ਜਨਮ: 1950 ਵਿੱਚ ਪੰਜਾਬ ਦੇ ਮਾਨਸਾ ਜਿਲ੍ਹੇ ਦੇ ਇੱਕ ਛੋਟੇ ਪਿੰਡ ‘ ਅਲੀਸ਼ੇਰ ਖੁਰਦ’ ਚ ਇੱਕ ਛੋਟੇ ਕਿਸਾਨ ਪਰਿਵਾਰ ਵਿੱਚ।ਪਹਿਲੇ ਤੀਹ ਸਾਲ ਪਿੰਡ ਵਿੱਚ ਹੀ ਗੁਜ਼ਰੇ, ਪੰਜਾਬੀ ਯੂਨੀਵਰਸਿਟੀ ਤੋਂ ਐਮ ਏ ਕੀਤੀ। ਸੰਨ 2007 ‘ਚ ਅਕਾਲ ਚਲਾਣਾ ਕਰ ਗਏ।
----
ਕਿਤਾਬਾਂ: ਪੰਜਾਬੀ ਵਿੱਚ ਚਾਰ ਕਵਿਤਾ ਸੰਗ੍ਰਹਿ ਅੱਗ ਦਾ ਰੰਗ(1975), ਮੋਹ ਮਿੱਟੀ ਤੇ ਮਨੁੱਖ (1990), ਇੱਥੇ ਹੀ ਕਿਤੇ (1992), ਭੋਇੰ (2000) ਹਿੰਦੀ ਵਿੱਚ ਇੱਕ ਕਵਿਤਾ ਸੰਗ੍ਰਹਿ : ਮਿੱਟੀ ਸਾਂਸ ਲੇਤੀ ਹੈ (1993) ਛਪ ਚੁੱਕੇ ਹਨ। ਇਸ ਤੋਂ ਇਲਾਵਾ: ਹਿੰਦੀ ਵਿੱਚ ਸੰਪਾਦਨ ਤੇ ਅਨੁਵਾਦ : ਸ਼ਤਾਬਦੀ ਪੰਜਾਬੀ ਸਾਹਿਤ ਓ ਪੰਖੁਰੀ(ਪੰਜਾਬੀ ਦੀਆਂ ਪ੍ਰੇਮ ਕਵਿਤਾਵਾਂ) ਅਤੇ ਵੱਖ-ਵੱਖ ਭਾਰਤੀ ਭਾਸ਼ਾਵਾਂ ਦੀਆਂ ਕਵਿਤਾਵਾਂ ਦਾ ਪੰਜਾਬੀ ਵਿੱਚ ਅਨੁਵਾਦ ਕੀਤਾ ਹੈ।
----
ਇਨਾਮ ਸਨਮਾਨ: ਮਰਹੂਮ ਚਾਹਲ ਸਾਹਿਬ ਨੂੰ ਆਪਣੀਆ ਲਿਖਤਾਂ ਅਤੇ ਅਨੁਵਾਦ ਦੀਆਂ ਸੇਵਾਵਾਂ ਬਦਲੇ ਨੈਸ਼ਨਲ ਸਿਮਪੋਜ਼ਿਅਮ ਆਫ ਪੋਇਟਸ-2004 ‘ਚ ,ਬੰਗਲੋਰ, ਜਨਵਾਦੀ ਕਵਿਤਾ ਮੰਚ ਪੰਜਾਬ ਵਲੋਂ ਜਨਵਾਦੀ ਕਵਿਤਾ ਪੁਰਸਕਾਰ-2002,ਪੰਜਾਬੀ ਕਵਿਤਾ ਸੰਗ੍ਰਹਿ ‘ਭੋਇੰ ਲਈ, ਸੰਤ ਰਾਮ ਉਦਾਸੀ (ਲੋਕ ਕਵੀ) ਪੁਰਸਕਾਰ-1994, ਸਫਦਰ ਹਾਸ਼ਮੀ -1992 ਨਾਲ਼ ਸਨਮਾਨਿਆ ਗਿਆ।
----
ਦੋਸਤੋ! ਸਤਿਕਾਰਤ ਸ: ਰਾਮ ਸਿੰਘ ਚਾਹਲ ਜੀ ਦੀਆਂ ਲਿਖਤਾਂ ਬਾਰੇ ਡੈਡੀ ਸ: ਗੁਰਦਰਸ਼ਨ ਬਾਦਲ ਜੀ ਅਤੇ ਦਰਸ਼ਨ ਦਰਵੇਸ਼ ਜੀ ਤੋਂ ਬਹੁਤ ਤਾਰੀਫ਼ ਸੁਣੀ ਹੋਈ ਸੀ...ਪਰ ਉਹਨਾਂ ਦੀ ਆਪਣੀ ਕੋਈ ਵੀ ਰਚਨਾ ਮੈਨੂੰ ਅਜੇ ਤੀਕ ਪੜ੍ਹਨ ਦਾ ਮੌਕਾ ਨਹੀਂ ਸੀ ਮਿਲ਼ਿਆ। ਹੋਰ ਭਾਸ਼ਾ ਦੀ ਪੰਜਾਬੀ ‘ਚ ਅਨੁਵਾਦ ਕੀਤੀ ਇੱਕ ਕਿਤਾਬ ਜ਼ਰੂਰ ਪੜ੍ਹੀ ਹੈ, ਜਿਸ ਵਿਚ ਚਾਹਲ ਸਾਹਿਬ ਦੇ ਨਾਲ਼ ਪੰਜਾਬੀ ਦੇ ਕੋਈ ਪੰਜ-ਛੇ ਨਾਮੀ ਲੇਖਕਾਂ ਨੇ ਅਨੁਵਾਦ ਦਾ ਕੰਮ ਕੀਤਾ ਹੋਇਆ ਹੈ, ਤੇ ਗ਼ੁਸਤਾਖ਼ੀ ਮੁਆਫ਼, ਮੈਂ ਸਾਰਿਆਂ ‘ਚੋਂ ਚਾਹਲ ਸਾਹਿਬ ਦੀਆਂ ਅਨੁਵਾਦ ਕੀਤੀਆਂ ਨਜ਼ਮਾਂ ਪੜ੍ਹ ਕੇ ਸਭ ਤੋਂ ਵੱਧ ਪ੍ਰਭਾਵਿਤ ਹੋਈ ਹਾਂ।
---
ਬਾਦਲ ਸਾਹਿਬ ਅਤੇ ਦਰਵੇਸ਼ ਜੀ ਦੇ ਦੱਸਣ ਮੁਤਾਬਕ, ਕੋਈ ਲੇਖਕ ਉਹਨਾਂ ਵਰਗਾ ਹੋਰ ਭਾਸ਼ਾਵਾਂ ਤੋਂ ਪੰਜਾਬੀ ‘ਚ ਅਨੁਵਾਦ ਨਹੀਂ ਕਰ ਸਕਿਆ। ਚਾਹਲ ਸਾਹਿਬ ਦੇ ਹੋਣਹਾਰ ਸਪੁੱਤਰ, ਗੁਰਦੀਪ ਸਿੰਘ ਚਾਹਲ ਜੀ, ਜਿਹੜੇ ਖ਼ੁਦ ਬਹੁਤ ਵਧੀਆ ਕਵਿਤਾ ਲਿਖਦੇ ਨੇ, ਉਹਨਾਂ ਦੀਆਂ ਬੇਹੱਦ ਖ਼ੂਬਸੂਰਤ ਅਣਪ੍ਰਕਾਸ਼ਿਤ ਰਚਨਾਵਾਂ ਭੇਜ ਕੇ ਮੇਰੀ ਦਿਲੀ ਇੱਛਾ ਪੂਰੀ ਕਰ ਦਿੱਤੀ ਹੈ। ਉਹਨਾਂ ਦੀਆਂ ਲਿਖਤਾਂ ਆਰਸੀ ਲਈ ਪਹੁੰਚਣਾ, ਸਾਡੇ ਲਈ ਮਾਣ ਵਾਲ਼ੀ ਗੱਲ ਹੈ। ਅੱਜ ਉਹਨਾਂ ਦੀ ਕਲਮ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਸਲਾਮ ਭੇਜਦੀ ਹੋਈ, ਇਹਨਾਂ ਨਜ਼ਮਾਂ ਨੂੰ ਆਰਸੀ ‘ਚ ਸਤਿਕਾਰ ਸਹਿਤ ਸ਼ਾਮਲ ਕਰ ਰਹੀ ਹਾਂ। ਗੁਰਦੀਪ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਨਾਲ਼ ਹੀ ਦਰਵੇਸ਼ ਜੀ ਵੀ ਬੇਹੱਦ ਧੰਨਵਾਦ ਹੈ ਜਿਨ੍ਹਾਂ ਨੇ ਆਰਸੀ ਦਾ ਲਿੰਕ ਗੁਰਦੀਪ ਜੀ ਨੂੰ ਭੇਜਿਆ।
**************
ਆਪੋ ਆਪਣਾ ਚਾਂਦਨੀ ਚੌਕ
ਇੱਕ ਗੱਦ ਕਵਿਤਾ
ਮੈਂ ਸੱਚਮੁੱਚ ਵੱਡਾ ਹੋ ਗਿਆ ਹਾਂ . ਹੁਣ ਮੈਂ ਆਪਣੇ ਬੱਚੇ ਨੂੰ ਵੱਡੇ ਹੁੰਦੇ ਦੇਖ ਰਿਹਾ ਹਾਂ . ਖੁਸ਼ ਹੋ ਰਿਹਾ ਹਾਂ. ਪਤਨੀ ਖੁਸ਼ ਹੋ ਰਹੀ ਹੈ. ਦੇਖ ਰਿਹਾ ਹਾਂ - ਸਾਥੋਂ ਬਿਨਾਂ ਹੋਰ ਕੋਈ ਵੀ ਕਿਉਂ ਖੁਸ਼ ਨਹੀਂ ਦਿਸ ਰਿਹਾ ? ਅਜੀਬ ਹੈ ਕਿ ਬੱਚਾ ਜਿਉਂ ਜਿਉਂ ਵੱਡਾ ਹੁੰਦਾ ਜਾ ਰਿਹਾ ਹੈ , ਮੈਂ ਨਿੱਕਾ ਹੁੰਦਾ ਜਾ ਰਿਹਾ ਹਾਂ. ਉਮਰ ਵੱਧ ਨਹੀਂ ਘੱਟ ਰਹੀ ਹੈ . ਇਹ ਗੱਲ ਮੇਰੀ ਕੰਧ ‘ਤੇ ਲੱਗਿਆ ਸ਼ੀਸ਼ਾ ਮੈਨੂੰ ਦੱਸ ਰਿਹਾ ਹੈ. ਬੇਜਾਨ ਚੀਜ਼ਾਂ ਵੀ ਬੋਲਣ ਲੱਗਦੀਆਂ ਹਨ. ਕੰਧਾਂ ਬੜਾ ਕੁਝ ਕਹਿ ਰਹੀਆਂ ਹਨ. ਲਾਗਲੇ ਖੂਹ ‘ਚੋਂ ‘ਵਾਜ਼ ਆ ਰਹੀ ਹੈ . ਬ੍ਰਿਖ ਤੋਂ ਪੰਛੀਆਂ ਦੀ ਆਵਾਜ਼ ਵਾਰ ਵਾਰ ਕਹਿ ਰਹੀ ਹੈ ‘ਤੁਸੀਂ ਬੁੱਢੇ ਹੁੰਦੇ ਜਾ ਰਹੇ ਹੋ’ . ਮੈਂ ਉਨ੍ਹਾਂ ਵਲ ਧਿਆਨ ਦੇਣ ਲੱਗਦਾ ਹਾਂ . ਗਹੁ ਨਾਲ਼ ਦੇਖਦਾ ਹਾਂ . ਕਬੂਤਰਾਂ ਦੀ ਗੁਟਰ-ਗੂੰ ਸੁਣਦੀ ਹੈ .ਲਗਦਾ ਹੈ ਜਿਵੇਂ ਫਿਰ ਤੋਂ ਜੁਆਨ ਹੋ ਰਿਹਾ ਹਾਂ . ਸਾਰੇ ਪੰਛੀ ਜੁਆਨ ਨਜ਼ਰ ਆਉਂਦੇ ਹਨ . ਕੋਈ ਵੀ ਬੁੱਢਾ ਨਹੀਂ ਦਿਖ ਰਿਹਾ .ਸੋਚਦਾਂ - ਜੋ ਉਡਾਰੀ ਲਾ ਸਕਦੇ ਨੇ, ਉਹ ਕਦੇ ਬੁੱਢੇ ਨਹੀਂ ਹੋ ਸਕਦੇ . ਕਦੇ ਭੀਖੀ, ਕਦੇ ਭਦੌੜ, ਕਦੀ ਲੁਧਿਆਣੇ ਕਦੀ ਚੰਡੀਗੜ੍ਹ. ਬੰਦਾ ਵੀ ਉਡਾਰੀਆਂ ਮਾਰ ਸਕਦਾ ਹੈ . ਪਰ ਉਹ ਕੀ ਕਰੇ ? ਪੱਚੀਵੇਂ ਸਾਲ ਤੱਕ ਪਹੁੰਚਦਿਆਂ ਹੀ ਉਸ ਦੇ ਪਰ ਕੱਟ ਦਿੱਤੇ ਜਾਂਦੇ ਨੇ .ਕੌਣ ਕੱਟਦਾ ਹੈ ਇਹ ਪਰ ? ਪਹਿਲੀ ਉਡਾਰੀ ਤੇ ਅਖ਼ਰੀ ਉਡਾਰੀ ਇੱਕੋ ਦਿਨ . ਰਹਿੰਦੀ ਉਮਰ ਲੂਣ ਤੇਲ ਦੇ ਹਵਾਲੇ ਹੋ ਜਾਂਦੀ ਹੈ . ਮੇਰੇ ਪਿੰਡ ਦੇ ਕਿੰਨੇ ਹੀ ਬੰਦਿਆਂ ਨੂੰ ਜਾਣਦਾ ਹਾਂ, ਜਿਨ੍ਹਾਂ ਨੇ ਸਾਰੀ ਉਮਰ , ਮੇਰੇ ਪਿੰਡ ਦੀ ਚਿਮਨੇ ਦੀ ਹੱਟੀ ਨੂੰ ਹੀ, ਦਿੱਲੀ ਦਾ ਕਨਾਟ ਪੈਲੇਸ ਸਮਝਿਆ ਹੋਇਆ ਹੈ, ਤੇ ਪਿੰਡ ਦੀ ਸੱਥ ਨੂੰ ਚਾਂਦਨੀ ਚੌਕ.
ਹਰ ਇੱਕ ਦੀ ਆਪਣੀ ਆਪਣੀ ਉਡਾਰੀ ਹੈ.
ਹਰ ਇੱਕ ਦਾ ਆਪਣਾ ਆਪਣਾ ਚਾਂਦਨੀ ਚੌਕ ਹੈ.
******
ਬਸ ਇਉਂ ਹੀ...
ਨਜ਼ਮ
ਇਕ ਵਾਰ ਸੋਚਦਾ ਹਾਂ
ਮੇਰੇ ਮਰਨ ਨਾਲ
ਸਾਰੀ ਦੁਨੀਆਂ ਹੀ ਮਰ ਜਾਏਗੀ
.....
ਫਿਰ ਸੋਚਦਾ ਹਾਂ
ਮੇਰੇ ਮਰਨ ਨਾਲ
ਕਿਧਰੇ ਕੁਝ ਵੀ ਨਹੀਂ ਹੋਵੇਗਾ ।
.......
ਬਿਰਖ ਆਪਣੇ ਨਵੇਂ ਪੱਤੇ
ਕੱਢਦੇ ਰਹਿਣਗੇ
ਫਸਲਾਂ ਵੱਧਣੋਂ-ਫੁੱਲਣੋਂ ਨਹੀਂ ਰੁਕਣਗੀਆਂ
ਸ਼ਾਮ ਵੀ
ਇਸੇ ਤਰਾਂ ਹੀ ਆਏਗੀ
ਸੁਬ੍ਹਾ ਹੋਰ ਵੀ ਹਸੀਨ ਹੋ ਕੇ ਮਿਲੇਗੀ
ਦੋ ਪਲ ਲਈ ਅੱਖਾਂ ਮੀਟਦਾ ਹਾਂ
...........................
ਦੋ ਪਲ ਲਈ ਫਿਰ ਜਾਗਦਾ ਹਾਂ
ਤਾਰੇ ਟਿਮਟਮਾਉਂਦੇ ਹਨ
ਚੁੱਲ੍ਹੇ ਤਪਦੇ ਹਨ
ਰੋਟੀਆਂ ਪੱਕਦੀਆਂ ਹਨ
ਤੜਕੇ ਲੱਗਣ ਲੱਗਦੇ ਹਨ
ਨਹੀਂ ਹੋਏਗੀ ਤਾਂ ਬਸ ਇਕ ਮੇਰੀ
ਆਵਾਜ਼ ਨਹੀਂ ਹੋਏਗੀ
ਉਂਜ ਮੇਰੀ ਆਵਾਜ਼ ਤੋਂ ਵੀ
ਕਿਸੇ ਨੇ ਕੀ ਲੈਣਾ ਹੈ?
......................
ਆਵਾਜ਼, ਜਦ ਵੀ ਲਗਾਉਂਦਾ ਹਾਂ
ਆਪਣੇ ਲਈ ਹੀ ਲਗਾਉਂਦਾ ਹਾਂ!
ਆਵਾਜ਼ ਨਾ ਵੀ ਮਾਰੋ
ਕਲੈਂਡਰ ਤੇ ਤਰੀਕ ਬਦਲਦੀ ਰਹਿੰਦੀ ਹੈ।
*******
ਸੁਆਲ
ਨਜ਼ਮ
ਮਿੱਤਰ ਬੇਲੀ ਕਹਿੰਦੇ ਹਨ
ਮੈਂ ਪੰਜਾਹਾਂ ਦਾ ਹੋ ਕੇ
ਹਮੇਸ਼ਾਂ ਪੱਚੀਆਂ ਦਾ ਲਗਦਾ ਹਾਂ
ਉਹ ਇਤਰਾਜ਼ ਵੀ ਕਰਦੇ ਹਨ
ਮੈਂ ਦਾੜ੍ਹੀ ਕਿਉਂ ਰੰਗਦਾ ਹਾਂ
....................
ਮੈਂ ਵਾਰ ਵਾਰ ਕਹਿੰਦਾ ਹਾਂ
ਮੈਂ ਸਿਆਣਾ ਨਹੀਂ ਬਣਨਾ ਚਾਹੁੰਦਾ
ਤੁਸੀਂ ਮੈਂਨੂੰ ਸਿਆਣਾ ਕਿਉਂ ਬਨਾਣਾ ਚਾਹੁੰਦੇ ਹੋ ?
ਪੰਜਾਹ ਦਾ ਹੋ ਕੇ ਵੀ
ਮੈਂ ਉਹੀ ਲਿਖਦਾ ਹਾਂ,
ਜੋ ਪੱਚੀਆਂ ਦਾ ਹੈ
ਤੇ ਫਿਰ ਜਦੋਂ ਤੱਕ,
ਇਉਂ ਹੀ ਲਿਖਦਾ ਰਹਾਂਗਾ
ਲਗਦਾ ਹੈ,
ਮੈਂ ਪੰਜਾਹ ਤੋਂ ਅਗਾਂਹ ਨਹੀਂ ਪਹੁੰਚ ਸਕਦਾ
...................
ਦੇਖੋ ਨਾ!
ਘਰ-ਵਾਲੀ ਨਾਲ ਤੁਰਦਾ
ਜੁਆਨ ਲਗਦਾ ਹਾਂ
ਬੇਟੇ ਨਾਲ ਤੁਰਦਾ,
ਉਹਦਾ ਹਾਣੀ ਲਗਦਾ ਹਾਂ
ਫਿਰ ਵੀ,
ਮਿੱਤਰਾਂ ਨਾਲ ਤੁਰਦਾ
ਮਿੱਤਰਾਂ ਨੂੰ ਕਿਉਂ ਠੀਕ ਨਹੀਂ ਲਗਦਾ
ਪਤਾ ਨਹੀਂ …………!
******
16 comments:
waaqia hi bahut sohniaan nazmaan ne;bharpoor falsfe naal aarasta
ਤਨਦੀਪ ਜੀ ਤੁਰ ਗਏ ਸ਼ਾਇਰਾਂ ਨੂੰ ਮਰਹੂਮ ਲਿਖਣਾ ਮੈਨੂੰ ਚੰਗਾ ਨਹੀਂ ਲੱਗਿਆ !
ਉਹ ਵੀ ਉਦਾਸੀ ਪਾਸ਼ ਸ਼ਿਵ ਦਿਲ ਜਿਹੇ ਸ਼ਾਇਰਾਂ ਨੂੰ
ਤੇ ਅੱਜ ਚਾਹਲ ਦੇ ਨਾਂ ਮੂਹਰੇ ਲੱਗਿਆ ਇਹ ਸ਼ਬਦ ਮੈਥੋਂ ਬਿਲਕੁਲ ਵੀ ਝੱਲਿਆ ਨਹੀਂ ਗਿਆ !!
ਨਾਲੇ ਸ਼ਾਇਰ ਫਕੀਰ ਲੋਕ ਮਰਦੇ ਨਹੀਂ
ਕਵਿਤਾ ਦੇ ਖੇਤਾਂ ਨਾਲ਼ ਜੁੜੇ ਸਰੋਕਾਰਾਂ ਨੂੰ ਪਾਸ਼ ਤੋਂ ਬਾਦ ਜੇ ਕੋਈ ਕਵੀ ਸ਼ਿੱਦਤ ਨਾਲ਼ ਪੇਸ਼ ਕਰ ਸਕਿਆ ਤਾਂ
ਉਹ ਸੀ ਰਾਮ ਸਿੰਘ ਚਾਹਲ:
ਕੁੱਝ ਕਾਵਿ-ਟੋਟੇ ਵੇਖੋ-
---------------
ਦੋ ਵਰ੍ਹੇ ਪਹਿਲਾਂ
ਕਣਕ ਦੀ ਫ਼ਸਲ ਨੂੰ
ਪਾਣੀ ਦਾ ਸੋਕਾ ਮਾਰ ਗਿਆ
ਪਿਛਲੀ ਵਾਰ ਗੜਿਆਂ ਦੀ
ਮਾਰ ਪੈ ਗਈ
ਇਸ ਵਾਰ ਵੇਖੋ ਕੀ ਬਣਦਾ ਹੈ
ਕਣਕ ਬੀਜਣ ਸਮੇਂ
ਤਾਏ ਪੂਰਣ ਨੇ
ਰੱਬ ਦਾ ਨਾਂ ਤਾਂ
ਸੁਣਿਆ ਹੈ
ਕਈ ਵਾਰ ਲਿਆ ਸੀ(ਫਿਰ ਤੋਂ)
--------------------------
ਖੇਤ ਬੀਜਣ ਲਈ ਤੁਰਿਆ ਹਾਂ
ਪਹਿਲਾ ਦਾਣਾ ਜਿਉਂ ਹੀ
ਧਰਤ ਵਿੱਚ ਸੁਟਦਾ ਹਾਂ
ਧਰਤੀ ਆਪਣੇ ਦੁਆਰ ਖੋਲ੍ਹ ਲੈਂਦੀ ਹੈ (ਲੁਕ-ਛੁਪ ਦਾ ਖੇਲ)
---------------------
ਆਪਣੇ ਖੇਤਾਂ ਤੇ
ਉਹਨੂੰ ਪੂਰਾ ਭਰੋਸਾ ਹੈ
ਖੇਤ ਕਹਿੰਦਾ ਹੈ
ਬੱਸ
ਭਰੋਸਾ ਰੱਖੀਂ ਮਿਲ਼ਦਾ ਰਹੀਂ
ਤੇਰੇ ਬਿਨਾ ਮੈਂ ਵੀ ਬੰਜਰ ਹੋ ਜਾਵਾਂਗਾ (ਯਕੀਨ)
Aarsi da aaj tak da sab ton cadda hasil...........Darvesh
ਗੁਰਪ੍ਰੀਤ ਜੀ! ਮੋਹ ਨਾਲ਼ ਭਿੱਜੇ ਤੁਹਾਡੇ ਗਿਲੇ ਬਾਰੇ ਮੈਂ ਸਿਰਫ਼ ਏਨਾ ਹੀ ਕਹਾਂਗੀ ਕਿ ਤੁਹਾਡੇ ਤੋਂ ਪਹਿਲਾਂ ਤੁਹਾਡੇ ਸਮੇਤ ਕਿਸੇ ਨੇ ਵੀ ਇਸ ਬਾਰੇ ਕਿੰਤੂ ਨਹੀਂ ਕੀਤਾ...ਮੈਂ ਪਹਿਲਾਂ ਵੀ ਗ਼ੈਰ-ਹਾਜ਼ਿਰ ਲੇਖਕ ਸਾਹਿਬਾਨ ਦੇ ਨਵਾਂ ਅੱਗੇ 'ਮਰਹੂਮ' ਲਿਖਦੀ ਰਹੀ ਹਾਂ। 'ਮਰਹੂਮ' ਲਿਖ ਕੇ ਕਿਸੇ ਦਾ ਵੀ ਦਿਲ ਦੁਖਾਣਾ ਜਾਂ ਇਹਨਾਂ ਦੇ ਕਿਸੇ ਵੀ ਲੇਖਕ ਪ੍ਰਤੀ ਮੋਹ ਨੂੰ ਠੇਸ ਲਾਉਂਣਾ ਹਰਗਿਜ਼ ਨਹੀਂ ਹੈ। ਕਈ ਵਾਰ ਕਿਸੇ ਖ਼ਾਸ ਲੇਖਕ ਨਾਲ਼ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ। ਇਸ ਸ਼ਬਦ ਨੂੰ ਵਰਤਣ ਦਾ ਮਤਲਬ, ਉਹਨਾਂ ਪਾਠਕਾਂ ਨੂੰ ਲੇਖਕਾਂ ਬਾਬਤ ਪੂਰੀ ਜਾਣਕਾਰੀ ਦੇਣਾ ਹੈ, ਜੋ ਇਹਨਾਂ ਨੂੰ ਪਹਿਲੀ ਵਾਰ ਪੜ੍ਹ ਰਹੇ ਹੋਣਗੇ। ਉਂਝ ਵੀ ਲੇਖਕ ਦੇ ਸਾਹਿਤਕ ਵੇਰਵੇ 'ਚ ਤਾਂ ਲਿਖਿਆ ਹੀ ਜਾਂਦਾ ਹੈ। ਲੇਖਕ ਦਾ ਸਰੀਰ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਜਾਂਦਾ ਹੈ, ਪਰ ਉਸਦੀ ਕਲਮ ਅਮਰ ਹੁੰਦੀ ਹੈ। ਮੈਂ ਇਸ ਬਾਰੇ ਥੋੜ੍ਹਾ ਖੁੱਲ੍ਹੇ ਸਾਹਿਤਕ ਪੱਖ ਤੋਂ ਵੇਖਦੀ ਹਾਂ...ਹੋ ਸਕਦੈ ਕਿ ਮੈਂ ਗ਼ਲਤ ਹੋਵਾਂ...ਦੇਖਦੇ ਹਾਂ ਬਾਕੀ ਪਾਠਕ/ਲੇਖਕ ਸਾਹਿਬਾਨ ਇਸ ਬਾਰੇ ਕੀ ਕਹਿੰਦੇ ਹਨ। ਜੋ ਬਾਕੀ ਰਾਏ ਦੇਣਗੇ..ਉਸਨੂੰ ਅਮਲ 'ਚ ਲਿਆਂਦਾ ਜਾਵੇਗਾ। ਆਸ ਹੈ ਕਿ ਇਸ ਬਾਬਤ ਸਾਰੇ ਟਿੱਪਣੀ ਪੜ੍ਹ ਕੇ ਆਪਣੀ ਰਾਏ ਨਾਲ਼ ਨਿਵਾਜ ਮੈਨੂੰ ਰਾਹ ਪਾਉਂਗੇ। ਤੁਹਾਡੀਆਂ ਟਿੱਪਣੀਆਂ ਦੀ ਮੈਨੂੰ ਉਡੀਕ ਰਹੇਗੀ।
ਅਦਬ ਸਹਿਤ
ਤਨਦੀਪ ਤਮੰਨਾ
ਗੁਰਮੀਤ ਜੀ! ਤੁਹਾਡੀ ਟਿੱਪਣੀ 'ਚ ਸ਼ਾਮਲ ਕੀਤੀਆਂ ਨਜ਼ਮਾਂ ਦੀਆਂ ਸਤਰਾਂ ਬੇਹੱਦ ਖ਼ੂਬਸੂਰਤ ਨੇ। ਮੈਨੂੰ ਸ: ਰਾਮ ਸਿੰਘ ਚਾਹਲ ਸਾਹਿਬ ਨੂੰ ਪੜ੍ਹਨ ਦਾ ਮੌਕਾ ਨਹੀਂ ਸੀ ਮਿਲ਼ਿਆ, ਪਰ ਡੈਡੀ ਜੀ ਅਤੇ ਦਰਵੇਸ਼ ਜੀ ਦੇ ਉਹਨਾਂ ਬਾਰੇ ਦੱਸਣ ਉਪਰੰਤ ਜਗਿਆਸਾ ਪੈਦਾ ਹੋਈ ਹੈ ਕਿ ਉਹਨਾਂ ਦੀ ਹਰ ਇੱਕ ਲਿਖਤ ਪੜ੍ਹਾਂ, ਜੋ ਵੀ ਮਾਰਕੀਟ 'ਚ ਉਪਲਬਧ ਹੋਵੇ। ਮੇਰੇ ਵਰਗੇ ਹੋਰ ਦੋਸਤ ਵੀ ਬਹੁਤ ਹੋਣਗੇ, ਜਿਨ੍ਹਾ ਨੇ ਉਹਨਾਂ ਦੀ ਉਮਦਾ ਸ਼ਾਇਰੀ ਦਾ ਪਹਿਲੀ ਵਾਰ ਆਨੰਦ ਮਾਣਿਆ ਹੈ। ਇਸ ਬਾਬਤ ਮੈਂ ਦਰਵੇਸ਼ ਜੀ ਨੂੰ ਬੇਨਤੀ ਕੀਤੀ ਹੈ ਤੇ ਉਹ ਜਲਦ ਹੀ ਚਾਹਲ ਸਾਹਿਬ ਦੀਆਂ ਕਿਤਾਬਾਂ ਖਰੀਦ ਕੇ ਮੈਨੂੰ ਘੱਲ ਰਹੇ ਨੇ।
ਖੇਤ ਬੀਜਣ ਲਈ ਤੁਰਿਆ ਹਾਂ
ਪਹਿਲਾ ਦਾਣਾ ਜਿਉਂ ਹੀ
ਧਰਤ ਵਿੱਚ ਸੁਟਦਾ ਹਾਂ
ਧਰਤੀ ਆਪਣੇ ਦੁਆਰ ਖੋਲ੍ਹ ਲੈਂਦੀ ਹੈ (ਲੁਕ-ਛੁਪ ਦਾ ਖੇਲ)
ਬਹੁਤ ਖ਼ੂਬ! ਉਹਨਾਂ ਦੀ ਕਲਮ ਨੂੰ ਇੱਕ ਵਾਰ ਫੇਰ ਸਲਾਮ!
ਅਦਬ ਸਹਿਤ
ਤਨਦੀਪ ਤਮੰਨਾ
Tandeep Ji
Writers from Mansa were emotionally attached to him.Haribhajan Sidhu mansa ,Gurpreet,playwright Ajmer Aulakh,novelist Ram Swaroop Ankhi were instrumental in organising first Ram Singh Mememorial Symposium way back in April 2008 in Mansa which was widely attended by the writers from across Punjab and Delhi apart from Imroz.We were all in taers at the sudden demise of the darling of the masses of Mansa.So far as word 'Marhoom' is concerned literally it means 'The one God has bestowed mercy on-by calling him to His Heavenly Abode.There was nothing derogatory in that word.
I am greatly indebted to Chahal as he encouraged me to compose good poems and it was he whom I chose to unveil my first poetry collection "Parchhawian De Magre Magar" in April 2005.He had influenced literary circles of Ganganagar(Rajasthan) since the days he was posted in as an office with an insurance company Abohar a neighbouring town of Ganganagar and was associated with compiling litarary editions of a local daily .We should nt be swayed by the words but by the deeds of the men of words.He is still with us by the side of poesy.
Tamanna ji theek rehandey hon? Ajj Aarsi nu bahut dina baad padheya hai. Late Ram Singh Chahal ji di kavitavan bahut sundar ne. Badhai hovey.
Gurpreet ji da comment kujh changa nahin lagga. aise karkey ajj pehli waar comment likhna pai reha hai. Changa hunda je oh Kavi de emotionally enney nerey si tan ohna baarey te ohdi kavitaavan baare kujh likh ke jaandey.
'Marhoom' shadb jiss tarah Gurmeet Brar ji ne aakheya hai..It is not derigatory at all. We should think from a broader perspective. Je shabd baney ne ke ohna da koi matlab hai. Sanu ehna gallan ton uthey uth ke Kavi di kavitaavan baare likhna chahida hai. Tuhadi gall sahi ke tussi aggey vi eh shabd varteya hai..odon ehna aitraaz nahin kita. Mainu yaad hai ke tussi apne Taya ji late Bakhtarwar Singh Deol baarey vi ehi shabd varteya si. Nikkiaan nikkiaan gallan te matt bhedh paun naalon changa hovey je assin sahit baarey socheiye. Punjabi ch likhna chahundi si, par mere kol font nahin hann.
Chahal ji diyaan kavitavaan bahut sundar ne, aisiaan rachnawa lagandey reha karo. Ohna de betey da vi dhanwaad kardey haan, jinna eh saadey takk pahunchaian hann.
Suhasini Ramana
Brampton, Canada.
Tamanna ji ikk gall te mai likhna bhull hi challi saan ke Chahal ji di Chandni Chownk waali kavita bahut asrdaar laggi.
Suhasini Ramanna
Brampton, Canada
ਤਨਦੀਪ ਤਮੰਨਾ ਜੀ ਗੁਰ ਫਤਹਿ ਪ੍ਰਵਾਨ ਕਰੋ! ਗੁਰਪ੍ਰੀਤ ਦਾ ਕੁਮੈਂਟ ਪੜ੍ਹ ਕੇ ਲਿਖਣੋਂ ਰਹਿ ਨਾ ਸਕਿਆ। ਮੈਨੂੰ ਵੀ ਮਾੜੀ-ਮੋਟੀ ਸਾਹਿਤ ਦੀ ਸੂਝ ਹੈ। ਸਾਹਿਤਕ ਰਸਾਲਿਆਂ, ਪੇਪਰਾਂ 'ਚ ਤੁਹਾਡੇ ਆਖਣ ਮੁਤਾਬਕ ਗੈਰ-ਹਾਜ਼ਿਰ ਲੇਖਕਾਂ ਨੂੰ 'ਮਰਹੂਮ' ਲਿਖਕੇ ਸੰਬੋਧਿਤ ਕੀਤਾ ਜਾਂਦਾ ਰਿਹਾ ਹੈ ਤੇ ਰਹੇਗਾ। ਇਹਦੇ 'ਚ ਕੋਈ ਗਲਤ ਗੱਲ ਨਹੀਂ ਹੈ। ਸ਼ਬਦ-ਕੋਸ਼ 'ਚ ਲਿਖਿਆ ਸ਼ਬਦ ਆਖਿਰ ਕਿਤੇ ਤਾਂ ਵਰਤੋਂ 'ਚ ਆਉਂਦਾ ਹੀ ਹੈ ਨਾ? ਗੁਰਪ੍ਰੀਤ ਅੱਗੇ ਬੇਨਤੀ ਹੈ ਕਿ ਇੱਕ ਸ਼ਬਦ ਪਿੱਛੇ ਸਾਹਿਤ ਸਭਾਵਾਂ ਵਾਲੇ ਬਖੇੜੇ ਨਾ ਏਥੇ ਖੜ੍ਹੇ ਕਰੋ। ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਬਾਰੇ ਸਾਹਿਤ ਸਭਾਵਾਂ 'ਚ ਲੋਕਾਂ ਨੂੰ ਝਗੜਦੇ ਆਮ ਵੇਖਿਆ ਹੈ। ਗੱਲ ਮੰਨਣਯੋਗ ਤਾਂ ਹੋਵੇ!
ਇੱਕ ਪਾਠਕ ਦੀ ਪਹਿਲਾਂ ਲਿਖੀ ਗੱਲ ਮੈਂ ਦੋਹਰਾ ਰਿਹਾਂ ਕਿ ਗੁਰਪ੍ਰੀਤ ਚੰਗਾ ਹੁੰਦਾ ਜੇ ਤੁਸੀਂ ਚਾਹਲ ਸਾਹਿਬ ਬਾਰੇ ਜਾਂ ਉਹਨਾਂ ਦੀ ਰਚਨਾ ਬਾਰੇ ਕੁਝ ਲਿਖ ਦਿੰਦੇ।
ਰਾਮ ਸਿੰਘ ਚਾਹਲ ਜੀ ਦੀਆਂ ਕਵਿਤਾਵਾਂ ਮੈਂ ਵੀ ਪਹਿਲੀ ਵਾਰ ਪੜ੍ਹੀਆਂ ਨੇ, ਰੂਹ ਤੱਕ ਅਸਰ ਕਰ ਗਈਆਂ। ਕਵਿਤਾ ਦਾ ਹਰ ਸ਼ਬਦ ਉਹਨਾਂ ਪਿੰਡੇ ਤੇ ਹੰਢਾ ਕੇ ਫੇਰ ਪੰਨਿਆਂ ਤੇ ਉਤਾਰਿਆ ਹੈ। ਇਹ ਵੀ ਚੰਗਾ ਲੱਗਿਆ ਕਿ ਉਹਨਾਂ ਦੇ ਸਪੁੱਤਰ 'ਚ ਵੀ ਇਹੀ ਗੁਣ ਨੇ। ਕਦੇ ਉਹਨਾਂ ਨੂੰ ਵੀ ਰੂਬਰੂ ਕਰੋ। ਤਮੰਨਾ ਜੀ ਤੁਸੀਂ ਬੀਮਾਰ ਰਹਿ ਕੇ ਵੀ ਆਰਸੀ ਤੇ ਏਨਾ ਕੰਮ ਕਰ ਰਹੇ ਹੋਂ, ਮੈਂ ਤੁਹਾਡੀ ਹਿੰਮਤ ਅਤੇ ਸਾਹਿਤ ਪ੍ਰਤੀ ਲਗਨ ਦੀ ਦਾਦ ਦਿੰਦਾ ਹਾਂ। ਤੁਹਾਡੇ ਜਿੰਨਾ ਕੰਮ ਕੀਹਨੇ ਕਰ ਲੈਣਾ ਹੈ? ਆਰਸੀ ਦੀ ਤਰੱਕੀ ਲਈ ਦੁਆਵਾਂ ਕਰਦਾ ਹਾਂ। ਗੁਰਦੀਪ ਚਾਹਲ ਨੂੰ ਆਪਣੇ ਪਿਤਾ ਜੀ ਦੀਆਂ ਲਿਖਤਾਂ ਭੇਜਣ ਲਈ ਸ਼ਾਬਾਸ਼!
ਮਨਧੀਰ ਦਿਓਲ
ਕੈਨੇਡਾ
ਦੋਸਤੋ! ਤੁਹਾਡੀਆਂ ਸਭ ਦੀਆਂ ਟਿੱਪਣੀਆਂ ਮੈਂ ਪੜ੍ਹ ਲਈਆਂ ਨੇ, ਮੇਰੇ ਖ਼ਿਆਲ 'ਚ ਗੁਰਪ੍ਰੀਤ ਜੀ ਦਾ ਮਤਲਬ ਕੋਈ ਬਖੇੜਾ ਖੜ੍ਹਾ ਕਰਨ ਤੋਂ ਬਿਲਕੁਲ ਵੀ ਨਹੀਂ ਹੈ। ਉਹ ਆਪ ਇੱਕ ਸੁਲ਼ਝੇ ਹੋਏ ਇਨਸਾਨ ਅਤੇ ਕਵੀ ਹਨ। ਸ਼ਾਇਦ ਚਾਹਲ ਸਾਹਿਬ ਦੇ ਨਾਮ ਅੱਗੇ ਲੱਗਿਆ ਸ਼ਬਦ 'ਮਰਹੂਮ' ਉਹਨਾਂ ਨੂੰ ਚੰਗਾ ਨਹੀਂ ਲੱਗਿਆ...ਮੈਂ ਸੋਚਦੀ ਆਂ ਜੇ ਕੱਲ੍ਹ ਨੂੰ ਮੈਂ ਨਾ ਰਹਾਂ..ਦੂਸਰੇ ਦਿਨ ਅਖ਼ਬਾਰਾਂ, ਰਸਾਲਿਆਂ ਜਾਂ ਸਾਈਟਾਂ ਤੇ ਮੇਰੇ ਨਾਮ ਅੱਗੇ ਇਹੀ ਸ਼ਬਦ ਲਿਖਿਆ ਦੇਖ ਸ਼ਾਇਦ ਮੇਰੇ ਸਾਹਿਤਕ ਦੋਸਤ ਜਜ਼ਬਾਤੀ ਹੋ ਜਾਣਗੇ। ਪਰ ਸੰਸਾਰਿਕ ਸੱਚਾਈ ਨੂੰ ਮੰਨ ਲੈਣਾ ਚਾਹੀਦਾ ਹੈ। ਨਾਲ਼ੇ ਲੇਖਕ ਤਾਂ ਆਪਣੀਆਂ ਲਿਖਤਾਂ 'ਚ ਅਮਰ ਹੈ। ਤੁਹਾਡੀ ਇੱਕ ਗੱਲ ਨਾਲ਼ ਮੈਂ ਸਹਿਮਤ ਹਾਂ ਕਿ ਗੁਰਪ੍ਰੀਤ ਜੀ ਨੂੰ ਚਾਹਲ ਸਾਹਿਬ ਦੀਆਂ ਯਾਦਾਂ ਜਾਂ ਰਚਨਾਵਾਂ ਬਾਰੇ ਕੁਝ ਸਾਂਝਾ ਜ਼ਰੂਰ ਕਰਨਾ ਚਾਹੀਦਾ ਸੀ।
ਸ਼ੁਕਰੀਆ।
ਤਨਦੀਪ ਤਮੰਨਾ
Tandeep ji 'Marhoom' likhan ch' kuz ve galat nahi.Asi is phaani sansaar ton kooch kar chukke lokan lai ve swargvasi lafz ate Guruan lai joti jot samaouna ja fir kise nu saheed kehna,english vich asi late keh dinde han.is da matlab sirf eho hunda hai ke ih insaan hun sarerak tor te sade vich nahi riha ....nahi te kai vaari mere varga sir firia insaan, je kise di likhat changi lagge te us nu labhan tur painda hai.so meherbani karke Marhoom sabad jaroor likhia karo.bhull chukk di khima....
Chahal sahab diaan nazmaa bahut hi vadhia han, ohna nu pesh karke tussi changga kadam chukkia hai.
Tan taa harek da mukk hi jaanda hai gall taa bande de paae poorniaan di hai, Chahal saahib de paae poorne kaun mita sakega. shair marhoom ho sakda hai par changgi shairi taa kade vi marhoom nahi hundi.Naam moohre marhoom taa harek de lagg jaaega ik din par naam hethaan aondiaan nazmaan taa hamesha pathkaan te asar kardiaan rehngiaan.
ਤਮੰਨਾ ਜੀਓ! ਗੁਰਪ੍ਰੀਤ ਨੇ ਚਾਹਲ ਸਾਹਿਬ ਦੀਆਂ ਏਨੀਆਂ ਸੋਹਣੀਆਂ ਕਵਿਤਾਵਾਂ ਵਲੋਂ ਧਿਆਨ ਕਿੱਧਰ ਲਵਾ ਦਿੱਤਾ?ਸਾਡੇ ਬਾਬੇ ਨਾਨਕ ਨੇ ਸਾਨੂੰ ਜੀਵਨ-ਮੌਤ ਬਾਰੇ ਸਿੱਧੇ ਰਾਹ ਪਾਇਆ ਹੈ,ਉਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਬਹੁਤ ਸਾਲ ਪਹਿਲਾਂ, ਇੰਡੀਆ ਫੇਰੀ ਦੌਰਾਨ ਇੱਕ ਦੋਸਤ ਨਾਲ਼ ਮੈਂ ਇੱਕ ਵਾਰੀ ਮਾਨਸਾ ਕਿਸੇ ਫੰਕਸ਼ਨ ਤੇ ਗਿਆ ਸੀ, ਓਥੇ ਚਾਹਲ ਸਾਹਿਬ ਨੂੰ ਥੋੜ੍ਹੇ ਸਮੇਂ ਲਈ ਬੋਲਦਿਆਂ ਸੁਣਿਆ ਸੀ। ਜਿਵੇਂ ਗੁਰਮੀਤ ਬਰਾੜ ਹੋਰਾਂ ਨੇ ਦੱਸਿਆ ਹੈ, ਉਹਨਾਂ ਵਰਗੀਆਂ ਕਵਿਤਾਵਾਂ ਕਿਸੇ ਨਹੀਂ ਲਿਖ ਲੈਣੀਆਂ ਤੇ ਉਹਨਾਂ ਜਿਹਾ ਅਨੁਵਾਦ ਕਿਸੇ ਨਹੀਂ ਕਰ ਲੈਣਾ। । ਸ਼ਾਇਦ ਇਹਨਾਂ ਦੋਸਤੀਆਂ ਦੀ ਅਸਲੀਅਤ ਉਹ ਆਪਣੀ ਤੀਜੀ ਨਜ਼ਮ 'ਚ ਬਿਆਨ ਕਰ ਗਏ ਹਨ, ਧਿਆਨ ਨਾਲ਼ ਪੜ੍ਹੋ। ਕੋਈ ਗੱਲ ਕਿਸੇ ਨੂੰ ਚੁਭੀ ਹੋਵੇ ਤਾਂ ਮੁਆਫ਼ੀ ਚਾਹੁੰਦਾ ਹਾਂ।
ਇੱਕ ਗੱਲ ਚਾਹਲ ਸਾਹਿਬ ਦੇ ਬੇਟੇ ਗੁਰਦੀਪ ਨੂੰ ਆਖਣਾ ਚਾਹੁੰਦਾ ਹਾਂ ਕਿ ਉਹਨਾਂ ਦੇ ਘਰ ਦਾ ਚਰਾਗ ਹੈ,ਵਧੀਆ ਲਿਖਦਾ ਰਹੇ। ਉਹਨਾਂ ਦੀਆਂ ਲਿਖਤਾਂ ਤੇ ਕੰਮ ਤਾਂ ਸਦਾ ਯਾਦ ਰਹਿਣਗੇ। ਆਰਸੀ ਤੇ ਤੁਸੀਂ ਬਹੁਤ ਮਿਹਨਤ ਕਰਦੇ ਹੋ, ਵਧਾਈ ਪੇਸ਼ ਕਰਦਾ ਹਾਂ।
ਨਰਿੰਦਰਪਾਲ ਸਿੰਘ
ਯੂ.ਐੱਸ.ਏ.
jis taraan brar saahib ne likhiya hai,"marhoom" arabi da shbd hai jis da base "rehm" hai,yaani "jo khuda di rehmat da bhaagi ho gaya;"meri haqeer raaye wich ih shabd wartan ch koii ghalati nahiin hai
Tamanna Jio
Many thanks for bringing such a wonderful poetry for Arsi readers. Your commitment and dedication towards your mission is praiseworthy. Keep it up.
The late Mr Chahal Sahib do deserve special place within our hearts.
Mota Singh Sarai
Walsall
Post a Comment