ਨੀਰ ਦੀ ਥਾਂ ਇਸ ਨਦੀ ਵਿੱਚ ਵਗ ਰਿਹਾ ਪਾਰਾ ਜਿਵੇਂ।
ਹੋ ਗਿਆ ਹੁਣ ਪਾਰ ਕਰਨਾ ਏਸ ਨੂੰ ਭਾਰਾ ਜਿਵੇਂ।
----
ਝੀਲ ਹੈ ਸਾਗਰ ਨਹੀਂ, ਫਿਰ ਵੀ ਬੁਝੇ ਨਾ ਤਿਸ਼ਨਗੀ,
ਬੇਵਫ਼ਾ ਦਾ ਨੀਰ ਜਾਪੇ ਹੋ ਗਿਆ ਖ਼ਾਰਾ ਜਿਵੇਂ।
---
ਜੁਗਨੂੰਆਂ ਦੇ ਵਾਂਗ ਉੜ ਜਾ ਜਗਦਿਆਂ ਤੇ ਬੁਝਦਿਆਂ,
ਨ੍ਹੇਰੀ ਰਾਤੇ ਲਿਸ਼ਕਦਾ ਹੈ ਅਰਸ਼ ਤੇ ਤਾਰਾ ਜਿਵੇਂ।
----
ਰਿਸ਼ਤਿਆਂ ਦਾ ਬੋਝ ਢੋਂਦਾ ਥੱਕ ਗਿਆ ਇਉਂ ਆਦਮੀ,
ਹੋਰ ਚੁੱਕਣਾ ਉਸ ਲਈ ਹੁਣ ਹੋ ਗਿਆ ਭਾਰਾ ਜਿਵੇਂ।
----
ਹੋ ਗਈ ਗੁੰਮਰਾਹ ਨਦੀ, ਬੈਠੀ ਗੁਆ ਆਪਣਾ ਵਜੂਦ,
ਪੀ ਲਿਆ ਸਹਿਰਾ ਨੇ ਪਾਣੀ, ਏਸ ਦਾ ਸਾਰਾ ਜਿਵੇਂ।
2 comments:
ਗਿੱਲ ਜੀ ਦੀ ਸਾਰੀ ਗ਼ਜ਼ਲ ਬਹੁਤ ਸੋਹਣੀ ਹੈ।
ਨਰਿੰਦਰਪਾਲ ਸਿੰਘ
Tajurba kita taan kamm aaunda hi hai.............
Darvesh
ddd@37.com
Post a Comment