ਗੀਤ
ਅੱਜ ਆਣ ਬੈਠੇ ਇਹ ਦਿਲ ਦੇ ਵਿਹੜੇ
ਕੁਝ ਗ਼ਮ ਤੇਰੇ ਸੱਜਣਾ ਕੁਝ ਗ਼ਮ ਮੇਰੇ।
ਇੱਕ - ਦੂਜੇ ਦੀ ਹੋਂਦ ਬਾਰੇ ਸੋਚਣ
ਇੱਕ ਦੂਜੇ ਦੇ ਵਾਕਿਫ਼ ਹੋਣਾ ਲੋਚਣ।
ਕਿਉਂ ਮਾਰੂਥਲ ਜਿਹੀ ਜੂਨ ਹੰਢਾਈਏ
ਚੱਲ ਆਪਾਂ ਵੀ ਦਰਿਆ ਬਣ ਜਾਈਏ।
ਹੁਣ ਆਪਸ ਵਿੱਚ ਕਰਨ ਸਲਾਹਵਾਂ
ਸੱਜਣਾ ! ਦੋ ਹੰਝੂ ਤੇਰੇ ਦੋ ਹੰਝੂ ਮੇਰੇ[
ਅੱਜ ਆਣ ਬੈਠੇ ਇਹ ਦਿਲ ਦੇ ਵਿਹੜੇ
ਕੁਝ ਗ਼ਮ ਤੇਰੇ ਮਹਿਰਮ..................
----
ਚੱਲ ਉੱਡ ਪੌਣਾਂ ਸੰਗ ਪ੍ਰਦੇਸੀ ਹੋਈਏ
ਬੱਦਲਾਂ ਦੇ ਕੋਲੇ ਮੀਂਹ ਵਾਂਗੂੰ ਰੋਈਏ।
ਕਿਤੇ ਤਪਸ਼ਾਂ ਵੱਲ ਇੱਕ ਸੁਨੇਹਾ ਘੱਲੀਏ
ਜਾਂ ਫਿਰ ਕੋਈ ਆਪਣਾ ਸਾਗਰ ਮੱਲੀਏ।
ਜਿਸ ਸਤਾਹ ‘ਤੇ ਸਾਡੀ ਜਾਤ ਨਾ ਪੁੱਛੇ
ਮਨਚਾਹੀਆਂ ਲਹਿਰਾਂ ‘ਤੇ ਲਾਈਏ ਡੇਰੇ।
ਅੱਜ ਆਣ ਬੈਠੇ ਨੇ ਦਿਲ ਦੇ ਵਿਹੜੇ
ਕੁਝ ਗ਼ਮ ਤੇਰੇ ਮਹਿਰਮ..................
----
ਹੁਣ ਤੱਕ ਦੋ ਪੁੜਾਂ ‘ਚ ਪੁੜਨਾ ਸਿਖਿਆ
ਖਰਾਸ ਘਰਾਂ ‘ਚ ਰੁੜਨਾ ਤੁਰਨਾ ਸਿਖਿਆ।
ਵੇਖ ਰੁੱਖ ਹਵਾ ਦਾ ਸੀ ਮੁੜਨਾ ਸਿਖਿਆ
ਉੱਖਲੀ ‘ਚ ਸਿਰ ਦੇ ਕੇ ਝੁਰਨਾ ਸਿਖਿਆ।
ਜਦ ਇਹ ਮੌਸਮ ਨੇ ਮੋਹਲੇ ਗੱਡ ਦਿੱਤੇ ਸੀ
ਤੇਰੀ ਮੇਰੀ ਜਿਉਂਦੀ ਲਾਸ਼ ਦੇ ਚਾਰ ਚੁਫੇਰੇ।
ਅੱਜ ਆਣ ਬੈਠੇ ਨੇ ਦਿਲ ਦੇ ਵਿਹੜੇ
ਕੁਝ ਗ਼ਮ ਤੇਰੇ ਮਹਿਰਮ..................
----
ਰੂਹਾਂ ਦੀ ਗੱਲ ਕਰ ਬੈਠੇ ਜਦ ਜਿਸਮਾਂ ਕੋਲੇ
ਮਰਜ਼ ਮਿਲੀ ਨਾ ਬੜੇ ਸੀ ਹੱਡ ਮਾਸ ਫਰੋਲੇ।
ਕੌਣ ਪਹਿਚਾਣੇ ਫੁੱਲ ਤਰੇਲ ਜੈਸਾ ਰਿਸ਼ਤਾ
ਨਾ ਰੂਹ ਦੀ ਜਾਣੇ ਗੁਰਮੇਲ ਕੈਸਾ ਰਿਸ਼ਤਾ।
ਜਿਸਮਾਂ ਨੂੰ ਲੁੱਟਣ ਲੁਟਾਵਣ ਵਾਲੇ ,ਉਂਝ
ਤਾਂ ਮਿਲ ਗਏ ਸੀ ਸਾਨੂੰ ਵੀ ਯਾਰ ਬਥੇਰੇ।
ਅੱਜ ਆਣ ਬੈਠੇ ਨੇ ਦਿਲ ਦੇ ਵਿਹੜੇ
ਕੁਝ ਗ਼ਮ ਤੇਰੇ ਮਹਿਰਮ..................
5 comments:
Pasand aaya.Shaddat hai.
Darvesh
Badhesha ji, bahut gehrai diaan gallaan kar gae ho, geet mann nu tumbda hai, style jachia hai, is di dhun banao ate gaya karo.ih tuhadi pachhaan banega.
ਗੁਰਮੇਲ ਬਦੇਸ਼ਾ ਜੀ ਨੂੰ ਪੁੱਛੋ ਮਜ਼ਾਹੀਆ ਚਿੱਠੀਆਂ ਲਿਖਣੋਂ ਕਿਉਂ ਰਹਿ ਗਏ? ਗੀਤ ਸੋਹਣਾ ਹੈ
ਨਰਿੰਦਰਪਾਲ ਸਿੰਘ
ਚਿੱਠੀਆਂ ਵਾਲਾ ਸ਼ਿਕਵਾ ਮੈਨੂੰ ਵੀ ਹੈ। ਕਿੱਥੇ ਹੋ ਬਦੇਸ਼ਾ ਬਾਈ?
ਮਨਧੀਰ ਦਿਓਲ
ਕੈਨੇਡਾ
ਮਾਨਯੋਗ ਦਰਸ਼ਨ ਦਰਵੇਸ਼ ਜੀ , ਪੂਨੀਆ ਸਾਹਿਬ, ਨਰਿੰਦਰਪਾਲ ਜੀਓ ਅਤੇ ਸਤਿਕਾਰਤ ਮਨਧੀਰ ਦਿਓਲ ਜੀਓ !
ਆਪ ਸਭਨਾਂ ਦਾ ਦਿਲੋਂ ਬਹੁਤ – ਬਹੁਤ ਧੰਨਵਾਦ !!
ਮੇਰੇ ਧੰਨਭਾਗ ਕਿ ਤੁਸੀਂ ਮੇਰਾ ਜਿਹੋ ਜਿਹਾ ਵੀ ਗੀਤ ਸੀ , ਸਮਾਂ ਕੱਢ ਕੇ ਪੜਿਆ !
ਰਹੀ ਗੱਲ ਖ਼ਤਾਂ ਦੀ । ਖ਼ਤ ਤਮੰਨਾ ਜੀ ਦੇ ਪਤੇ 'ਤੇ ਡਾਕਖਾਨੇ 'ਚ ਪਾ ਆਇਆ ਸੀ , ਚਿੱਠੀ ਆ ਗਈ ਸੀ ਉਨ੍ਹਾਂ ਦੀ , ਕਿ ਮਿਲ ਗਿਆ ਹੈ । ਜਲਦੀ ਹੀ ਤੁਹਾਡੇ ਦਰਾਂ 'ਤੇ ਦਸਤਕ ਦੇਣ ਆ ਰਿਹਾ – ਇੱਕ ਪ੍ਰੇਮ-ਪੱਤਰ !
ਆਸ ਹੈ ਕਿ ਤੁਸੀਂ ਪੜ੍ਹ ਕੇ ਕਬੂਲ ਕਰੋਂਗੇ ।
ਆਪਦਾ,
ਗੁਰਮੇਲ ਬਦੇਸ਼ਾ !
Post a Comment