ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, May 22, 2009

ਕੁਲਦੀਪ ਸਿੰਘ ਬਾਸੀ - ਨਜ਼ਮ

ਪਰਤੇਗੀ ਜੁਆਨੀ

ਨਜ਼ਮ

ਪੱਤਰ ਆਇਆ ਪਰ

ਚਿਰਾਂ ਬਾਅਦ

ਵਿਚਾਰੀ

ਰਹਿਮ ਦੀ ਪਾਤਰ

ਕਿਸਮਤ ਕੁੱਟੀ

ਪੁੱਛਦੀ ਐ

ਚਿੱਠੀ ਗਹੁ ਨਾਲ਼

ਵੇਖ

ਪੜ੍ਹ

ਯਾਦ ਕਰ

ਆਇਆ ਚੇਤੇ?

...............

ਪਿਆਰ ਦਾ ਵਾਓਵਰੋਲ਼ਾ

ਚੜ੍ਹ ਆਇਆ ਸੀ

ਜੋ ਤੂਫ਼ਾਨ

ਮੇਰੀ ਜਾਨ!

ਦੂਰ ਤੱਕ ਉਡੇ

ਵਰੋਲ਼ਾ ਲਪੇਟਦਾ ਗਿਆ

ਅਸੀਂ ਬੇਬਸ

ਉਲ਼ਝਦੇ ਹੀ ਗਏ

ਉਡਦੇ ਹੀ ਰਹੇ

ਬੱਸ ਨਿਹ

ਜੁੜਦੇ ਹੀ ਗਏ

................

ਅੱਖਾਂ ਮੀਟ

ਚੇਤੇ ਕਰ

ਉਹ ਝੱਖੜ

ਜੋ ਝੁੱਲਿਆ

ਮੇਰੇ ਵਿਆਹ ਸਮੇਂ

ਤੂੰ ਸੁਣ ਨਾ ਸਕਿਆ

ਮੈਂ ਕਹਿ ਨਾ ਸਕੀ

ਬੱਸ ਦੀਦੇ ਹੀ ਸੁੱਜੇ

ਨੇਤ੍ਰੋਂ ਨੀਰ ਹੀ ਮੁੱਕਿਆ

ਚਲੀ ਗਈ

ਜਾਣਾ ਹੀ ਪਿਆ

ਓਪਰੇ ਦੀ ਬਾਂਹ ਫੜ!

ਤੂੰ ਗੁੰਮ-ਸੁੰਮ

ਦੋ ਤੁਪਕੇ ਵੀ ਨਾ ਕੇਰੇ

ਚੰਦਰਿਆ!

.............

ਸੁਣ

ਅੱਜ ਮੈਂ ਫੇਰ

ਇਕੱਲੀ ਹੋ ਗਈ

ਛੱਡ ਗਿਆ ਓਪਰਾ

ਕਹਿ ਗਿਆ

ਜਾਹ ਪਹਿਲੇ ਕੋਲ

ਜਾਹ ਹੋ ਕਲੋਲ

ਭੈੜਾ!

........

ਮੈਂ ਵਿਚਾਰੀ ਨੂੰ

ਲਿਖਿਆ ਉੱਤਰ

ਦਿਲੋਂ

ਪਿਆਰ ਉਭਰਿਆ

ਹੰਝੂ ਡਿੱਗੇ

ਮੁੱਛਾਂ ਤੇ ਅਟਕੇ

ਦਾੜ੍ਹੀ ਤੇ ਲਟਕੇ

.............

ਅੜੀਏ!

ਪੁੱਛਿਆ ਵੀ ਤਾਂ

ਕੀ ਪੁੱਛਿਆ?

ਯਾਦ ਅਇਆ?

ਝੱਲੀਏ, ਯਾਦ!

ਕਿਹੜੀ ਯਾਦ?

ਨਾ, ਨਹੀਂ ਆਈ

ਬਿਲਕੁਲ ਨਹੀਂ

ਤੈਨੂੰ ਪਤਾ ਨਹੀਂ!

ਯਾਦ ਫੜਦੀ ਐ

ਭੁਲੱਕੜਾਂ ਦਾ ਦਾਮਨ

ਜੋ ਭੁੱਲਿਆ ਹੀ ਨਹੀਂ

ਯਾਦ ਕਿਵੇਂ ਕਰਾਂ!

...............

ਤੂੰ ਚਲੀ ਗਈ

ਤੇਰੀ ਮਜਬੂਰੀ

ਮੈਂ ਰੋਇਆ

ਉੱਚੀ ਉੱਚੀ

ਸਿਸਕੀਆਂ ਭਰ ਭਰ

ਅੰਦਰੋ ਅੰਦਰੀ

ਇਕੱਲਾ ਬਹਿ ਬਹਿ

ਛੁਪ ਛੁਪ

.................

ਪਿਆਰ ਦੀ ਪੀੜ

ਪਿਆਰ ਦਾ ਰੋਣਾ

ਓਹਲੇ ਹੋ ਕੇ ਹੀ

ਠੀਕ

ਨਹੀਂ ਤਾਂ

ਲੋਕ ਆਖਦੇ ਨੇ

ਬਾਵਰਾ!

............

ਹਾਂ ਸੱਚ, ਮੈਂ

ਇਕੱਲਾ ਹਾਂ

ਇਕੱਲਾ ਹੀ ਰਿਹਾਂ

ਤੂੰ ਆ ਸਕਦੀ ਏਂ?

ਆਏਂਗੀ?

............

ਮੈਨੂੰ ਯਕੀਨ ਹੈ

ਜੇ ਤੂੰ ਆਈ

ਮੁੜ ਆਏਗਾ

ਵਾਓਵਰੋਲ਼ਾ

ਪਰਤੇਗੀ ਜੁਆਨੀ!


2 comments:

ਜਸਵਿੰਦਰ ਮਹਿਰਮ said...

ਸਾਹਿਤਕ ਸਲਾਮ ਬਾਸੀ ਸਾਹਿਬ ,
ਤੁਹਾਡੀ ਰਚਨਾ ' ਪਰਤੇਗੀ ਜੁਆਨੀ ' ਪੜ੍ਹੀ , ਦਿਲ ਨੂੰ ਹਲੂਣ ਕੇ ਰੱਖ ਗਈ ਇਹ ਰਚਨਾ ਤੇ ਬਹੁਤ ਕੁਝ ਅਤੀਤ ਦਾ ਵੀ ਛੱਡਿਆ ਯਾਦ ਕਰਾ ਗਈ , ਬਹੁਤ ਖੂਬ ਲਿਖਿਆ ਤੁਸੀਂ .... ਦਾਦ ਕਬੂਲ ਕਰੋ >
ਇੱਕ ਸ਼ੰਕਾ ਜ਼ਰੂਰ ਦੂਰ ਕਰਿਓ , ਕੀ ਤੁਹਾਡਾ ਪਿੰਡ ਬੰਡਾਲਾ ( ਜਲੰਧਰ )ਮੰਜਕੀ ਹੈ ? 15/04/09 ਤੇ 17/04/09 ਨੂੰ ਕੁਲਵਿੰਦਰ , ਤੁਹਾਡੀ ਤੇ ਮੇਰੀ ਰਚਨਾ
ਲਗਭਗ ਇਕੱਠੀਆ ਹੀ ਆਰਸੀ ਚ ਛਪੀਆਂ ਸੀ , ਓਦੋਂ ਵੀ ਇਹ ਸਵਾਲ ਕਰਨ ਦਾ ਵਿਚਾਰ ਮਨ ਵਿਚ ਜਾਗਿਆ ਸੀ , ਪਰ ਪੁੱਛ ਨਹੀਂ ਸਕਿਆ, ਕੁਲਵਿੰਦਰ ਤਾਂ ਚਲੋ ਮੇਰੇ ਪਿੰਡ ਦਾ ਕੀ ਮੇਰਾ ਜਮਾਤੀ ਵੀ ਰਿਹਾ ਹੈ , ਬੇਸ਼ੱਕ
ਮਿਲਿਆਂ ਨੂੰ 30 ਸਾਲ ਤੋਂ ਵੀ ਵੱਧ ਸਮਾਂ ਹੀ ਹੋ ਗਿਆ, ਹੁਣ ਤਾਂ ਸ਼ਾਇਦ ਉਸਨੂੰ ਮੇਰੇ ਬਾਰੇ ਕੁਝ ਯਾਦ ਵੀ ਨਹੀਂ ਹੋਣਾ , ਕਿਉਂਕਿ ਮੁੜ ਕੇ ਕੋਈ ਇਤਫਾਕ ਹੀ ਨਹੀਂ ਬਣਿਆ , ਕਿਉਂਕਿ ਮੈਂ ਵੀ ਪਿੰਡੋਂ ਦੂਰ ਹੀ ਰਿਹਾਂ ਹਾਂ ,
ਖੈਰ ..... ਜਵਾਬ ਜ਼ਰੂਰ ਦੇਣਾ .....

Unknown said...

Great emotions. Touching poetry proves where thoughts fail, true love persists.

Amol Minhas
California