ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, April 20, 2009

ਹਰਜਿੰਦਰ ਕੰਗ - ਗ਼ਜ਼ਲ

ਗ਼ਜ਼ਲ

ਤੁਹਾਡੇ ਖ਼ਤ ਅਜੇ ਤਕ ਮੂੰਹ ਜ਼ੁਬਾਨੀ ਯਾਦ ਨੇ ਮੈਨੂੰ।

ਜ਼ਰੂਰੀ ਪਾਠ ਪਰ ਭੁੱਲਦੇ ਰਹੇ ਨੇ ਯਾਦ ਹੋ ਹੋ ਕੇ।

----

ਦਿਲਾਂ ਅੰਦਰ ਗੁਸੈਲ਼ੇ ਰੋਸ ਦੀ ਫੁੱਟੇ ਜਵਾਲਾ ਤਾਂ,

ਗ਼ੁਲਾਮੀ ਭੋਗਦੇ ਲੋਕੀਂ ਜਦੋਂ ਆਜ਼ਾਦ ਹੋ ਹੋ ਕੇ।

----

ਫ਼ਜ਼ਾ ਵਿਚ ਗੂੰਜਦੀ ਹੈ ਇਹ ਉਦੋਂ ਲਲਕਾਰ ਦੇ ਵਾਂਗੂੰ,

ਮੁੜੇ ਖਾਲੀ ਤਿਰੇ ਦਰ ਤੋਂ ਜਦੋਂ ਫਰਿਆਦ ਹੋ ਹੋ ਕੇ।

----

ਪਰਿੰਦੇ ਖ਼ੂਬ ਵਾਕਿਫ਼ ਨੇ ਫ਼ਰੇਬਾਂ ਤੋਂ ਚਲਾਕੀ ਤੋਂ,

ਗਏ ਇਥੋਂ ਤਿਰੇ ਵਰਗੇ ਕਈ ਸੱਯਾਦ ਹੋ ਹੋ ਕੇ।

----

ਮਰੇ ਫੁੱਲਾਂ ਸਰ੍ਹਾਣੇ ਬੈਠ ਕੇ ਰੋ ਰੋ ਕਹੇ ਬੁਲਬੁਲ,

ਮਸਾਂ ਆਬਾਦ ਹੋਇਆ ਸੀ ਚਮਨ ਬਰਬਾਦ ਹੋ ਹੋ ਕੇ।

----

ਮੁਹੱਬਤ ਉੱਡ ਚੁੱਕੀ ਸੀ ਇਹਦੇ ਕਾਗ਼ਜ਼ ਦੇ ਬੁੱਤ ਵਿਚੋਂ,

ਤਿਰੀ ਚਿੱਠੀ ਮਿਲ਼ੀ ਮੈਨੂੰ ਜਦੋਂ ਅਨੁਵਾਦ ਹੋ ਹੋ ਕੇ।

----

ਨਹੀਂ ਖਿੜਿਆ ਬਗੀਚਾ ਕੰਗ ਦੇ ਦਿਲ ਦਾ ਕਦੇ ਮੁੜ ਕੇ,

ਚਮਨ ਆਬਾਦ ਲੱਖ ਹੁੰਦੇ ਰਹੇ ਬਰਬਾਦ ਹੋ ਹੋ ਕੇ।


7 comments:

Davinder Punia said...

ajj de daur di bahuti punjabi ghazal parhan nu kujh hor hi jaap rahi hundi hai jivein koi kachche rastiaan to short cut maar riha hove. Bahut tasalli hundi hai ki tuhade varge kujh sanjeeda shair isnu sachmuch shahmaarg te lija rahe han kyonki ihi isda asli rasta hai, bahut umda shaer kahe han, isnu matle naal zaroor sajaao.

सतपाल ख़याल said...

pahli gal ih ve ki tussi text nu lock kit hoya ye jis karke she'r quote karan di dikkat hundee hai..pls do something.
mare phulaN sarHaNe....
bahut khoob she'r hai.
thanks

baljitgoli said...

tuhada gazal sangreh Theekri pehra parheya.saarian gazlan bahut vadhiya lagian .uchi suchi sirjana layi mubarkbaad...........ih gazal v bahut pasand ayi..........

हरकीरत ' हीर' said...

ਕੰਗ ਜੀ ਬਹੁਤ ਵ੍ਧੀਆ ਗ਼ਜ਼ਲ......ਵ੍ਧਾਈ ....!!

Charanjeet said...

khoobsoorat ghazal,kang saahib ji di

ਤਨਦੀਪ 'ਤਮੰਨਾ' said...

ਗ਼ਜ਼ਲ ਪੜ੍ਹ ਕੇ ਪਸੰਦ ਕਰਨ ਅਤੇ ਵਿਚਾਰ ਲਿਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ।

ਸ਼ੁੱਭ ਇੱਛਾਵਾਂ ਨਾਲ਼
ਹਰਜਿੰਦਰ ਕੰਗ
ਯੂ.ਐੱਸ.ਏ.

Unknown said...

very good gazal,ilike your book thiri pehra,in this gazal every line is wonderfull. thank you very much for your gift ti punjabi boli.