ਸੀ ਪੈਰਾਂ ‘ਚ ਛਾਲੇ ਤੇ ਰਾਹਾਂ ‘ਚ ਕਿਰਚਾਂ
ਇਹ ਸਭ ਕੁਝ ਭੁਲਾ ਕੇ ਮੈਂ ਚਲਦਾ ਰਿਹਾ ਸੀ।
ਮੈਂ ਬਰਫ਼ੀਲੇ ਰਾਹਾਂ ਤੇ ਤਪਦੇ ਥਲਾਂ ਵਿਚ
ਬੜੀ ਦੇਰ ਤਕ ਖ਼ਾਬ ਲਭਦਾ ਰਿਹਾ ਸੀ।
----
ਗ਼ਮੀ ਸੀ ਜਾਂ ਗਰਦਸ਼ ਜਾਂ ਧੁੰਦਲਾ ਚੁਫੇਰਾ
ਸਫ਼ਰ ਵਿਚ ਉਦਾਸੀ ਸੀ ਜਾਂ ਸੀ ਹਨੇਰਾ
ਮੇਰੇ ਯਾਰ ਚਾਹੁੰਦੇ ਸੀ ਸਜਰਾ ਸਵੇਰਾ
ਸੋ ਚਾਨਣ ਲਈ ਖ਼ੁਦ ਮੈਂ ਬਲ਼ਦਾ ਰਿਹਾ ਸੀ।
----
ਮੈਂ ਪਰਤਣ ਲਈ ਘਰ ਬੜੀ ਦੇਰ ਕੀਤੀ
ਨ ਪੁੱਛੋ ਤੁਸੀਂ ਮੈਂ ਹੈ ਕੀ ਕੁਝ ਗੁਵਾਇਆ
ਮੇਰੇ ਯਾਰ ਦਸਦੇ ਨੇ ਹਰ ਸ਼ਾਮ ਘਰ ਵਿਚ
ਮੇਰੇ ਨਾਂਅ ਦਾ ਦੀਵਾ ਹੀ ਜਗਦਾ ਰਿਹਾ ਸੀ।
----
ਦਰਖ਼ਤਾਂ ਨੂੰ ਕੀ ਸੀ ਉਹ ਚੁਪ-ਚਾਂ ਪਏ ਸਨ
ਮੇਰੇ ਸ਼ਹਿਰ ਦੇ ਲੋਕ ਵੀ ਸੌਂਅ ਰਹੇ ਸਨ
ਜਾਂ ਸੀ ਰਾਤ ਧੁਖ਼ਦੀ, ਜਾਂ ਮੈਂ ਬਲ਼ ਰਿਹਾ ਸਾਂ
ਜਾਂ ਅੰਬਰ ਦਾ ਤਾਰਾ ਸੁਲਗਦਾ ਰਿਹਾ ਸੀ।
----
ਤਮੰਨਾ ਸੀ ਦਿਲ ਵਿਚ, ਕੋਈ ਵੀ ਨ ਡਰ ਸੀ
ਜੋ ਪੌਣਾਂ ਨੇ ਕਰਨਾ ਸੀ, ਉਸਦੀ ਖ਼ਬਰ ਸੀ।
ਸਮੋ ਕੇ ਘਣਾ ਦਰਦ ਸਤਰਾਂ ‘ਚ, ਫਿਰ ਵੀ
ਮੈਂ ਰੇਤੇ ਦੇ ਉੱਪਰ ਹੀ ਲਿਖਦਾ ਰਿਹਾ ਸੀ।
7 comments:
Suru to lai ke akhir takk ik subject nu nibhauan wali ik sohni gazal . bahut khoob.
bahut khoobsoorat ghazal
kulwinder ji salaam!!
badi pyari ghazal hai.........!!
agah vi sanjhe karde raho
roop nimana
RAB RAKHA!!
Bahut khoob hai har shear.
ਕੁਲਵਿੰਦਰ ਦੀ ਗ਼ਜ਼ਲ ਵੀ ਬਹੁਤ ਸੋਹਣੀ ਹੈ।
ਤਮੰਨਾ ਸੀ ਦਿਲ ਵਿਚ, ਕੋਈ ਵੀ ਨ ਡਰ ਸੀ
ਜੇ ਪੌਣਾਂ ਨੇ ਕਰਨਾ ਸੀ, ਉਸਦੀ ਖਬਰ ਸੀ
ਸਮੋ ਕੇ ਘਣਾ ਦਰਦ ਸਤਰਾਂ 'ਚ ਫਿਰ ਵੀ
ਮੈਂ ਰੇਤੇ ਸੇ ਉੱਪਰ ਹੀ ਲਿਖਦਾ ਰਿਹਾ ਸੀ
ਵਾਹ ਜੀ ਵਾਹ!
ਨਰਿੰਦਰਪਾਲ ਸਿੰਘ
ਉੱਚੀ ਸੋਚ ਉਡਾਰੀ ਨਾਲ ਲਿਖੀ ਇਸ ਗ਼ਜ਼ਲ ਲਈ ਵਧਾਈਆਂ ਕੁਲਵਿੰਦਰ ਸਾਹਿਬ! ਤੁਹਾਨੂੰ ਮੈਂ ਪਹਿਲੀ ਵਾਰ ਹੀ ਪੜ੍ਹ ਰਿਹਾ ਹਾਂ।
ਹਰ ਸ਼ੇਅਰ ਕਾਬਿਲੇ ਤਾਰੀਫ ਹੈ
ਮਨਧੀਰ ਦਿਓਲ
ਕੈਨੇਡਾ
Great words, reinforcing us to see the real meaning behind awesome verse.
Amol Minhas
California
Post a Comment