ਨਜ਼ਮ
ਅਤਰਾਂ ਨਾਲ਼
ਨਹਾ ਕੇ
ਬਾਰੀ ਵਿਚ ਖੜ੍ਹੀਏ
ਮੁਟਿਆਰੇ ਨੀ!
.........
ਤੇਰਾ ਵਾਰ-ਵਾਰ
ਵਾਲ਼ਾਂ ‘ਚ ਹੱਥ ਫੇਰਨਾ
ਕਿਸੇ
ਵਿਹਲੜ ਭੰਵਰੇ ਦਾ
ਚਿੱਤ ਤਾਂ ਪਰਚਾਉਂਦਾ ਹੋਊ
..........
ਵਾਹੇ ਵਾਹਣ ‘ਚ
ਮੁੜ੍ਹਕੇ ਨਾਲ਼ ਨ੍ਹਾਤੇ
ਕਾਮੇ ਨੂੰ ਤਾਂ
ਤੂੰ
ਵਿਹੁ ਜਿਹੀ ਲੱਗਦੀ ਐਂ।
=======
ਕਣਕਵੰਨੀ
ਨਜ਼ਮ
ਕਣਕਵੰਨੀਏ ਨੀ!
ਐਤਕੀਂ
ਝਖੇੜੇ ਤੋਂ ਮਗਰੋਂ
ਕਣਕਾਂ ਵੀ ਵਿਛ ਗਈਆਂ
ਤੇ ਤੂੰ ਵੀ.......
.......................
ਪਰ
ਐਨਾ ਫ਼ਰਕ ਕਿਉਂ ਹੈ
ਤੇਰੇ ਤੇ
ਕਣਕਾਂ ਦੇ ਵਿਛਣ ‘ਚ
ਕਿ ਹੁਣ
ਮੈਂ ਦੋ-ਚਿੱਤੀ ‘ਚ ਹਾਂ...
.................
ਕਿ.........
ਤੇਰੇ ਵਿਛਣ 'ਤੇ
ਤੇਰੀ ਮੁਲਾਹਜ਼ੇਦਾਰੀ ਖ਼ਾਤਰ
ਸੋਹਲੇ ਗਾਵਾਂ
ਤੇ
ਤੇਰੇ ਭਖਦੇ ਸਾਹਾਂ ਨੂੰ ਗਿਣਾਂ
ਕਿ ਕਣਕਾਂ ਦੇ ਵਿਛਣ ‘ਤੇ
ਸਰਕਾਰੋਂ ਮੁਆਵਜ਼ੇ ਖ਼ਾਤਰ
ਕੀਰਨੇ ਪਾਵਾਂ
ਤੇ
ਕਣਕਾਂ ਦਾ ਰਕਬਾ ਮਿਣਾਂ...?
3 comments:
Brar ji,
sariaan hi nazmaan bahut khusurat ne.....mubarkaan....!!
Brar sahab, chha gaye ji tussi.
Bahut sohna parallelism pesh keeta, Jnaab!
Post a Comment