ਮੈਂ ਹਾਜ਼ਿਰ ਹਾਂ ਮੁਲਜ਼ਿਮ ਵਾਂਗੂੰ ।
ਸਜ਼ਾ ਦਿਉ ਮੈਨੂੰ ਮੁਜਰਿਮ ਵਾਂਗੂੰ ।
----
ਸੁਨੇਹਾ ਸੋਗ ਦਾ ਮਿਲਦਾ ਹਰ ਘੜੀ
ਹਰ ਦਿਨ ਗੁਜ਼ਰੇ ਮਾਤਮ ਵਾਂਗੂੰ ।
----
ਅਸੀਂ ਖੜ੍ਹੇ ਰਹੇ ਬਿਰਖਾਂ ਦੀ ਤਰਾਂ
ਉਹ ਮਿਲ਼ੇ ਸਿਰਫ਼ ਮੌਸਮ ਵਾਂਗੂੰ ।
----
ਅਸੀਂ ਪੈਰਾਂ ਹੇਠਾਂ ਹੱਥ ਦਿਤੇ
ਉਹ ਆਏ ਤਾਂ ਇਕ ਰਸਮ ਵਾਂਗੂੰ ।
----
ਉਹਨਾਂ ਤੇ ਕਿਵੇਂ ਕਰੀਏ ਯਕੀਨ
ਵਾਅਦੇ ਜਿੰਨਾ ਦੇ ਝੂਠੀ ਕਸਮ ਵਾਂਗੂੰ ।
----
ਉਮਰ ਲੰਘੀ ਕਰਦਿਆਂ ਪ੍ਰੀਕਰਮਾ
ਨਿਕਲੇ ਉਹ ਪੱਥਰ ਦੇ ਸਨਮ ਵਾਂਗੂੰ ।
1 comment:
achchhe khayaal ne
par behr da bilkul pataa nahiin chal rihaa(at least mere nazdeek)
Post a Comment