ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 4, 2009

ਬਲਜੀਤਪਾਲ ਸਿੰਘ - ਗ਼ਜ਼ਲ

ਗਜ਼ਲ

ਮੈਂ ਹਾਜ਼ਿਰ ਹਾਂ ਮੁਲਜ਼ਿਮ ਵਾਂਗੂੰ

ਸਜ਼ਾ ਦਿਉ ਮੈਨੂੰ ਮੁਜਰਿਮ ਵਾਂਗੂੰ

----

ਸੁਨੇਹਾ ਸੋਗ ਦਾ ਮਿਲਦਾ ਹਰ ਘੜੀ

ਹਰ ਦਿਨ ਗੁਜ਼ਰੇ ਮਾਤਮ ਵਾਂਗੂੰ

----

ਅਸੀਂ ਖੜ੍ਹੇ ਰਹੇ ਬਿਰਖਾਂ ਦੀ ਤਰਾਂ

ਉਹ ਮਿਲ਼ੇ ਸਿਰਫ਼ ਮੌਸਮ ਵਾਂਗੂੰ

----

ਅਸੀਂ ਪੈਰਾਂ ਹੇਠਾਂ ਹੱਥ ਦਿਤੇ

ਉਹ ਆਏ ਤਾਂ ਇਕ ਰਸਮ ਵਾਂਗੂੰ

----

ਉਹਨਾਂ ਤੇ ਕਿਵੇਂ ਕਰੀਏ ਯਕੀਨ

ਵਾਅਦੇ ਜਿੰਨਾ ਦੇ ਝੂਠੀ ਕਸਮ ਵਾਂਗੂੰ

----

ਉਮਰ ਲੰਘੀ ਕਰਦਿਆਂ ਪ੍ਰੀਕਰਮਾ

ਨਿਕਲੇ ਉਹ ਪੱਥਰ ਦੇ ਸਨਮ ਵਾਂਗੂੰ


1 comment:

Charanjeet said...

achchhe khayaal ne
par behr da bilkul pataa nahiin chal rihaa(at least mere nazdeek)