ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 11, 2009

ਕੇਸਰ ਸਿੰਘ ਨੀਰ - ਗ਼ਜ਼ਲ

ਸਾਹਿਤਕ ਨਾਮ: ਕੇਸਰ ਸਿੰਘ ਨੀਰ

ਜਨਮ: 13 ਮਈ, 1935, ਪਿੰਡ ਛੱਜਾਵਾਲ, ਲੁਧਿਆਣਾ

ਅਜੋਕਾ ਨਿਵਾਸ: 1996 ਤੋਂ ਕੈਲਗਰੀ, ਕੈਨੇਡਾ

ਕਿਤਾਬਾਂ: ਕਾਵਿ-ਸੰਗ੍ਰਹਿ: ਕਸਕਾਂ, ਗ਼ਮ ਨਹੀਂ , ਗ਼ਜ਼ਲ-ਸੰਗ੍ਰਹਿ: ਕਿਰਨਾਂ ਦੇ ਬੋਲ, ਅਣਵਗੇ ਅੱਥਰੂ ਅਤੇ ਇਹਨਾਂ ਚਾਰਾਂ ਕਿਤਾਬਾਂ ਦਾ ਸੰਗ੍ਰਹਿ: ਨੈਣਾਂ ਦੇ ਮੋਤੀ, ਬਾਲ-ਕਾਵਿ: ਗਾਉਂਦੇ ਬਾਲ, ਝਿਲਮਿਲ ਝਿਲਮਿਲ ਤਾਰੇ, ਫੁੱਲ ਰੰਗ ਬਿਰੰਗੇ, ਮਿੱਠੀਆਂ ਮੁਸਕਾਨਾਂ ਪ੍ਰਕਾਸ਼ਿਤ ਹੋ ਚੁੱਕੇ ਹਨ।

ਇਨਾਮ-ਸਨਮਾਨ: 1994 ਚ ਪੰਜਾਬੀ ਸਾਹਿਤ ਸਭਾ, ਜਗਰਾਓਂ ਅਤੇ 2005 ਚ ਸਿੱਖ ਵਿਰਸਾ(ਮਾਸਿਕ), ਕੈਲਗਰੀ ਕੈਨੇਡਾ ਵੱਲੋਂ ਲਿਖਤਾਂ ਬਦਲੇ ਸਨਮਾਨਿਆ ਗਿਆ। ਨੀਰ ਸਾਹਿਬ ਕੈਲਗਰੀ ਦੀ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

-----

ਦੋਸਤੋ! ਸ: ਕੇਸਰ ਸਿੰਘ ਨੀਰ ਜੀ ਨੇ ਆਰਸੀ ਲਈ ਆਪਣੀ ਵੱਡ-ਅਕਾਰੀ ਕਿਤਾਬ ਨੈਣਾਂ ਦੇ ਮੋਤੀ ਭੇਜੀ ਸੀ। ਓਸੇ ਕਿਤਾਬ ਵਿਚੋਂ ਅੱਜ ਦੋ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਦੇ ਨਾਲ਼ ਨੀਰ ਸਾਹਿਬ ਨੂੰ ਅਦਬੀ ਮਹਿਫ਼ਿਲ ਚ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਾਮਦੀਦ ਆਖਣ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।

******

ਗ਼ਜ਼ਲ

ਤੁਰਦੇ ਰਹਿਣਾ ਹੀ ਜੀਵਨ ਹੈ, ਬਿਖੜੇ, ਬਿਖੜੇ ਰਾਹਾਂ ਤੇ।

ਕਰਦੇ ਰਹਿਣਾ ਕੰਮ ਅਨੋਖਾ, ਰੱਖ ਭਰੋਸਾ ਬਾਹਾਂ ਤੇ।

----

ਨੈਣਾਂ ਅੰਦਰ ਨਕਸ਼ ਨੁਰਾਨੀ, ਸੀਨੇ ਵਸਦੀ ਮੰਜ਼ਿਲ ਦਾ,

ਡੂੰਘੇ ਸਾਗਰ ਠੇਲ੍ਹੀ ਬੇੜੀ, ਡੋਰੀ ਸੁੱਟ ਮਲਾਹਾਂ ਤੇ।

----

ਜੀਵਨ ਦਾ ਤਾਂ ਪਲ, ਪਲ ਮਹਿੰਗਾ, ਕੁਝ ਕਰ ਜਾਣਾ ਜੀਵਨ ਹੈ,

ਕੌਣ ਭਰੋਸਾ ਰੱਖੇ ਯਾਰੋ! ਪਲ, ਪਲ ਮੁਕਦੇ ਸਾਹਾਂ ਤੇ।

----

ਸੌ ਚਾਹਾਂ ਤੇ ਰੀਝਾਂ ਦੀ ਜੇ, ਇੱਕੋ ਚਾਹ ਬਣਾ ਲਈਏ,

ਮਨ ਲਟਬੌਰਾ ਮੂਲ ਨਾ ਭਟਕੇ, ਥਾਂ ਥਾਂ ਉੱਤੇ ਚਾਹਾਂ ਤੇ।

----

ਲੈ ਕੇ ਸੀਨੇ ਸੱਚ ਸੁਨਹਿਰੀ, ਤੇਰੀ ਪੁੱਜੇ ਆਣ ਕਚਹਿਰੀ,

ਇੱਕੋ ਆਸ ਸਚਾਈ ਉੱਤੇ, ਆਸ ਨ ਮੂਲ ਗਵਾਹਾਂ ਤੇ।

=====

ਗ਼ਜ਼ਲ

ਭੇਤ ਵਿਚੋਂ ਭੇਤ ਕੋਈ ਟੋਲ਼ਦਾ ਫਿਰਦਾ ਹਾਂ ਮੈਂ।

ਇੰਜ ਛਾਤੀ ਤਾਰਿਆਂ ਦੀ ਫੋਲ਼ਦਾ ਫਿਰਦਾ ਹਾਂ ਮੈਂ।

----

ਮੈਂ ਖ਼ੁਦਾ ਹਾਂ, ਮੈਂ ਖ਼ੁਦਾ ਹਾਂ, ਬੋਲਦਾ ਫਿਰਦਾ ਹਾਂ ਮੈਂ।

ਕੁਦਰਤਾਂ ਦੇ ਭੇਤ ਸੈਆਂ ਖੋਲ੍ਹਦਾ ਫਿਰਦਾ ਹਾਂ ਮੈਂ।

----

ਜਾਗ ਕੇ ਰਾਤਾਂ ਨੂੰ ਰਿੜਕਾਂ ਚਾਨਣੀ ਦੇ ਦੁੱਧ ਨੂੰ,

ਇੰਜ ਮੋਤੀ ਸੋਚ ਵਾਲ਼ੇ ਰੋਲ਼ਦਾ ਫਿਰਦਾ ਹਾਂ ਮੈਂ।

----

ਮੈਂ ਬੜਾ ਆਕਲ, ਬਹਾਦਰ, ਸੂਰਮਾ ਗੁਣਵਾਨ ਹਾਂ,

ਫੇਰ ਵੀ ਜੀਵਨ ਚ ਥਾਂ, ਥਾਂ ਡੋਲਦਾ ਫਿਰਦਾ ਹਾਂ ਮੈਂ।

----

ਚੰਦ ਉੱਤੇ ਅੱਪੜ ਕੇ ਵੀ ਚਾਹ ਮਿਰੀ ਹਾਰੀ ਨਹੀਂ,

ਹੋਰ ਉੱਚਾ ਜਾਣ ਨੂੰ ਪਰ ਤੋਲਦਾ ਫਿਰਦਾ ਹਾਂ ਮੈਂ।

----

ਜੱਗ ਨੂੰ ਉਪਦੇਸ਼ ਦੇਵਾਂ, ਸ਼ਾਨਤੀ ਤੇ ਪਿਆਰ ਦਾ,

ਆਪ ਕਾਂਜੀ ਨਫ਼ਰਤਾਂ ਦੀ ਘੋਲ਼ਦਾ ਫਿਰਦਾ ਹਾਂ ਮੈਂ।

----

ਜ਼ਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ਼ ਗਈ,

ਰੱਬ ਜਾਣੇ! ਹੋਰ ਕੀ ਸ਼ੈਅ ਟੋਲ਼ਦਾ ਫਿਰਦਾ ਹਾਂ ਮੈਂ।


3 comments:

Charanjeet said...

khoobsoorat ghazalaan noor saahib diyaan;khushaamdiid

Unknown said...

noor sahib salaam!!

aapdi ghazalan bahut khoobsurat ne..........
agah vi sanjhe karde raho......aas hai ki aap sabh sujhvaana naal raabta kaim rahega
khush raho
roop nimana
RAB RAKHA!!

Silver Screen said...

UMEED BAAKI HAI, GOOD.
darvesh@37.com