰੰਗੀਨ ਬੋਰਡ ਮਿਲ਼ਦੇ ਨੇ
ਲਿਖਿਆ ਹੁੰਦਾ ...
................
ਕਰ ਲਓ ਦੁਨੀਆ ਮੁਠੀ ਮੇਂ....
ਜਾਂ ਫਿਰ
ਠੰਡਾ ਮਤਲਬ ਕੋਕਾ ਕੋਲਾ...
ਇੰਜ ਜਾਪਦਾ ਹੈ...
ਇਹ ਇਨਸਾਨਾਂ ਦਾ ਨਹੀਂ
ਕੰਪਨੀਆਂ ਦਾ ਸ਼ਹਿਰ ਹੈ!
No comments:
Post a Comment