ਜਦ ਹਵਾ ਦਾ ਸਾਹ ਤੇ ਟੂਣਾ ਹੋ ਗਿਆ।
ਜ਼ਿੰਦਗੀ ਦਾ ਬੋਝ ਊਣਾ ਹੋ ਗਿਆ।
----
ਰੌਸ਼ਨੀ ਏਨੀ ਹੈ ਉਸਦੀ ਯਾਦ ਦੀ,
ਠੋਕਰਾਂ ਦਾ ਸਾਥ ਦੂਣਾ ਹੋ ਗਿਆ।
----
ਬੋਲਿਆ ਮਿੱਠੇ ਜਿਹੇ ਕੁਝ ਬੋਲ ਉਹ,
ਮੂੰਹ ਮੇਰਾ ਐਵੇਂ ਹੀ ਲੂਣਾ ਹੋ ਗਿਆ।
----
ਧਰਤ ਤੇ ਆਕਾਸ਼ ਹਨ ਛੂੰਹਦੇ ਜਿਵੇਂ,
ਇਸ ਤਰ੍ਹਾਂ ਉਸਨੂੰ ਵੀ ਛੂਣਾ ਹੋ ਗਿਆ।
----
ਖ਼ੂਨ ਛੱਡੋ ਹੁਣ ਤਾਂ ਪਾਣੀ ਵੀ ਨਹੀਂ,
ਪਰ ਦਿਲਾਂ ਦਾ ਭਾਰ ਊਣਾ ਹੋ ਗਿਆ।
----
ਹੋਂਠ ਉਸਦੇ ਛੂਹ ਰਹੇ ਸਨ ਹੋਰ ਨੂੰ,
ਜਾਮ ਮੇਰਾ ਐਵੇਂ ਹੀ ਊਣਾ ਹੋ ਗਿਆ।
2 comments:
ghazal khoobsoorat hai, kaafia khoob nibhia hai, shaer paaedar han, je kite'muh mira aevein saloona ho gia'hunda taa zubaan hor nikkharni si.
Good, Badi der baad tainu dekhan ate parhan da sabab baneya hai, tere ehsas oven de oven taro taza ne.
Darvesh
Post a Comment