ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, May 19, 2009

ਜਸਬੀਰ ਕਾਲਰਵੀ - ਗ਼ਜ਼ਲ

ਗ਼ਜ਼ਲ

ਉਹ ਜੇ ਮੁੜ ਕੇ ਆਉਂਣ ਤੇ ਮਜਬੂਰ ਹੋ ਜਾਏ ਕਦੇ।

ਫਿਰ ਇਹ ਮੁਮਕਿਨ ਹੈ ਕਿ ਸਭ ਕੁਝ ਨੂਰ ਹੋ ਜਾਏ ਕਦੇ।

----

ਮੈਂ ਇਹ ਚਾਹੁੰਦਾਂ ਹਾਂ ਕਿ ਅਪਣੇ ਖੋਲ ਚੋਂ ਨਿਕਲ਼ਾਂ ਕਦੇ,

ਜੇ ਮੇਰਾ ਆਹਮ ਇਹ ਚਕਨਾ ਚੂਰ ਹੋ ਜਾਏ ਕਦੇ।

----

ਉਹ ਜੋ ਹੁਣ ਸਭ ਪਤਝੜਾਂ ਸਹਿ ਸਹਿ ਕੇ ਪੀਲ਼ਾ ਹੋ ਗਿਆ,

ਉਹ ਹਵਾ ਚੱਲਣ ਤੇ ਨਾ ਮਨਸੂਰ ਹੋ ਜਾਏ ਕਦੇ।

----

ਫਿਰ ਨਵੇਂ ਜ਼ਖ਼ਮਾਂ ਨੂੰ ਝੱਲਣ ਦੀ ਤਿਆਰੀ ਕਰ ਲਵਾਂ,

ਜੇ ਮੇਰੀ ਅਰਜ਼ੀ ਕਿਤੇ ਮਨਜ਼ੂਰ ਹੋ ਜਾਏ ਕਦੇ।

----

ਮੈਂ ਭੁਲੱਕੜ ਤੇ ਭੁਲੱਕੜ ਹੈ ਕੋਈ ਅੰਦਰ ਮੇਰੇ,

ਕੌਣ ਭਾਲ਼ੇਗਾ ਜੇ ਭੁੱਲ ਕੇ ਦੂਰ ਹੋ ਜਾਏ ਕਦੇ।

----

ਫ਼ਰਕ ਮੇਰੇ ਹੋਣੇ ਤੇ ਨਾ ਹੋਣੇ ਵਿਚ ਮਿਟ ਜਾਏਗਾ,

ਜੇ ਇਹ ਨਾ ਹੋਣੇ ਚ ਹੋਣਾ ਪੂਰ ਹੋ ਜਾਏ ਕਦੇ।

----

ਜੇ ਹਨੇਰਾ ਜ਼ਿੰਦਗੀ ਚੋਂ ਦੂਰ ਹੋ ਜਾਏ ਕਦੇ।

ਫਿਰ ਇਹ ਮੁਮਕਿਨ ਹੈ ਕਿ ਸਭ ਕੁਝ ਨੂਰ ਹੋ ਜਾਏ ਕਦੇ।


3 comments:

Charanjeet said...

bahut khoobsoorat ghazal jasbir ji.
sher no 5 de pehle misre vich typo hai;pehla ko'ii waadhu hai.
"maiN bhulakkaR , te bhulakkaR hai koii andar mere"

ਤਨਦੀਪ 'ਤਮੰਨਾ' said...

ਚਰਨਜੀਤ ਸਿੰਘ ਮਾਨ ਜੀ...ਟਾਈਪਿੰਗ ਦੀ ਗ਼ਲਤੀ ਵੱਲ ਧਿਆਨ ਦਵਾਉਂਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਸੋਧ ਕਰ ਦਿੱਤੀ ਗਈ ਹੈ।
ਅਦਬ ਸਹਿਤ
ਤਨਦੀਪ 'ਤਮੰਨਾ'

Unknown said...

khoobsurat ehsaas .............khoobsurat ghazal!!

khush raho ate maa boli di sewa karde raho
roop nimana!!

RAB RAKHA!!