ਨਜ਼ਮ
ਧਰਤੀ ਤੋਂ ਕੋਹਾਂ ਦੂਰ
ਬੱਦਲਾਂ ਦੇ ਨੇੜੇ ਨੇੜੇ
ਇੱਕੋ ਹੀ ਘਰ ਵਿਚ
ਸੌਂ ਰਿਹਾ ਹੈ
ਇੱਕ ਛੋਟਾ ਜਿਹਾ ਸੰਸਾਰ ।
..................
ਪੂਰਬ ਦੇ ਵੱਲ ਛਾ ਰਹੀ ਹੈ ਲਾਲੀ
ਸੂਰਜ ਕੋਈ ਉਬਾਲ਼ੇ ਲੈਂਦਾ ਜਿਵੇਂ
ਖਿੜਕੀ ’ਚੋਂ ਦਿਸਦਾ ਹੈ ਝਲਕਾਰਾ –
ਨਿੰਮ੍ਹੀ ਨਿੰਮ੍ਹੀ ਰੋਸ਼ਨੀ ਦਾ ।
.....................
ਕੁਝ ਅੱਖਾਂ ’ਤੇ ਬੰਨ੍ਹੀਆਂ ਪੱਟੀਆਂ
ਕੁਝ ਕੰਨਾਂ ਵਿੱਚ ਪਾਈ ਕੌਟਨ
ਕੁਝ ਚਿਹਰੇ ਟਿਕਟਿਕੀ ਲਗਾਈ ਬੈਠੇ –
ਪੱਛਮ ਦਿਸ਼ਾ ਵੱਲ ।
ਹਨ੍ਹੇਰਾ –
ਅਜੇ ਵੀ ਕਸੀ ਬੈਠਾ ਹੈ ਆਪਣਾ ਸ਼ਿਕੰਜਾ –
ਪੱਛਮ ਉੱਪਰ
....
ਸੂਰਜ ਉੱਗ ਵੀ ਆਇਆ ਹੈ –
ਪੂਰਬ ਵੰਨ੍ਹੀਂ ।
...................
ਅੱਖਾਂ ਦੀਆਂ ਪੱਟੀਆਂ
ਕੰਨਾਂ ਦੀ ਕੌਟਨ
ਗਿਣ ਰਹੇ ਨੇ
ਆਪਣੇ ਆਖ਼ਰੀ ਸਾਹ ।
No comments:
Post a Comment