ਨਜ਼ਮ
ਅੱਜ ਨਜ਼ਮਾਂ ਦੇ
ਟਾਂਕੇ ਖੁੱਲ੍ਹ ਗਏ
ਤੇ ਇਲਜ਼ਾਮ ਲਗਾ ਦਿੱਤਾ
ਵਿੱਸਰ ਜਾਣ ਦਾ
........
ਮੈਂ ਜ਼ਖ਼ਮਾਂ ਦੀ
ਪੱਟੀ ਖੋਲ੍ਹ ਦਿੱਤੀ
ਤੇ ਕਿਹਾ:
“...ਦੇਖ ਦਰਦ-ਏ-ਆਸ਼ਨਾ!
ਮੇਰਾ ਹਰ ਰਿਸਦਾ ਜ਼ਖ਼ਮ
ਤੇਰੀਆਂ ਰਹਿਮਤਾਂ ਦਾ
ਸ਼ੁਕਰਗੁਜ਼ਾਰ ਹੈ..!”
..............
ਨਜ਼ਮਾਂ ਨੇ ਮੁਸਕਰਾ ਕੇ
ਮੇਰੇ ਹੱਥੋਂ
ਪੱਟੀ ਖੋਹ ਲਈ
ਤੇ ਆਖਿਆ:
“...ਤੇ ਫੇਰ ਇਹਨਾਂ ਨੂੰ
ਖੁੱਲ੍ਹਾ ਰੱਖ!
ਤੇਰੀ ਹਰ ਟੀਸ ‘ਤੇ
ਸਾਡੇ ਹਰਫ਼ ਬੋਲਦੇ ਨੇ...!!”
............
ਹੁਣ ਮੈਂ
ਜ਼ਖ਼ਮਾਂ ਨੂੰ
ਖੁੱਲ੍ਹਾ ਰੱਖਦੀ ਹਾਂ
ਤੇ ਮੇਰੀ ਹਰ ਟੀਸ....
ਨਜ਼ਮਾਂ ਬਣ.....
ਸਫ਼ਿਆਂ ‘ਤੇ
ਸਿਸਕਣ ਲੱਗਦੀ ਹੈ...!
**********
ਨਜ਼ਮ ਮੂਲ ਹਿੰਦੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'
5 comments:
Jitni khubsurat kavita, utna hi khoobsurat anuvad. Dono ko badhayee !
Shukariyaa Tandeep ji ...tuhade anuvaaanuvaad ne nazam nu char chann la ditte......!!
Bahut sunder kavita hai..
ik nihaayat hi khoobsoorat ghazal.
dard-e-aashana di jagah dard-aashanaa hai ,shayad!!!
Harkirat Ji,
Tusi te Tandeep ne mil ke khoobsoorat synergy produce keeti hai.. zari rakho..
Post a Comment