ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, April 29, 2009

ਡਾ: ਸੁਖਪਾਲ - ਨਜ਼ਮ

ਫੁੱਲਾਂ ਦੀ ਵੇਲ

ਨਜ਼ਮ

ਵਰ੍ਹਿਆ ਬਾਅਦ ਉਹ ਪਰਤਿਆ

ਅੱਗੇ ਨਾਲ਼ੋਂ ਵੱਧ ਚਿੱਟੇ ਕੱਪੜੇ-

ਪਹਿਲਾਂ ਨਾਲੋਂ ਬਹੁਤ ਉੱਚਾ ਸਿਰ-

ਲੈ ਕੇ

...........

ਕੋਮਲ ਵੇਲ ਨੇ

ਜੰਗਲ਼ ਵਿੱਚੋਂ ਵੀ ਇਕੱਲੇ ਲੰਘ ਕੇ ਵੀ

ਆਪਣੇ ਫੁੱਲ ਬਚਾ ਰੱਖੇ ਸਨ

...........

ਉਹ ਗੰਭੀਰ ਸੁਰ ਵਿਚ ਬੋਲਿਆ:

ਹੁਣ ਮੇਰੀ ਸਮਝ ਵੱਡੀ ਹੋ ਗਈ ਏ

ਮੈਂ ਆਦਰ ਤਾਂ ਕਰਦਾ ਹਾਂ ਤੇਰੇ ਫੁੱਲਾਂ ਦਾ

ਪਰ ਏਨ੍ਹਾਂ ਨੂੰ ਛੋਹ ਨਹੀਂ ਸਕਦਾ

................

ਵਰ੍ਹਿਆਂ ਦੀ ਚੁੱਪ ਬਾਅਦ ਉਹ ਬੋਲੀ:

ਜਿਸਦੇ ਹੋਣ ਨਾਲ਼ ਖ਼ੁਸ਼ੀ ਛੋਟੀ ਹੋ ਜਾਵੇ

ਉਹ ਸਮਝ ਵੱਡੀ ਕਿਵੇਂ ਹੋਈ?

.................

ਉਸਦੇ ਕੱਪੜੇ -

ਪਲੋ-ਪਲੀ ਮੈਲ਼ੇ ਹੋ ਗਏ

ਝੁਕੇ ਹੋਏ ਸਿਰ ਨਾਲ਼

ਉਹ ਪਰਤ ਗਿਆ

.................

ਵਰ੍ਹਿਆਂ ਬਾਅਦ ਫੇਰ ਪਰਤਿਆ ਉਹ

.................

ਏਸ ਵਾਰੀ:

ਉਸਦਾ ਸਿਰ ਸਾਵਾਂ ਸੀ

ਉਹ ਪੌਣ ਵਾਂਗ ਝੂੰਮ ਰਿਹਾ ਸੀ

ਪਿੰਡੇ ਉੱਤੇ ਗੀਤਾਂ ਦਾ ਪਹਿਰਨ ਸੀ

.................

ਦਹਿਲੀਜ਼ ਕੋਲ਼ ਆ ਕੇ ਉਹ ਬੋਲਿਆ ਨਹੀਂ

ਹੱਸ ਪਿਆ

ਵੇਲ ਨੇ ਫੁੱਲਾਂ ਨੂੰ ਹੱਥਾਂ ਚ ਮਲ਼ਿਆ

ਮਹਿਕ ਤੇ ਪੌਣ ਆਪੋ ਵਿਚ ਸਮਾਅ ਗਏ....!


3 comments:

Gurmeet Brar said...

ਮਨੁੱਖਤਾ ਤੇ ਕੁਦਰਤ ਦੇ ਮਰਮ ਨੂੰ ਇੱਕੋ ਜਿਹੀ ਸ਼ਿੱਦਤ ਨਾਲ ਮਹਿਸੂਸਿਆ ਹੈ ਸੁਖਪਾਲ ਨੇ...

हरकीरत ' हीर' said...

Bahot khubsurat nazam.....Sukhpal ji mere pas alfaz nahi ne is siddat nal likhi nazam vaste.....bahut bahut vdhai....!!

Gurinderjit Singh (Guri@Khalsa.com) said...

Beutiful!