ਲਾਲ ਹਨੇਰੀ
ਨਜ਼ਮ
ਹੱਕ ਵਾਲ਼ਾ ਹੱਕ ਮੰਗਦਾ
ਗੱਲ ਕਰਾਂ ਨਾ ਤੇਰੀ ਮੇਰੀ।
ਪੱਤਾ-ਪੱਤਾ ‘ਕੱਠਾ ਹੋ ਗਿਆ,
ਝੁੱਲ ਕੇ ਬਣੂੰ ਹਨੇਰੀ।
----
ਇੱਕ ਵਾਰੀ ਮਾਰ ਹੰਭਲ਼ਾ
ਕਿਉਂ ਢਾਹ ਕੇ ਬੈਠਾਂ ਢੇਰੀ।
ਦਿਨ ਵੇਲ਼ੇ ਸੌਣ ਵਾਲ਼ਿਆ
ਤੈਨੂੰ ਦੱਬ ਲਊ ਰਾਤ ਹਨੇਰੀ।
----
ਸੂਰਜ ਸਿਰ ਆ ਗਿਆ
ਹੋਰ ਲਾਇਓ ਨਾ ਲੋਕੋ ਦੇਰੀ।
ਕਿੱਥੇ ਜੋੜੀ ਬਲ਼ਦਾਂ ਦੀ
ਤੇ ਕਿੱਥੇ ਮੱਝ ਲਵੇਰੀ।
----
ਪੁੱਛ ਲਓ ਸ਼ਾਹਾਂ ਨੂੰ
ਜਿਹੜੇ ਲੈ ਗਏ ਅਲ੍ਹਕ ਵਛੇਰੀ।
ਕਦਮਾਂ ਨੂੰ ਤੇਜ਼ ਕਰ ਦੇ
ਅੱਗੇ ਲੱਗ ਗਈ ਦੇਰ ਬਥੇਰੀ।
----
ਨੀਮ ਹਕੀਮਾਂ ਤੋਂ
ਵੱਧ ਗਈ ਮਰਜ ਘਨੇਰੀ।
ਹੋ ਜਾਣ ਸੱਭੇ ਫ਼ੈਸਲੇ
ਜਦ ਝੁੱਲ ਪਈ ਲਾਲ ਹਨੇਰੀ।
1 comment:
te aje wangaar goojadi hai!!!
Post a Comment