ਕਲਮ ਦੇ, ਕਿਰਪਾਨ ਲੈ ਕੇ ਕੀ ਕਰਾਂਗਾ ?
ਮੈਂ ਕਿਸੇ ਦੀ ਜਾਨ ਲੈ ਕੇ ਕੀ ਕਰਾਂਗਾ ?
----
ਦੂਜਿਆਂ ਦੇ ਦਾਨ ਤੇ ਜੋ ਪਲ ਰਿਹਾ ਹੈ ,
ਉਸ ਤੋਂ ਮੈਂ ਵਰਦਾਨ ਲੈ ਕੇ ਕੀ ਕਰਾਂਗਾ ?
----
ਮੈਨੂੰ ਹਸਦਾ - ਵਸਦਾ ਇੱਕ ਆਹਲਣਾ ਦੇ ,
ਮਿਲਖ - ਬੀਆਬਾਨ ਲੈ ਕੇ ਕੀ ਕਰਾਂਗਾ ?
----
ਤੂੰ ਦਵਾ ਦੇਣੀ ਏਂ , ਮੈਂ ਪੀਣੀ ਏਂ ਦਾਰੂ ,
ਮੈਂ ਤੇਰਾ ਅਹਿਸਾਨ ਲੈ ਕੇ ਕੀ ਕਰਾਂਗਾ ?
----
ਮੈਂ ਤਾਂ ਹੁਣ ਜੀਵਨ ਚ ਇਤਮੀਨਾਨ ਚਾਹੁੰਦਾਂ ,
ਇਸ਼ਕ ਦਾ ਤੂਫ਼ਾਨ ਲੈ ਕੇ ਕੀ ਕਰਾਂਗਾ ?
----
ਘਾਲਣਾ ਮੇਰੀ ਦਾ ਜੇ ਨਹੀਂ ਮੁੱਲ ਪਿਆ ਤਾਂ ,
ਮੁੱਲ ਦਾ ਸਨਮਾਨ ਲੈ ਕੇ ਕੀ ਕਰਾਂਗਾ ?
----
ਸ਼ਾਨ ਦੇਵੀਂ ਐ ਖੁਦਾ ' ਗੁਣਵਾਨ ' ਕਰਕੇ ,
ਐਵੇਂ ਫੋਕੀ ਸ਼ਾਨ ਲੈ ਕੇ ਕੀ ਕਰਾਂਗਾ ?
----
ਜੇ ਗੁਣਾਂ ਦੇ ਨਾਲ ਹੀ ਹੰਕਾਰ ਆਉਣੈ ,
ਫਿਰ ਗੁਣਾਂ ਦੀ ਖਾਨ ਲੈ ਕੇ ਕੀ ਕਰਾਂਗਾ ?
----
' ਸੰਧੂ ' ਅਪਣੇ ਪੈਰਾਂ ਵਿੱਚ ਥਾਂ ਦੇ ਦੇ ਮੈਨੂੰ ,
ਵੱਖਰੀ ਪਹਿਚਾਨ ਲੈ ਕੇ ਕੀ ਕਰਾਂਗਾ ?
6 comments:
tooN dava deNhe te mai peenee e daaroo ..
khoob ! matla theek kar lavo..kalam te kirpaan aap to ghalatee naal "de" likhia gya hai.
Khush keeta bajurgo...jeo..jeo..
Har ik sheyar kamaal hai.bhaut khoob.
rachna dobaraa parh ke khoob mazaa aaya,janaab ustaad ji
ustad ustad hi hunde han, kya ravaani hai.
ਸਾਹਿਤਕ ਸਲਾਮ ਵੀਰ ਸਤਪਾਲ ਜੀ, ਬਲਜੀਤ ਪਾਲ ਸਿੰਘ ਜੀ, ਹਰਪਾਲ ਜੀ ਤੇ ਚਰਨਜੀਤ ਜੀ,
ਉਸਤਾਦ ਜੀ ਦੀ ਰਚਨਾ ਪੜਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ |
ਹੋਰ ਵੀਰ ਸਤਪਾਲ ਜੀ ਗ਼ਜ਼ਲ ਦਾ ਮਤਲਾ ਸਹੀ ਹੀ ਹੈ , ਹਾਂ ਟਾਈਪ ਕਰਨ ਲੱਗਿਆਂ ਮੇਰੇ ਤੋਂ ਹੀ ਸ਼ਾਇਦ ਦੇ ਤੋਂ ਬਾਦ ਕੌਮਾ ਨਹੀਂ ਪਿਆ , ਗਲਤੀ ਲਈ ਮਾਫੀ ਚਾਹੁੰਦਾ ਹਾਂ |
ਹਾਂ ਮਤਲੇ ਨੂੰ ਇਸ ਤਰਾਂ ਪੜ ਲਿਆ ਜਾਵੇ ਜੀ ,
ਕਲਮ ਦੇ , ਕਿਰਪਾਨ ਲੈ ਕੇ ਕੀ ਕਰਾਂਗਾ ?
ਮੈਂ ਕਿਸੇ ਦੀ ਜਾਨ ਲੈ ਕੇ ਕੀ ਕਰਾਂਗਾ ?
Post a Comment