ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, May 18, 2009

ਰੂਪ ਨਿਮਾਣਾ - ਗ਼ਜ਼ਲ

ਗ਼ਜ਼ਲ
(ਬਹਿਰ--ਮੁਤਦਾਰਿਕ ਮੁਸੱਮਨ ਮਖ਼ਬੂਨ ਮਸਕਨ)
ਸਾਡੇ ਪੱਲੇ ਯਾਰਾ ਖੁਸ਼ਕ ਹਵਾਵਾਂ ਨੇ !!
ਬੱਦਲਾਂ ਦਿੱਤਾ ਧੋਖਾ , ਦੁੱਖ ਦਰਿਆਵਾਂ ਨੇ !
----
ਰਾਹ ਸਾਡੀ ਮੰਜ਼ਿਲ ਦਾ ਬਹੁਤ ਲੰਮੇਰਾ ਹੈ,
ਹਰ ਪਾਸੇ ਹੀ ਘਿਰੀਆਂ ਘੋਰ - ਘਟਾਵਾਂ ਨੇ !
----
ਸਾਡੇ ਸਿਰ ਤੇ ਹੱਥ ਹੋਣਾ ਹੈ ਦੱਸ ਕਿਸਦਾ ?
ਰੁੰਡ - ਮਰੁੰਡੇ ਰੁੱਖਾਂ ਦੀਆਂ ਹੀ ਛਾਵਾਂ ਨੇ !
----
ਵਿਛੜੇ ਹੋਏ ਕਦ ਘਰ ਪਰਤਣਗੇ ਸੱਜਣ ?
ਕਦ ਦੀ ਕਾਂ - ਕਾਂ ਲਾਈ ਚੰਦਰੇ ਕਾਵਾਂ ਨੇ !
----
ਦਿਲਬਰ ਦੇ ਸੰਗ ਜਿੱਥੇ - ਜਿੱਥੇ ਬੈਠੇ ਸੀ,
ਹਾਸਾ ਦਿੱਤਾ ਦਿਲ ਨੂੰ ਉਹਨਾਂ ਥਾਵਾਂ ਨੇ !
----
ਹੋਰ ਅਸਾਡਾ ਸਾਥੀ ਕਿਸਨੇ ਬਣਨਾ ਸੀ ?
ਕਾਗਜ਼, ਕਲਮ, ਤੇ ਕੁੱਝ ਲਿਖੀਆਂ ਰਚਨਾਵਾਂ ਨੇ !
---
ਮੇਰਾ ਸਿਜਦਾ ਆਸ਼ਿਕ , ਇਸ਼ਕ - ਮੁਹੱਬਤ ਨੂੰ,
ਦੁਨੀਆਂ ਆਖੇ ਇਹ ਤਾਂ "ਰੂਪ" ਬਲਾਵਾਂ ਨੇ !
----
"ਰੂਪ" ਮੁਸਾਫ਼ਿਰ ਇੱਕ ਦਿਨ ਤੂੰ ਵੀ ਹੋ ਜਾਣਾ ,
ਪਿੱਛੋਂ ਰਹਿ ਜਾਣਾ , ਤੇਰੀਆਂ ਕਵਿਤਾਵਾਂ ਨੇ !

3 comments:

Charanjeet said...

khoobsoorat te rawaan ghazal;sohne khayaalaat;mubaarak roop ji

Unknown said...

vadhe veer charanjeet ji salaam!!

ena pyar den lai aapda teh dilon shukriya!!
aap da pyar hi prerna srot hai bhaji!!
khush raho ate agah vi aes besamjh da saath dinde rehna
aapda chotta veer
roop nimana
RAB RAKHA!!

Unknown said...

ਰੂਪ ਦੀ ਗ਼ਜ਼ਲ ਵੀ ਚੰਗੀ ਹੈ।
ਸਾਡੇ ਸਿਰ ਤੇ ਹੱਥ ਹੋਣਾ ਹੈ ਦੱਸ ਕਿਸਦਾ
ਰੁੰਡ-ਮਰੁੰਡ ਰੁੱਖਾਂ ਦੀਆਂ ਹੀ ਛਾਵਾਂ ਨੇ
ਬਹੁਤ ਅੱਛਾ ਲਿਖਿਆ ਹੈ।

ਨਰਿੰਦਰਪਾਲ ਸਿੰਘ