ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 11, 2009

ਮੇਜਰ ਮਾਂਗਟ - ਗੀਤ

ਗੀਤ

ਜਿੰਦੇ ਜੀਹਦੇ ਲਈ ਗਲ਼ ਪਾਈਆਂ ਬਰਬਾਦੀਆਂ

ਉਹ ਤਾਂ ਤੈਨੂੰ ਯਾਦ ਨਾ ਕਰੇ

ਉਹ ਤਾਂ ਤੈਨੂੰ.............

----

ਸਾਹਾਂ ਵਿੱਚ ਰਚੀ ਜੀਹਦੇ ਪਿਆਰ ਦੀ ਸੁਗੰਧ ਤੇਰੇ

ਜਾਣ ਨਸ਼ਿਆਏ ਜੀਹਨੂੰ ਚੇਤੇ ਕਰ ਅੰਗ ਤੇਰੇ

ਉਹ ਤਾਂ ਤੇਰੀ ਛੋਹ ਤੋਂ ਵੀ ਡਰੇ

ਉਹ ਤਾਂ ਤੈਨੂੰ..............

----

ਜਿੰਦੇ ਤੈਥੋਂ ਦੂਰ ਰਹਿਣਾ ਸਦਾ ਤੇਰਾ ਯਾਰ ਨੀ

ਹਾਸਿਆਂ ਦੀ ਰੁੱਤ ਨਾ ਕੋਈ ਆਉਣੀ ਹੈ ਬਹਾਰ ਨੀ

ਗ਼ਮ ਏਹੋ ਮਹਿਕਾਂ ਨੂੰ ਚਰੇ

ਉਹ ਤਾਂ ਤੈਨੂੰ................

----

ਅੱਖੀਓ ਨਾ ਭਾਲ਼ੋ ਹੁਣ ਜੀਹਤੇ ਥੋਡਾ ਹੱਕ ਸੀ

ਉਹ ਤਾਂ ਹੁਣ ਹੋਰਾਂ ਦਾ ਜੀਹਤੇ ਥੋਨੂੰ ਸ਼ੱਕ ਸੀ

ਹੁਣ ਤਾਹੀਉਂ ਰਹਿੰਦਾ ਉਹ ਪਰੇ

ਉਹ ਤਾਂ ਤੈਨੂੰ.................

----

ਜਿੰਦੇ ਏਸ ਦੁਨੀਆਂ ਚ ਪਿਆਰ ਰਾਸ ਆਉਣਾ ਨੀ

ਤੈਨੂੰ ਕਦੇ ਆਕੇ ਤੇਰੇ ਮਾਂਗਟਬੁਲਾਉਣਾ ਨੀ

ਤੇਰੇ ਲੇਖੀਂ ਪਿਆਰ ਨਾ ਧਰੇ

ਉਹ ਤਾਂ ਤੈਨੂੰ....................

ਜਿੰਦੇ ਜੀਹਦੇ ਲਈ ਗਲ਼ ਪਾਈਆਂ ਬਰਬਾਦੀਆਂ

ਉਹ ਤਾਂ ਤੈਨੂੰ ਯਾਦ ਨਾ ਕਰੇ


2 comments:

Charanjeet said...

ik khoobsoorat te rawaanii bhariya geet,maangat saahib ji.

Unknown said...

Geet man ch vass geiya hai Mangat sahib. Wadhai ji wadhai.

Mandhir Deol
Canada