ਨਜ਼ਮ
ਮੈਂ
ਆਪਣੀ ਉਮਰ ਦੀ ਕਾਪੀ ਦੇ
ਕੋਰੇ ਵਰਕੇ
ਤੇ ਅਣਲਿਖੀਆਂ ਨਜ਼ਮਾਂ ਨਾਲ
ਉਸਨੂੰ ਮੁਖ਼ਾਤਿਬ ਸਾਂ---
.............
ਮੇਰੇ ਅਨੁਭਵ ਦੇ ਹੱਥਾਂ ‘ਚੋਂ
ਦੁਆਵਾਂ ਦੀ ਤਰ੍ਹਾਂ ਕਿਰ ਰਹੇ ਸਨ
ਕੋਰੇ ਵਰਕੇ
ਤੇ ਅਣਲਿਖੀਆਂ ਨਜ਼ਮਾਂ।
...................
ਆਪਣੇ ਤਨ ਦੀਆਂ ਫਸੀਲਾਂ ਨੂੰ ਨਿੱਕੀਆਂ ਕਰ
ਆਪਣੇ ਮਨ ਦੇ ਬੋਧ ਦੀਆਂ
ਖੜਾਵਾਂ ਪਹਿਨ
ਉਸਨੇ ਮੈਨੂੰ ਨੀਝ ਨਾਲ਼ ਵੇਖਦਿਆਂ
ਤੇ ਮੇਰੇ ਕੋਰੇ ਵਰਕੇ,
ਅਣਲਿਖੀਆਂ ਨਜ਼ਮਾਂ
ਚੁੱਕ
ਆਪਣੇ ਤਨ ਦੀ ਕਾਪੀ ‘ਚ ਸਾਂਭ ਲਏ।
..................
ਮੇਰੇ ਕੋਰੇ ਵਰਕਿਆਂ ਨੂੰ ਉਸਦੇ ਤਨ ਦੀ
ਮਾਚਸ ਨੇ ਭਾਂਬੜ ਬਣਾ ਦਿੱਤਾ।
ਮੇਰੀਆਂ ਅਣਲਿਖੀਆਂ ਨਜ਼ਮਾਂ
ਸੜਨ ਲੱਗੀਆਂ
ਮੈਂ ਸਾਰੇ ਦਾ ਸਾਰਾ
ਧੂੰਏ ਨਾਲ ਭਰ ਗਿਆ।
...............
ਉਸਨੇ ਬੜੇ ਠਰ੍ਹੰਮੇ ‘ਚ,
ਸਹਿਜ ਨਾਲ
ਆਪਣੇ ਅੱਖਰਾਂ ਦੀ ਝੱਲ ਮਾਰ
ਮੇਰੇ ਅੰਦਰ ਦੇ ਧੂੰਏਂ ਨੂੰ
ਦਿਲਾਸਾ ਦਿੱਤਾ----
................
“...ਲੈ.........!
ਮੈਂ ਲਿਖ ਦਿੱਤਾ ਹੈ
ਤੇਰੇ ਤਨ ਦੇ ਖਾਲੀ ਵਰਕਿਆਂ ‘ਤੇ
ਨਜ਼ਮਾਂ ਲਿਖਣ ਲਈ
ਆਪਣਾ ਸਿਰਨਾਵਾਂ
.................
ਹੁਣ ਤੇਰੀ ਨਜ਼ਮ
ਅਣਸਿਆਣੇ ਦਰਾਂ ‘ਤੇ
ਦਸਤਕਾਂ ਦੇਣੋਂ
ਬਚੀ ਰਹੇਗੀ......!”
8 comments:
bahut sundar khayaalaat
ਆਪਣੇ ਮਨ ਦੇ ਬੋਧ ਦੀਆਂ
ਖੜਾਵਾਂ ਪਹਿਨ
ਉਸਨੇ ਮੈਨੂੰ ਨੀਝ ਨਾਲ਼ ਵੇਖਦਿਆਂ
ਤੇ ਮੇਰੇ ਕੋਰੇ ਵਰਕੇ,
ਅਣਲਿਖੀਆਂ ਨਜ਼ਮਾਂ
ਚੁੱਕ
ਆਪਣੇ ਤਨ ਦੀ ਕਾਪੀ ‘ਚ ਸਾਂਭ ਲਏ....
Bahut hi sunder...
Dhaliwal Sahib
We are so proud of your writings. May God bless you a long and healthy life.
Mota Singh Sarai
Walsall
ਧਾਲੀਵਾਲ ਸਾਹਿਬ, ਤੁਹਾਡੀਆਂ ਲਿਖਤਾਂ ਜਦੋਂ ਵੀ ਆਰਸੀ ਤੇ ਮਿਲਦੀਆਂ ਹਨ, ਚਾਅ ਨਾਲ ਪੜ੍ਹੀਦੀਆਂ ਹਨ। ਤੁਸੀਂ ਬਹੁਤ ਵਧੀਆ ਲਿਖਦੇ ਹੋ। ਇਸ ਕਵਿਤਾ 'ਚ ਵੀ ਜੀਵਨ ਦਾ ਅਨੁਭਵ ਝਲਕਦਾ ਹੈ।
ਨਰਿੰਦਰਪਾਲ ਸਿੰਘ
Santokh dhaliwal sahib de kavita laggi dekh ke chaa chrdh janda hai. Bahut sohna likhdey ne. Eh nazam vi kmaal hai.
Inderjit Singh
Canada
ਇੱਕ ਹੋਰ ਵਧੀਆ ਕਵਿਤਾ, ਧਾਲੀਵਾਲ ਸਾਹਿਬ! ਕਯਾ ਖ਼ੂਬ ਲਿਖਿਆ ਕਿ:
ਹੁਣ ਤੇਰੀ ਨਜ਼ਮ
ਅਣਸਿਆਣੇ ਦਰਾਂ ;ਤੇ
ਦਸਤਕਾਂ ਦੇਣੋਂ ਬਚੀ ਰਹੇਗੀ।
ਤੁਹਾਨੂੰ ਦਿਲੀ ਮੁਬਾਰਕਬਾਦ ਪੇਸ਼ ਕਰਦਾ ਹਾਂ।
ਮਨਧੀਰ ਦਿਓਲ
ਕੈਨੇਡਾ
ਧਾਲੀਵਾਲ ਜੀ। ਤੁਹਾਡੀ ਇਹ ਨਜ਼ਮ ਵਾਰ ਵਾਰ ਪੜ੍ਹਨ ਨੂੰ ਮਨ ਕਰਦਾ ਹੈ। ਉਮਰ ਦਾ ਕੌੜਾ-ਮਿੱਠਾ ਤਜਰਬਾ ਕਲਮ 'ਚੋਂ ਬੋਲ ਰਿਹਾ ਹੈ। ਕਵੀ ਦਰਬਾਰ 'ਚ ਹੁੰਦਾ ਤਾਂ ਆਖਦਾ'ਮੁਕੱਰਰ ਮੁਕੱਰਰ'
ਸਤਿਕਾਰ ਨਾਲ
ਜਸਵੰਤ ਸਿੱਧੂ
ਸਰੀ
ਕੈਨੇਡਾ
Truly a passionate and great poem from all perspectives. Congratulations to mr. Dhaliwal too.
Amol Minhas
California
Post a Comment