----
ਸਦਕੇ ਜਾਵਾਂ ਤੁਹਾਡੇ ਵਰਗੇ ਦੋਸਤਾਂ ਦੇ ਜਿਨ੍ਹਾਂ ਨੂੰ ਮੇਰਾ ਏਨਾ ਖ਼ਿਆਲ ਰਹਿੰਦਾ ਹੈ ਕਿ ਡੈਂਟਲ ਸਰਜਰੀ ਦੇ ਟੂਲਜ਼ ਛੱਡ ਕਲਮ ਚੁੱਕ ਕੇ ਏਨੀਆਂ ਖ਼ੂਬਸੂਰਤ ਨਜ਼ਮਾਂ/ਕਾਫ਼ੀਆਂ ਲਿਖ ਹਾਲ ਪੁੱਛਦੇ ਓ...ਤੁਹਾਡੀ ਮੁਹੱਬਤ ਤੇ ਸ਼ਿੱਦਤ ਅੱਗੇ ਮੇਰਾ ਸਿਰ ਝੁਕਦਾ ਹੈ।
----
ਦੋਸਤੋ! ਮੈਂ ਏਥੇ ਇਸ ਗੱਲ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਸਮਝਦੀ ਹਾਂ ਕਿ ਡਾ: ਸਾਹਿਬ ਆਪਣੀਆਂ ਨਜ਼ਮਾਂ ਖ਼ੁਦ ਗੁਰਮੁਖੀ ‘ਚ ਟਾਈਪ ਕਰਕੇ ਭੇਜਦੇ ਨੇ ...ਅਤੇ ਛੁੱਟੀ ਵਾਲ਼ੇ ਦਿਨ...ਸ਼ਾਇਰਾ ਤਸਨੀਮ ਕੌਸਰ ਅਤੇ ਨਵੀਦ ਅਨਵਰ ਜਿਹੇ ਹੋਰ ਸਾਹਿਤਕ ਦੋਸਤਾਂ ਨੂੰ ਇੱਕਠਿਆਂ ਕਰ ਗੁਰਮੁਖੀ ਲਿਖਣੀ/ਪੜ੍ਹਨੀ ਸਿਖਾਉਂਦੇ ਵੀ ਨੇ...ਪੰਜਾਬੀ ਭਾਸ਼ਾ ਅਤੇ ਗੁਰਮੁਖੀ ਲਿੱਪੀ ਦੀ ਤਰੱਕੀ ਲਈ ਏਨੀ ਮਿਹਨਤ ਕਰਨ ਤੇ ਆਰਸੀ ਪਰਿਵਾਰ ਵੱਲੋਂ ਇਹਨਾਂ ਨੂੰ ਸਲਾਮ ਭੇਜ ਰਹੀ ਹਾਂ।
ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ....
ਨਜ਼ਮ
ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!
ਅਸੀਂ ਬੈਠੇ ਦੀਵੇ ਬਾਲ਼ ਕੁੜੇ!
ਕਦੀ ਆ ਕੇ.............
ਤੇਰੀ ਰਿਸ਼ਮਾਂ ਵੰਡੇ ਅੱਖ ਸੋਹਣੀਏ!
ਇੱਕ ਇੱਕ ਦੀ ਬਣਦੀ ਲੱਖ ਸੋਹਣੀਏ!
ਤੂੰ ਰੰਗਾਂ ਨਾਲ਼ ਸ਼ਿੰਗਾਰੀ ਹੋਈ
ਅਸੀਂ ਫੁੱਲ ਖ਼ੁਸ਼ਬੋਈਓ ਵੱਖ ਸੋਹਣੀਏ!
ਐਹੋ ਅਰਜ਼ੀ ਕਰ ਮਨਜ਼ੂਰ ਸਾਡੀ
ਸਾਡਾ ਕੁਝ ਨਈਂ ਹੋਰ ਸਵਾਲ ਕੁੜੇ!
ਕਦੀ ਆ ਕੇ ਤਾਂ ਪੁੱਛ ਸਾਡਾ ਹਾਲ ਕੁੜੇ!
ਅਸੀਂ ਬੈਠੇ ਦੀਵੇ ਬਾਲ਼ ਕੁੜੇ!
3 comments:
Rab tere shabdaan nu khoobsoorat zuban vi deve......Darshan Darvesh
bahut achhi nezm
tandeep sahiba layi duaa ki shifa pahunche
So far as duality of script of Punjabi langauge is concerned it is a conspiracy to do away with conceptual integrity of Punjabis worldwide.Kudos to Dr.Mahmood for recognising the worth of Gurmukhi script.
Post a Comment