ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, April 10, 2009

ਜਰਨੈਲ ਸਿੰਘ ਅਰਸ਼ੀ - ਨਜ਼ਮ

ਜਰਨੈਲ ਸਿੰਘ ਅਰਸ਼ੀ ਦਾ ਜਨਮ ਸ. ਹਰਨਾਮ ਸਿੰਘ ਅਤੇ ਮਾਤਾ ਧੰਨ ਕੌਰ ਦੇ ਘਰ 4 ਅਕਤੂਬਰ 1925 ਨੂੰ ਪਿੰਡ ਰਛੀਨ (ਲੁਧਿਆਣਾ) ਵਿਖੇ ਹੋਇਆ14 ਜਨਵਰੀ 1951 ਵਿਚ ਇਸ ਸ਼ਾਇਰ ਦੀ ਮੌਤ ਹੋ ਗਈ26 ਸਾਲ ਦੀ ਛੋਟੀ ਜਿਹੀ ਉਮਰ ਵਿਚ ਜਰਨੈਲ ਸਿੰਘ ਅਰਸ਼ੀ ਨੇ ਅੰਗਰੇਜ਼ਾਂ ਦੀ ਜੇਲ੍ਹ ਕੱਟੀ, ਬੰਗਾਲ ਤੋਂ ਜਲਾਵਤਨ ਹੋਇਆ ਅਤੇ ਪਿੰਡ ਰਛੀਨ ਤੋਂ ਬਾਹਰ ਜਾਣ ਦੀ ਪਾਬੰਦੀ ਰਹੀਲਲਕਾਰਨਾਂ ਦੀ ਅਖ਼ਬਾਰ ਲੁਧਿਆਣਾ ਤੋਂ ਪ੍ਰਕਾਸ਼ਿਤ ਕੀਤੀ ਅਤੇ ਢਾਈ ਸਾਲ ਇਸ ਹਫ਼ਤਾਵਾਰੀ ਅਖ਼ਬਾਰ ਨੇ ਪੱਤਰਕਾਰੀ ਵਿਚ ਆਪਣਾ ਝੰਡਾ ਬੁਲੰਦ ਰੱਖਿਆਲਲਕਾਰਕਾਵਿ-ਸੰਗ੍ਰਹਿ ਤੋਂ ਇਲਾਵਾ ਉਹਨਾਂ ਦੀਆਂ ਛਪੀਆਂ ਹੋਰ ਕਿਤਾਬਾਂ ਦੀ ਕੰਨਸੋਅ ਤਾਂ ਮਿਲਦੀ ਹੈ, ਪਰ ਪੁਸਤਕਾਂ ਹਾਸਿਲ ਨਹੀਂਪ੍ਰਸਿੱਧ ਸ਼ਾਇਰ ਗੁਰਚਰਨ ਰਾਮਪੁਰੀ ਦੇ ਸ਼ਬਦਾਂ ਵਿਚ, ਅਰਸ਼ੀ ਵਰਗਾ ਹਾਜ਼ਰ-ਜੁਆਬ, ਹਸਮੁੱਖ, ਵਿਅੰਗਕਾਰ, ਪੱਤਰਕਾਰ, ਸ਼ਾਇਰ ਤੇ ਸੱਚਾ-ਸੁੱਚਾ ਮਨੁੱਖ ਕਦੇ ਕਦੇ ਹੀ ਪੈਦਾ ਹੁੰਦਾ ਹੈਜਰਨੈਲ ਸਿੰਘ ਅਰਸ਼ੀ ਦੇ ਛੋਟੇ ਭਾਈ ਸਾਹਿਬ ਪ੍ਰੀਤਮ ਸਿੰਘ ਥਿੰਦ ਨਿਊਯਾਰਕ ਵਿਚ ਵਸਦੇ ਹਨ ਅਤੇ ਅਰਸ਼ੀ ਦੀ ਸ਼ਾਇਰੀ ਸਰੋਤਿਆਂ ਨਾਲ ਸਾਂਝੀ ਕਰਦੇ ਰਹਿੰਦੇ ਹਨ

ਸੁਰਿੰਦਰ ਸੋਹਲ

ਯੂ.ਐੱਸ.ਏ.

=========

ਮਰਹੂਮ ਜਰਨੈਲ ਸਿੰਘ ਅਰਸ਼ੀ ਜੀ ਦੀ ਰਚਨਾ ਆਰਸੀ ਲਈ ਭੇਜ ਕੇ ਸਾਡਾ ਸਭ ਦਾ ਮਾਣ ਵਧਾਉਂਣ ਲਈ ਸੋਹਲ ਸਾਹਿਬ ਦਾ ਬੇਹੱਦ ਸ਼ੁਕਰੀਆ। ਅਰਸ਼ੀ ਜੀ ਵਰਗੇ ਉੱਘੇ ਪੱਤਰਕਾਰ, ਲੇਖਕ ਅਤੇ ਆਜ਼ਾਦੀ ਘੁਲਾਟੀਏ ਨੂੰ ਆਰਸੀ ਦੇ ਸਾਰੇ ਪਾਠਕ/ਲੇਖਕ ਦੋਸਤਾਂ ਵੱਲੋਂ ਸਲਾਮ !

ਤਨਦੀਪ ਤਮੰਨਾ

==========

ਸੱਯਾਦ ਨੂੰ...

ਨਜ਼ਮ

ਐ ਸੱਯਾਦ! ਮੈਂ ਵੀ ਤਾਂ ਹੈ ਇਕ ਜ਼ਮਾਨਾ ਦੇਖਿਆ

ਪਲ ਦੇ ਵਿਚ ਸਭ ਹੋ ਰਿਹਾ, ਅਪਣਾ ਬੇਗਾਨਾ ਦੇਖਿਆ

----

ਬਿਜਲੀਆਂ ਬੇਤਾਬ ਸਨ, ਜਿੰਨ੍ਹਾਂ ਨੂੰ ਜਾਲਣ ਦੇ ਲਈ,

ਉਹਨਾਂ ਤਿਣਕਿਆਂ ਦਾ ਮੈਂ ਬਣਾ ਕੇ ਆਸ਼ਿਆਨਾ ਦੇਖਿਆ

----

ਸੁਣ ਕੇ ਜਿਸ ਨੂੰ ਮੁਸ਼ਕਲਾਂ ਮੇਰੇ 'ਤੇ ਆਸ਼ਕ ਹੋ ਗਈਆਂ,

ਇਹੋ ਜਿਹਾ ਕਈ ਵਾਰ ਗਾ ਕੇ ਮੈਂ ਤਰਾਨਾ ਦੇਖਿਆ

----

ਸੀਖਾਂ ਦੀਆਂ ਮਜ਼ਬੂਤੀਆਂ ਤੋਂ ਤੂੰ ਡਰਾਉਨਾ ਏਂ ਪਿਆ,

ਜਿੱਥੇ ਇਹ ਬਣਿਆ ਪਿੰਜਰਾ, ਮੈਂ ਕਾਰਖ਼ਾਨਾ ਦੇਖਿਆ

----

ਤੂੰ ਤਾਂ ਇਸ ਗੁਲੇਲ ਦੇ ਮੈਨੂੰ ਡਰਾਵੇ ਦੇ ਰਿਹੈਂ,

ਮੈਂ ਤੀਰ ਤੇ ਬੰਦੂਕ ਦਾ ਹੋ ਕੇ ਨਿਸ਼ਾਨਾ ਦੇਖਿਆ

----

ਇਸ ਜ਼ਿੰਦਗੀ ਦੇ ਹੁੰਦਿਆਂ ਦਸ ਕਿਸ ਤਰ੍ਹਾਂ ਮੈਂ ਝੁਕ ਸਕਾਂ,

ਕਈਆਂ ਦਾ ਮਰਨੋਂ ਬਾਦ ਵੀ ਮੈਂ ਅਕੜਜਾਨਾ ਦੇਖਿਆ

----

ਮੇਰੀ ਬਰਬਾਦੀ ਮੇਰੇ ਲਈ ਕੋਈ ਅਨੋਖੀ ਸ਼ੈਅ ਨਹੀਂ,

ਹਰ ਸਾਲ ਹੁੰਦਾ ਆਪ ਮੈਂ ਗੁਲਸ਼ਨ ਵੀਰਾਨਾ ਦੇਖਿਆ

----

ਬੇਹੋਸ਼ੀ ਤੋਂ ਪਿੱਛੋਂ ਕੀ ਹੋਊ? ਇਹਦੀ ਕੋਈ ਪਰਵਾਹ ਨਹੀਂ,

ਹੋਸ਼ ਦੇ ਹੁੰਦਿਆਂ ਵੀ ਮੈਂ, ਬਣ ਕੇ ਦੀਵਾਨਾ ਦੇਖਿਆ

----

ਕੀ ਹੋਇਆ? ਜੇ ਪੀ ਕੇ ਮੈਂ ਦੋ ਕੁ ਝੂਟੇ ਖਾ ਗਿਆ,

ਏਥੇ ਮੈਂ ਕਈ ਸੋਫੀਆਂ ਦਾ, ਲੜ-ਖੜਾਨਾ ਦੇਖਿਆ

----

ਮਸਤੀ ਮੇਰੀ ਦੀ ਆਪ ਵੀ ਮੈਨੂੰ ਕੋਈ ਵੀ ਥਾਹ ਨਹੀਂ,

ਜਿੱਧਰ ਵੀ ਨਜ਼ਰਾਂ ਭੌਂ ਗਈਆਂ, ਓਧਰ ਮੈ-ਖ਼ਾਨਾ ਦੇਖਿਆ


3 comments:

M S Sarai said...

Wah O heeria. Is sansaar 'ch phera paon lae tera dhanvaad kiven kariye.
Tamanna ji tuhanu v mubarkan Late Jarnail Singh Arshi ji di nazam vaste.
Mota Singh Sarai
Walsall

Unknown said...

wah bhi wah.
bari meherbani eni vadiya gazal padoun di
kiya baat hai arshi sahib de gall banoun di,
is heere nu khoj ke paathka sahmne liaoun di ,
mar rahi punjabi gazal nu oxygen ligoun di,
god bless you sohal bari lor hai tere jioun di

Davinder Punia said...

ihna shiddat bhare jazbiaan nu ate iho jihe mahaan insaan nu vaar vaar salaam. umr taa kaiaan to sau saal vich vi paribhashit nahi hundi par Arshi ji ne ik chauthai sadi vich hi usnu paribhashit kar ditta. natmastak haan main.